(ਸਮਾਜ ਵੀਕਲੀ)
ਉਸ ਨੂੰ ਚੰਗਾ ਨਹੀਂ ਲੱਗਦਾ,
ਮਾਂ ਦਾ ਟੋਕਣਾ,ਪਿਓ ਦਾ ਝਿੜਕਣਾ।
ਕਿਉਂ ਕੇ…ਉਹ ਪੜ੍ਹ ਕੇ ਆਇਆ ਹੈ.
ਕਿਸੀ ਵੱਡੀ ਇਮਾਰਤ ਵਾਲੇ ਵੱਡੇ ਅੰਗ੍ਰੇਜੀ ਸਕੂਲ,
ਜਿੱਥੇ ਬੱਚੇ ਨੂੰ ਸਿਖਾਇਆ ਜਾਂਦਾ ਹੈ,
ਆਤਮ-ਨਿਰਭਰ ਬਣਨਾ।
ਹਰ ਚੀਜ ਦੀ ਵਰਤੋਂ ਤੋੰ ਪਹਿਲਾਂ,
ਕੀਤੇ ਜਾਂਦੇ ਹਨ,ਕਿੰਨੇ ਹੀ ਪ੍ਰਯੋਗ।
ਓਹਨਾ ‘ਚੋ ਬਸ ਸਾਂਭੇ ਜਾਂਦੇ ਹਨ…
ਲਾਹੇਵੰਦ ਨੁੱਸਖੇ।
ਬਾਕੀਆ ਨੂੰ ਬੇਫ਼ਾਲਤੂ ਤੇ ਅਪਾਹਜ ਜਾਣ..
ਸੁੱਟ ਦਿੱਤਾ ਜਾਂਦਾ ਹੈ,
ਕਿਸੇ ਕੂੜੇ ਦੇ ਢੇਰ।
ਬਿਲਕੁੱਲ……..
ਮਾਂ ਦੀ ਮਮਤਾ,ਪਿਓ ਦੇ ਜਜ਼ਬਾਤਾਂ ਦੀ ਤਰ੍ਹਾਂ।
ਦੀਪਕ ਸ਼ੇਰਗੜ੍ਹ