ਜ਼ਵਾਨੀ ਵੇਲੇ ਦਾ ਉੱਦਮ

ਜਸਕੀਰਤ ਸਿੰਘ
(ਸਮਾਜ ਵੀਕਲੀ)

ਉੱਠ ਜਵਾਨਾਂ ਕੋਈ ਉੱਦਮ ਕਰੀਏ ,
ਕਰਕੇ ਕਾਰਜ ਕੋਈ ਘਰ ਆਪਣਾ ਭਰੀਏ ।

ਏ ਦੁਨੀਆਂ ਨਹੀਓ ਕੰਮ ਆਉਣੀ ਤੇਰੇ ,
ਤੂੰ ਛੱਡ ਇਨ੍ਹਾਂ ਦਾ ਮੋਹ , ਅੱਗੇ ਪਾ ਫ਼ੇਰੇ ।

ਮਿਹਨਤ ਤਾਂ ਇਕ ਦਿਨ ਕਰਨੀ ਹੀ ਪੈਣੀ ਏ ,
ਨਹੀਂ ਤਾਂ ਰਾਸ ਕਦੇ ਨਹੀਓ ਜਿੰਦਗੀ ਆਉਣੀ ਏ ।

ਸਮਾਂ ਹਲੇ ਵੀ ਜੋ ਰਹਿੰਦਾ ਬਾਕੀਏ ,
ਕਰਨਾ ਪੈਣਾ ਏ ਤੈਨੂੰ ਆਪਣਾ ਆਪੀਏ ।

ਇਹ ਸਮਾਂ ਰਾਵੀ ਦੀਆ ਲਹਿਰਾਂ ਨੇ ,
ਨਾ ਰੁੱਕ ਨਿਆਂ ਨੇ ਤੇ ਨਾ ਹੱਥ ਆਉਣੀਆਂ ਨੇ ।

ਇਹ ਚਲਦਾ ਰਹਿੰਦਾ ਆਪਣੇ ਮਾਰਗ ਵੱਲ ਨੂੰ ,
ਤੈਨੂੰ ਉੱਠ ਜਾਣਾ ਪੈਣਾ ਆਪਣੇ ਕਾਰਜ ਵੱਲ ਨੂੰ ।

ਹਲੇ ਵੀ ਸੰਭਲ ਏ ਜਿੰਦਗੀ ਕਿਉਕਿ ਤੇਰੀ ਏ ,
ਫਿਰ ਪੱਛਤਾਏ ਗਾ ਜਦੋ ਏ ਕਰਦੀ ਹੇਰਾਫੇਰੀ ਏ ।

ਨਾ ਕੋਈ ਰਿਹਾ ਤੇ ਨਾ ਕਿਸੇ ਨੇ ਰਹਿਣਾ ਏ ,
ਪਰ ਆਪਣਾ ਇਤਿਹਾਸ ਤੈਨੂੰ ਆਪ ਲਿਖਣਾਂ ਪੈਣਾ ਏ ।

ਏ ਲੰਘੀ ਜ਼ਵਾਨੀ ਕਿੱਧਰੇ ਦੂਰ ਖੋ ਜਾਣੀਏ ,
ਫੇਰ ਨਾ ਸੋਚੀ ਕੀਰਤ ਸੇਆ ਕਿ ਏ ਕਦੋ ਮੁੜਕੇ ਆਉਣੀ ਏ ।

ਜਸਕੀਰਤ ਸਿੰਘ
ਸੰਪਰਕ :- 80544 – 98216
ਮੰਡੀ ਗੋਬਿੰਦਗੜ੍ਹ

Previous articleਇੱਕ ਦਿਨ
Next articleਰਾਖ਼