HOME ਉੱਘੇ ਸਿਆਸਤਦਾਨ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ...

ਉੱਘੇ ਸਿਆਸਤਦਾਨ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਦੋਵਾਂ ਆਗੂਆਂ ਦਾ ਐਡੀਲੇਡ ਰੱਖੇ ਗਏ ਸਮਾਗਮ ਚ ਇੰਡੀਅਨ ਆਸਟਰੇਲੀਅਨ ਮੀਡੀਆ ਐਸ.ਏ. ਸੰਸਥਾ ਵੱਲੋਂ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ

2

ਸਮਾਜ ਵੀਕਲੀ ਯੂ ਕੇ

ਐਡੀਲੇਡ (ਹਰਜਿੰਦਰ ਪਾਲ ਛਾਬੜਾ)- ਉੱਘੇ ਸਿਆਸਤਦਾਨ ਵਿਰੋਧੀ ਧਿਰ ਦੇ ਨੇਤਾ ਤੇ ਵਿਕਰਮਜੀਤ ਸਿੰਘ ਚੌਧਰੀ ਦੋਵਾਂ ਆਗੂਆਂ ਦਾ ਐਡੀਲੇਡ ਰੱਖੇ ਗਏ ਸਮਾਗਮ ਚ ਇੰਡੀਅਨ ਆਸਟਰੇਲੀਅਨ ਮੀਡੀਆ ਸਾਊਥ ਆਸਟਰੇਲੀਆ ਦੇ ਅਹੁਦੇਦਾਰ ਗੁਰਮੀਤ ਸਿੰਘ ਵਾਲੀਆ ,ਅਵਤਾਰ ਸਿੰਘ ਰਾਜੂ ਤੇ ਰਵਿੰਦਰ ਸਿੰਘ ਸਰਾਭਾ ਵੱਲੋਂ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਟੇਸਟ ਆਫ ਬੋਲੀਵੁੱਡ ਚ ਰਾਤ ਦੇ ਖਾਣੇ ਉਪਰੰਤ ਲਾਜੀਜ ਤੇ ਸਵਾਦਿਸ਼ਟ ਖਾਣੇ ਦੀ ਤਾਰੀਫ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਰਾਜੂ ਵੱਲੋਂ ਬਣਾਇਆ ਖਾਣਾ ਅਤੀ ਸਵਾਦਿਸ਼ਟ ਹੈ। ਵਿਦੇਸ਼ੀ ਵਿਸ਼ਵ ਭਰ ਵਿੱਚ ਪੰਜਾਬੀ ਖਾਣੇ ਨੂੰ ਪਸੰਦ ਕਰਦੇ ਹਨ।

ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਸਪਸ਼ਟ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਪੰਜਾਬ ਨੂੰ ਹੋਰ ਕਰਜਾਈ ਬਣਾ ਦਿੱਤਾ ਹੈ ਜਿਸ ਦਾ ਬਦਲ ਜਰੂਰੀ ਹੈ|ਸ: ਬਾਜਵਾ ਨੇ ਕਿਹਾ ਪੰਜਾਬ ਸਰਕਾਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿਚ ਅਸਮਰਥ ਰਹੀ ਵਾਦਿਆਂ ਤੋਂ ਕਿਤੇ ਦੂਰ ਭੱਜਦੀ ਸਾਫ਼ ਦਿਖਾਈ ਦੇ ਰਹੇ ਹਨ | ਇਸ ਸਰਕਾਰ ਕਹਿਣੀ ਤੇ ਕਰਨੀ ਤੁਸੀਂ ਫਰਕ ਖੁਦ ਮਹਿਸੂਸ ਕਰ ਲਿਆ ਹੋਵੇਗਾ |ਭਵਿੱਖ ਚ ਪੰਜਾਬ ਨੂੰ ਇਸ ਦਲਦਲ ਚੋਂ ਬਾਹਰ ਕੱਢ ਖੁਸ਼ਹਾਲ ਸੂਬਾ ਬਣਾਉਣ ਲਈ ਬਦਲ ਦੀ ਲੋੜ ਹੈ | ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿਆਸੀ ਦੌਰੇ ਤੇ ਆਸਟਰੇਲੀਆ ਆਏ ਹਨ ਤੇ ਕਾਂਗਰਸ ਪਾਰਟੀ ਲਈ ਸਭਨਾਂ ਨੂੰ ਖੁੱਲ ਕੇ ਸਪੋਰਟ ਤੇ ਸਹਿਯੋਗ ਦੇਣ ਲਈ ਅਪੀਲ ਕੀਤੀ। ਵਿਦੇਸ਼ਾਂ ਚ ਪੰਜਾਬੀਆਂ ਨੇ ਮਿਹਨਤ ਨਾਲ ਆਪਣੇ ਕਾਰੋਬਾਰਾਂ ਰਾਹੀਂ ਖੂਬ ਤਰੱਕੀਆਂ ਕੀਤੀਆਂ ਜਿਸ ਲਈ ਮਨ ਅਤੀ ਪ੍ਰਸੰਨ ਹੈ ਤੇ ਪੰਜਾਬੀ ਭਵਿੱਖ ਚ ਦੂਨ ਸਵਾਈ ਤਰੱਕੀ ਕਰਨ ਇਸ ਦੀ ਕਾਮਨਾ ਕਰਦੇ ਹਾਂ | ਬਾਜਵਾ ਨੇ ਪੰਜਾਬ ਚ ਪੰਜਾਬੀਆ ਨੂੰ ਖੁਸ਼ਹਾਲੀ ਲਿਆਉਣ ਲਈ ਸਬ ਨਾਲ ਵਾਇਦਾ ਕੀਤਾ ਤੇ ਸਭਨਾਂ ਨੂੰ ਕਾਂਗ੍ਰੇਸ ਪਾਰਟੀ ਦੀ ਮਦਦ ਕਰਨ ਦੀ ਅਪੀਲ ਕੀਤੀ| ਅਵਤਾਰ ਸਿੰਘ ਰਾਜੂ ਪ੍ਰਧਾਨ ਇੰਡੀਅਨ ਆਸਟਰੇਲੀਅਨ ਮੀਡੀਆ ਐਸ :ਏ ਸੰਸਥਾ ਨੇ ਭਰੋਸਾ ਦਿੱਤਾ ਕਿ ਵਿਦੇਸ਼ਾਂ ਤੋਂ ਪੰਜਾਬੀ ਹਮੇਸ਼ਾ ਪੰਜਾਬ ਬਾਰੇ ਚੰਗਾ ਸੋਚਣ ਵਾਲਿਆਂ ਦਾ ਸਾਥ ਦਿੰਦੇ ਆਏ

Previous articleਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਵਿਖੇ ਕਰਵਾਇਆ ਗਿਆ ਲੰਮੇ ਕੇਸ ਅਤੇ ਦਸਤਾਰ ਮੁਕਾਬਲਾ
Next articleਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ ਇੰਗਲੈਂਡ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ