ਸੇਵਾ ਸੁਸਾਇਟੀ ਫਰੀਦਕੋਟ ਨੇ 300 ਹੜ੍ਹ ਪੀੜਤ  ਪਰਿਵਾਰਾਂ ਨੂੰ ਵੰਡਿਆ ਰਾਸ਼ਨ_ ਮਾ ਸੁਰੇਸ਼ ਅਰੋੜਾ

ਪੰਜਾਬ ਨੇ ਖੁਦ ਕੀਤੀ ਪੰਜਾਬ ਦੀ ਸਹਾਇਤਾ_ ਸੇਵਾ ਸੁਸਾਇਟੀ
ਫਰੀਦਕੋਟ/ਭਲੂਰ 23 ਜੁਲਾਈ (ਬੇਅੰਤ ਗਿੱਲ ਭਲੂਰ )-ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ । ਲੋਕ ਬੇ- ਘਰ ਹੋ ਗਏ, ਪਸ਼ੂ ਮਰ ਗਏ, ਲੋਕਾਂ ਦਾ ਕੀਮਤੀ ਸਮਾਨ ਹੜ੍ਹਾਂ ਦੇ ਪਾਣੀਆਂ ਵਿੱਚ ਰੁੜ ਗਿਆ।ਪੰਜਾਬ ਦੇ ਲੋਕਾਂ ਦੀ ਮੱਦਦ ਪੰਜਾਬ ਦੇ ਲੋਕਾਂ ਨੇ ਹੀ ਕੀਤੀ। ਇਸੇ ਤਹਿਤ ਫਰੀਦਕੋਟ ਦੀ ਅਗਾਂਹ ਵਧੂ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ( ਰਜਿ) ਫਰੀਦਕੋਟ ਦੇ ਮੈਂਬਰਾਂ ਨੇ ਇਸ ਔਖੀ ਘੜੀ ਵਿੱਚ ਲੋਕਾਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ।ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਖੁਦ,ਸ਼ਹਿਰ ਦੇ ਦਾਨੀ ਸੱਜਣਾ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 300 ਹੜ੍ਹ ਪਰਿਵਾਰਾਂ ਲਈ ਸੁੱਕੇ ਰਾਸ਼ਨ ਦਾ ਪ੍ਰਬੰਧ ਕੀਤਾ।ਇਹ ਸੁੱਕਾ ਰਾਸ਼ਨ ਪੰਜਾਬ ਦੇ ਜ਼ਿਲਾ ਮਾਨਸਾ ਦੇ ਹਰਿਆਣਾ ਦੇ ਨਾਲ ਲਗਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸੁਸਾਇਟੀ ਦੇ ਮੈਂਬਰਾਂ ਸੁਖਜਿੰਦਰ ਸਿੰਘ ਸੁੱਖਾ,ਰਾਮ ਤੀਰਥ,ਅਜੀਤ ਸਿੰਘ ਸਿੱਧੂ ,ਰਾਜਵੰਤ ਸਿੰਘ ਅਤੇ ਸਤਨਾਮ ਸਿੰਘ ਬਿੰਦਰਾ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ ਵੰਡਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਜੋ ਰਾਸ਼ਨ ਹੜ੍ਹ ਪੀੜਤਾਂ ਨੂੰ ਵੰਡਿਆ ਗਿਆ, ਉਸ ਵਿੱਚ ਖੰਡ,ਚਾਹ-ਪੱਤੀ,ਦਾਲਾਂ,ਘਿਉ,ਹਲਦੀ,ਮਿਰਚ,ਮਸਲਾ,ਨਮਕ,ਦੁੱਧ, ਮੋਮਬੱਤੀ,ਮਾਚਸ,ਪਾਣੀ ਦੀਆਂ ਬੋਤਲਾਂ,ਰਸ,ਬਿਸਕੁੱਟ,ਚਿਪਸ, ਨਹਾਉਣ ਦਾ ਸਾਬਣ,ਕਪੜੇ ਧੋਣ ਦਾ ਸਾਬਣ,ਓਡੋਮਾਸ ਅਤੇ ਪਸ਼ੂਆਂ ਲਈ ਨਮਕ ਦੇ ਡਲੇ ਸ਼ਾਮਲ ਸਨ। ਉਹਨਾ ਇਹ ਵੀ ਦਸਿਆ ਕਿ ਰਾਸ਼ਨ ਵਿੱਚ ਬਾਬਾ ਫਰੀਦ ਸੁਸਾਇਟੀ ਸਰੀ ਬੀ ਸੀ ਕੈਨੇਡਾ,ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸਰਾਂ, ਜਲੌਰ ਸਿੰਘ ਰਾਜਾ ਝੋਟੀ ਵਾਲਾ ਅਤੇ ਜੈਨ ਕਲਾਥ ਹਾਊਸ ਦਾ ਵਿਸ਼ੇਸ਼ ਯੋਗਦਾਨ ਰਿਹਾ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਵੀਰੇ ਵਾਲਾ ਡੋਗਰਾ ਪਿੰਡ ‘ਚ ਜਾਣ ਕਈ ਕਿਸ਼ਤੀ ਦਾ ਸਹਾਰਾ ਲੈਣਾ ਪਿਆ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਘਰ-ਘਰ ਜਾਕੇ ਰਾਸ਼ਨ ਵੰਡਿਆ।ਰਾਸ਼ਨ ਵੰਡਣ ਵਿੱਚ ਸਥਾਨਿਕ ਲੋਕਾਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ।ਵੀਰੇ ਵਾਲਾ ਡੋਗਰਾ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕ੍ਰਿਸ਼ਨਾਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੁਸਾਇਟੀ ਦੇ ਮੈਂਬਰਾਂ ਨੇ 225 ਕਿਲੋਮੀਟਰ ਦੀ ਦੂਰੀ ਤੇ ਪਹੁੰਚ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੀ ਸਹਾਇਤਾ ਕੀਤੀ ਹੈ, ਮੈਂ ਜਾਤੀ ਤੌਰ ‘ਤੇ ਕ੍ਰਿਸ਼ਨਾ ਵੰਤੀ ਸੁਸਾਇਟੀ ਫਰੀਦਕੋਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ
ਹਾਂ ।
ਸੁਰੇਸ਼ ਅਰੋੜਾ ਨੇ ਦੱਸਿਆ ਕੇ ਸੁਸਾਇਟੀ ਦੇ ਮੈਂਬਰਾਂ ਨੇ ਵੀਰੇ ਵਾਲਾ ਡੋਗਰਾ,ਬੋਹਾ, ਭਾਵਾ ਅਤੇ ਰਿਓਂਦ ਪਿੰਡਾ ਵਿੱਚ ਜਾਕੇ ਵੰਡਣ ਵਾਲਾ ਸਮਾਨ ਰਿਕਸ਼ਾ ਅਤੇ ਟਰਾਲੀ ਤੇ ਰੱਖ ਕੇ ਘਰ-ਘਰ ਪਹੁੰਚਾਇਆ। ਜਿਹੜੇ ਲੋਕ ਸਕੂਲਾਂ ਅਤੇ ਧਰਮਸ਼ਾਲਾ ‘ਚ ਬੈਠੇ ਸਨ, ਉਹਨਾ ਨੂੰ ਓਥੇ ਹੀ ਰਾਸ਼ਨ ਪਹੁੰਚਦਾ ਕੀਤਾ। ਉਹਨਾ ਕਿਹਾ ਕਿ ਪ੍ਰਭਾਵਤ ਇਲਾਕਿਆਂ ਵਿੱਚ 4 ਤੋਂ 8 ਫੁੱਟ ਤੱਕ ਪਾਣੀ ਖੜਾ ਦੇਖਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਇਹਨਾ ਲੋਕਾਂ ਦੀ ਪਹਿਲਾਂ ਵਾਲੀ ਸਥਿਤੀ ਜਲਦੀ ਬਹਾਲ ਕਰੇ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਕਿਸੇ ਹੋਰ ਇਲਾਕੇ ਲਈ ਇੱਕ ਗੇੜ ਹੋਰ ਲਗਾਇਆ ਜਾਵੇਗਾ ਤਾਂ ਜੋ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਿਵਲ ਹਸਪਤਾਲ ਫਰੀਦਕੋਟ ਵਿਖੇ  ਲੱਗਾ ਮੁਫ਼ਤ ਫਲੱਡ ਰਿਲੀਫ਼ ਕੈਂਪ 
Next articleਪਰਮਜੀਤ ਸਿੰਘ ਪੰਮਾ (ਯੂ ਐਸਏ) ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ