ਕਵਿਤਾ

ਪਵਨ "ਹੋਸ਼ੀ"

(ਸਮਾਜ ਵੀਕਲੀ)

ਤੂੰ ਦੱਸ ਯਾਰ ਥੁੱਕ ਕੇ ਚੱਟਣ ਚ ਕਾਹਦੀ ਬੱਲੇ-ਬੱਲੇ,
ਜਦ ਖੋਤੀ ਆਉਣੀ ਆ ਮੁੱੜ-ਘਿੜ ਬੋਹੜ ਦੇ ਥੱਲੇ,

ਮੁੱਲ ਤਾਂ ਚੋਖਾ ਮਿਲ ਜਾਂਦਾ ਗੁੱਛੇ ਵਿੱਚ ਅਗੂੰਰਾ ਦਾ
ਪਰ ਕੌਡੀ ਭਾਅ ਨਈ ਪੈਂਦਾ ਜਦ ਹੋਵਣ ਕੱਲੇ-ਕੱਲੇ,

ਬਾਹਲਾ ਨੇੜੇ ਹੁੰਦਾ ਕਹਿੰਦੇ “ਅੱਤ ਦਾ ਅੰਤ” ਲੋਕੋ
ਵਾਂਗ ਰੇਤ ਦੇ ਕਿਰ ਜਾਂਦਾ ਤੇ ਕੱਖ ਨਾ ਰਹਿੰਦਾ ਪੱਲੇ,

‘ਤਲਵਾਰ ਦੇ ਡੂੰਘੇ ਫੱਟ’ ਹੋਣ ਤਾਂ ਕਹਿੰਦੇ ਭਰ ਜਾਂਦੇ
ਪਰ ਗੁੱਝੇ ਫੱਟ ਜੁਬਾਨ ਦੇ ਰਹਿਣ ਅੱਲੇ ਦੇ ਅੱਲੇ।

“ਡੁੱਲੇ ਬੇਰਾਂ ਦਾ ‘ਹੋਸ਼ੀ’ ਅਜੇ ਕੁੱਝ ਨਈ ਵਿਗੜਿਆ”
ਇੱਕ ਦਰ ਹੋ ਜਾਏ ਬੰਦ ਕਾਤਿਬ, ਤਾਂ ਸੋ ਦਰ ਖੁੱਲੇ,

(ਪਵਨ “ਹੋਸ਼ੀ”)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਥੇ ਫੁੱਲੀ
Next articleਲੰਗਰ