HOME ਫਰੇਬੀ ਪੁੱਤ

ਫਰੇਬੀ ਪੁੱਤ

ਬੀਨਾ ਬਾਵਾ,ਲੁਧਿਆਣਾ
(ਸਮਾਜ ਵੀਕਲੀ)  “ਨਾਂ,ਜੀਤੋ ਦੇ ਬਾਪੂ,ਤੂੰ ਹੀ ਉਦੋਂ ਰਟ ਲਾਈ ਸੀ,ਪੁੱਤ ਬਿਨਾਂ ਜੱਗ ਵਿੱਚ ਸੀਰ ਨੀਂ ਪੈਂਦੀ | ਅਖ਼ੇ ਆਪਾਂ ਨੂੰ ਬੁੱਢੇਵਾਰੇ ਕੌਣ ਰੋਟੀ ਦੇਊ,ਧੀਆਂ ਧਿਆਣੀਆਂ ਨੂੰ ਸਹੁਰੀਂ ਤੋਰ ਦਿਆਂਗੇ..ਨਾਲ਼ੇ ਆਹ ਜ਼ਮੀਨ ਜਾਇਦਾਦ ਦਾ ਅਸਲੀ ਵਾਰਿਸ ਤਾਂ ਆਪਣਾ ਪੁੱਤ ਹੀ ਹੋਊ,ਤੂੰ ਦੇਖੀਂ,ਆਪਾਂ ਨੂੰ ਸਵਰਗ ਦੀ ਸੈਰ ਕਰਾਊ ਆਪਣਾ ਪੁੱਤ |” ਅੱਖਾਂ ਪੂੰਝਦੀ ਕਰਤਾਰੀ ਕਹਿ ਰਹੀ ਸੀ |”
                          ਬਘੇਲ ਸਿਓਂ ਸੋਚਾਂ ਵਿੱਚ ਡੁੱਬਿਆ ਆਪਣੇ ਆਪ ਨੂੰ ਕੋਸ ਰਿਹਾ ਸੀ,”ਆਹ ਵੀ ਦਿਨ ਦੇਖਣੇ ਸੀ,ਮੁਰੱਬਿਆਂ ਦੇ ਮਾਲਕ…ਅੱਜ ਮੰਗਣ ਦੇ ਦਰਕਾਰ ਹੋਏ ਫਿਰਦੇ ਆਂ |ਆਹ ਘਰ ਈ ਤਾਂ ਰਹਿ ਗਿਆ ਸੀ ਪੱਲੇ,ਉਹ ਵੀ ਕੋਹੜੀ ਨੇ ਵੇਚ ਧਰਿਆ, ਆਪ ਨਵਾਂ ਫਲੈਟ ਲੈ ਟੱਬਰ ਉੱਥੇ ਲੈ ਗਿਆ ਤੇ ਸਾਨੂੰ… ਮਾਲਕ -ਤੀਵੀਂ ਨੂੰ ਧੋਖੇ ਨਾਲ਼ ਚੌਂਕ ‘ਚ ਛੱਡ ਗਿਆ,”ਮੈਂ ਹੁਣੇ ਆਉਨਾ “ਕਹਿ ਮੁੜ ਦੋ ਦਿਨਾਂ ਦਾ ਬਹੁੜਿਆ ਈ ਨੀਂ,ਨਾਂ ਨਵਾਂ ਅਡਰੈੱਸ ਈ ਪਤਾ,ਕੱਲ ਗੁਰਦਵਾਰੇ ਰਾਤ ਕੱਟੀ ਆ,ਧੀਆਂ ਨੂੰ ਕੀ ਮੂੰਹ ਦਿਖਾਵਾਂ,ਉਹ ਤਾਂ ਪਹਿਲਾਂ ਈ ਕਹਿੰਦੀਆਂ ਤੀ,”ਬਾਪੂ ਤੇਰੇ ਤਾਂ ਅੱਖਾਂ ਤੇ ਮੋਹ ਦੀ ਪੱਟੀ ਬੰਨੀ ਆ,ਤੈਨੂੰ ਜੱਗੇ ਦੇ ਐਬ ਨੀਂ ਦੀਹਂਦੇ.”.
           “ਪੁੱਤ ਜੱਗਿਆ,ਤੂੰ ਤਾਂ ਸਾਡੇ ਸੰਸਕਾਰਾਂ ਨੂੰ ਸਵਾਹ ਕਰ ਧਰਿਆ,ਤੈਨੂੰ ਬੁੱਢੇ ਮਾਪੇ ਹੁਣ ਬੋਝ ਲੱਗਣ ਲੱਗਪੇ, ਤੇਰਾ ਟੱਬਰ,ਤੇਰੇ ਜੁਆਕ ਸਭ ਸੱਚ ਬੋਲਦੇ ਆ…ਹਾਂ ਪੁੱਤਰਾ,ਝੂਠੇ ਤਾਂ ਮੈਂ ਤੇ ਤੇਰੀ ਮਾਂ ਈ ਆਂ…ਓ ਚੰਦਰਿਆ,ਤੇਰੇ ਪਿੱਛੇ ਕਦੇ ਤਿੰਨੇ ਧੀਆਂ ਦੀ ਚੱਜ ਨਾਲ਼ ਸਾਰ ਨੀਂ ਲਈ ਕਿ ਥੋਨੂੰ ਮੀਆਂ -ਬੀਵੀ ਨੂੰ ਔਖਾ ਨਾਂ ਹੋਣਾ ਪੈਜੇ…ਠੀਕ ਆ ਪੁੱਤ…ਵਧੀਆ ਸਿਲਾ ਦੇ ਗਿਓਂ,ਜਮੀਨ… ਘਰ ਸਭ ਕੁੱਝ ਵੇਚ ਕੇ ਖ਼ੌਰੇ ਕਿਹੜੇ ਸ਼ਹਿਰ, ਕਿਹੜੇ ਦੇਸ਼ ਤੁਰ ਗਿਓਂ..ਕਿੱਥੇ ਜਾਈਏ ਹੁਣ ਅਸੀਂ …ਸੁਣਦਾ ਸੀ ਕਿ ਕਲਯੁੱਗ ਆ ਗਿਆ,ਰਿਸ਼ਤੇ ਮਰਗੇ ਸਾਰੇ …ਪਰ ਮੇਰਿਆ ਰੱਬਾ…ਮੈਨੂੰ ਤੂੰ ਹੀ ਦੱਸ… ਬੰਦਾ ਹੋਰ ਸਭ ਤਾਂ ਸਹਾਰ ਲੂ,ਪਰ ਜਦੋਂ ਆਪਣੇ ਜੰਮੇ ਤੇ ਸੌ ਸੌ ਲਾਡਾਂ ਨਾਲ਼ ਪਾਲ਼ੇ ਪੁੱਤ ਹੀ ਫਰੇਬੀ ਹੋ ਜਾਣ ਤਾਂ ਫੇਰ ਮਾਪਿਆਂ ਦੇ ਜਿਊਣ ਦਾ ਕੀ ਹੱਜ…ਸਾਰਾ ਘਰ ਝੁੱਗਾ ਲੁੱਟ ਕੇ ਮਾਪਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਹੀ ਕਿਉਂ ਛੱਡ ਜਾਂਦੇ ਨੇ….ਇਹ ਫਰੇਬੀ..। “
ਬੀਨਾ ਬਾਵਾ,ਲੁਧਿਆਣਾ।
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਤਮ-ਨਿਰਭਰ
Next articleਮੇਰੀ ਕਿਤਾਬ ਦਾ ਨਾਮ ਸੁਣ ਕੇ ਹੀ ਕੀਵੀ ਪਾਠਕ ਕਿਤਾਬਾਂ ਖਰੀਦਣ ਲੱਗੇ- ਇੱਕ ਪਾਠਕ ਨਾਲ ਗੱਲਬਾਤ