ਸਿਵਲ ਹਸਪਤਾਲ ਫਰੀਦਕੋਟ ਵਿਖੇ  ਲੱਗਾ ਮੁਫ਼ਤ ਫਲੱਡ ਰਿਲੀਫ਼ ਕੈਂਪ 

ਪ੍ਰਭਾਵਿਤ ਲੋਕਾਂ ਨੂੰ ਚੈੱਕਅਪ ਕਰਨ ਮਗਰੋਂ ਵੰਡੀਆਂ ਦਵਾਈਆਂ
ਫ਼ਰੀਦਕੋਟ/ਭਲੂਰ 23 ਜੁਲਾਈ (ਬੇਅੰਤ ਗਿੱਲ ਭਲੂਰ ) ਬਾਬਾ ਖੇਤਰਪਾਲ ਚੈਰੀਟੇਬਲ ਸੁਸਾਇਟੀ ਫਰੀਦਕੋਟ ਅਤੇ ਸਿਵਲ ਹਸਪਤਾਲ ਫਰੀਦਕੋਟ ਵੱਲੋਂ ਸਿਵਲ ਸਰਜਨ ਡਾ.ਅਨਿਲ ਗੋਇਲ ਦੀ ਦੇਖ-ਰੇਖ ਹੇਠ ਗੁਰਦੁਆਰਾ ਸਾਹਿਬ ਭਾਈ ਲੱਧਾ ਸਿੰਘ ਡੋਗਰ ਬਸਤੀ ਫਰੀਦਕੋਟ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਦੌਰਾਨ ਫਲੱਡ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਅਤੇ ਮੁਫ਼ਤ ਟੈਸਟ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾ.ਅਨਿਲ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਕੱਕੜ, ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ.ਐਸ.ਐਸ.ਬਰਾੜ, ਅੱਖਾਂ ਦੇ ਮਾਹਿਰ ਡਾ.ਸੰਜੀਵ ਗੋਇਲ, ਮੁੱਖ ਸੇਵਾਦਾਰ ਜਨਿੰਦਰ ਜੈਨ, ਸੇਵਾਦਾਰ ਬਲਦੇਵ ਤੇਰੀਆ, ਡਾ.ਰਵਿੰਦਰ ਗੋਇਲ, ਅੰਤਰ-ਰਾਸ਼ਟਰੀ ਖਿਡਾਰੀ ਹਰਮੰਦਰ ਸਿੰਘ ਢਿੱਲੋਂ ਸਹਾਇਕ ਪਰਮੇਸ਼ਵਰੀ ਦੇਵੀ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਸਿਵਲ ਹਸਪਤਾਲ ਦੇ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਮੌਕੇ 60 ਮਰੀਜਾਂ ਨੂੰ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਉਹ ਤਖਤ ਕਿਹੜੀ ਕਬਰ ਵਿੱਚ ਹੈ, ਉਹ ਤਾਜ ਕਿੱਥੇ ਹੈ, ਹੇ ਧੂੜ, ਦੱਸ ਅੱਜ ਯਜ਼ੀਦ ਕਿੱਥੇ ਹੈ?
Next articleਸੇਵਾ ਸੁਸਾਇਟੀ ਫਰੀਦਕੋਟ ਨੇ 300 ਹੜ੍ਹ ਪੀੜਤ  ਪਰਿਵਾਰਾਂ ਨੂੰ ਵੰਡਿਆ ਰਾਸ਼ਨ_ ਮਾ ਸੁਰੇਸ਼ ਅਰੋੜਾ