HOME ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਵਿਖੇ ਕਰਵਾਇਆ ਗਿਆ ਲੰਮੇ ਕੇਸ ਅਤੇ ਦਸਤਾਰ...

ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਵਿਖੇ ਕਰਵਾਇਆ ਗਿਆ ਲੰਮੇ ਕੇਸ ਅਤੇ ਦਸਤਾਰ ਮੁਕਾਬਲਾ

7

ਸਮਾਜ ਵੀਕਲੀ ਯੂ ਕੇ

ਸੰਦੀਪ ਸਿੰਘ ਬਖੋਪੀਰ:- ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਵਿਖੇ ਵਿਦਿਆਰਥੀਆਂ ਨੂੰ ਸਿੱਖ ਵਿਰਾਸਤ ਅਤੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਸਕੂਲ ਵਿੱਚ ਲੰਮੇ ਕੇਸ ਅਤੇ ਦਸਤਾਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੀਆਂ ਵੱਖੋ ਵੱਖਰੀਆਂ ਜਮਾਤਾਂ ਦੇ ਲਗਭਗ 200 ਬੱਚਿਆਂ ਵੱਲੋਂ ਸੋਹਣੀਆਂ ਦਸਤਾਰਾਂ ਸਜਾਈਆਂ ਗਈਆਂ। ਸਕੂਲ ਦੇ ਲੱਗਭਗ 50 ਬੱਚਿਆਂ ਨੇ ਲੰਮੇ ਕੇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਆਪਣੇ ਚਾਵਾਂ ਤੇ ਰੀਜਾਂ ਨਾਲ ਸਾਂਭੇ ਹੋਏ ਕੇਸਾਂ ਨੂੰ ਵਿਖਾ ਕੇ ਜਿੱਤ ਪ੍ਰਾਪਤ ਕੀਤੀ। ਨਾਲ ਹੀ ਸਕੂਲ ਦੇ ਵਿੱਚ ਸਕੂਲੀ ਬੱਚੀਆਂ ਨੇ ਮਹਿੰਦੀ ਅਤੇ ਪਰਾਂਦੀ ਗੁੰਦਣ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਆਪਣੇ ਹੱਥਾਂ ਤੇ ਸੋਹਣੀ ਮਹਿੰਦੀ ਅਤੇ ਗੁੱਤਾਂ ਵਿੱਚ ਆਪਣੇ ਹੱਥੀ ਪਰਾਂਦੀਆਂ ਸਜਾਈਆਂ, ਪੰਜਾਬੀ ਵਿਰਸੇ ਅਤੇ ਵਿਰਾਸਤ ਦੀ ਜਾਣਕਾਰੀ ਰੱਖਦੀਆਂ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸਵਰੀਆਂ ਮੁਟਿਆਰਾਂ ਵਿੱਚੋਂ ਜਮਾਤ ਤੇ ਉਮਰ ਮੁਤਾਬਕ ਤਿੰਨ ਲੜਕੀਆਂ ਨੂੰ ‘ਮਾਣਮੱਤੀ ਪੰਜਾਬਣ’ ਦੇ ਅਵਾਰਡ ਲਈ ਵੱਖੋ ਵੱਖਰੇ ਪਰਖ ਪੜਾਵਾਂ ਵਿੱਚੋਂ ਪਰਖ ਕੇ ਮਾਣਮੱਤੀ ਮੁਟਿਆਰ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ।

ਸਮੁੱਚੇ ਪ੍ਰੋਗਰਾਮ ਦੀ ਵਾਂਗ ਡੋਰ ਪੰਜਾਬੀ ਅਧਿਆਪਕ ਸੰਦੀਪ ਸਿੰਘ ਕੋਆਰਡੀਨੇਟਰ ਮੈਡਮ ਬਲਜੀਤ ਕੌਰ ਵੱਲੋਂ ਸੰਭਾਲੀ ਗਈ ਜਿਸ ਵਿੱਚ ਗੁਰਜੰਟ ਸਿੰਘ, ਸਨਮੀਤ ਸਿੰਘ, ਹਰਿੰਦਰ ਸਿੰਘ ਵੱਲੋਂ ਆਪਣਾ ਮੁੱਢਲਾ ਰੋਲ਼ ਅਦਾ ਕੀਤਾ ਗਿਆ, ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਵੱਲੋਂ ਪ੍ਰਿੰਸਪਲ ਮੈਡਮ ਅਤੇ ਸਮੁੱਚੇ ਸਕੂਲ ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਨਾਲ ਉਲੀਕੇ ਇਸ ਪ੍ਰੋਗਰਾਮ ਦੀ ਖੂਬ ਸ਼ਲਾਘਾ ਕੀਤੀ ਗਈ। ਸਕੂਲ ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਨੂੰ ਅਜਿਹੇ ਕਾਰਜ ਭਵਿੱਖ ਵਿੱਚ ਇਸੇ ਤਰ੍ਹਾਂ ਜਾਰੀ ਰੱਖਣ ਲਈ ਭਰਭੂਰ ਹੱਲਾਸ਼ੇਰੀ ਦਿੱਤੀ ਗਈ। ਮੌਕੇ ਉੱਤੇ ਸਮੂਹ ਸਕੂਲ ਸਟਾਫ਼ ਅਤੇ ਸਕੂਲੀ ਵਿਦਿਆਰਥੀ ਮੌਜੂਦ ਸਨ।

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਮਨਾਇਆ ਗਿਆ ਤੀਜ ਦਾ ਤਿਉਹਾਰ
Next articleਉੱਘੇ ਸਿਆਸਤਦਾਨ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਦੋਵਾਂ ਆਗੂਆਂ ਦਾ ਐਡੀਲੇਡ ਰੱਖੇ ਗਏ ਸਮਾਗਮ ਚ ਇੰਡੀਅਨ ਆਸਟਰੇਲੀਅਨ ਮੀਡੀਆ ਐਸ.ਏ. ਸੰਸਥਾ ਵੱਲੋਂ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ