HOME ਸਕਿਓਰਟੀ ਗਾਰਡ ਇੰਪਲਾਈਜ ਯੂਨੀਅਨ ਨੇ ਦਿੱਤਾ, ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ...

ਸਕਿਓਰਟੀ ਗਾਰਡ ਇੰਪਲਾਈਜ ਯੂਨੀਅਨ ਨੇ ਦਿੱਤਾ, ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਨੂੰ ਮੰਗ ਪੱਤਰ।

8
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਕਿਓਰਟੀ ਗਾਰਡ ਇੰਪਲਾਈਜ ਯੂਨੀਅਨ ਵੱਲੋ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਜੀ ਦੀ ਯੋਗ ਅਗਵਾਈ ਹੇਠ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਜੀ ਨੂੰ 16/17 ਸਾਂਲਾਂ ਤੋ ਆਪਣੀ ਸੇਵਾ ਨਿਭਾਅ ਰਹੇ , ਸਕਿਓਰਟੀ ਗਾਰਡ ਨੂੰ ਪੱਕੇ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਸ ਸਮੇ ਸਕਿਓਰਟੀ ਗਾਰਡ ਵੱਲੋ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ , ਜਿੰਨਾਂ ਨੇ 65000 ਹਜਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ।ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਜੀ ਨੇ ਭਰੋਸਾ ਦਿਵਾਇਆ ਕਿ ਅਸੀ ਤੁਹਾਡੇ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰ ਰੈਗੂਲਰ ਕਰਵਾਉਣ ਲਈ ਹਰ ਹੀਲਾ ਕਰਾਂਗੇ। ਇਹ ਜਾਣਕਾਰੀ ਪ੍ਰੈਸ ਨਾਲ ਯੂਨੀਅਨ ਦੇ ਜਨਰਲ ਸਕੱਤਰ ਸ਼ਿਵਨਾਥ ਦਰਦੀ ਜੀ ਸਾਂਝੀ ਕੀਤੀ ਅਤੇ ਕਿਹਾ ਅਸੀ ਲੰਮੇ ਸਮੇਂ ਤੋ ਆਊਟ ਸੋਰਸ ਕੰਪਨੀਆਂ ਰਾਹੀ ਆਪਣੀ ਸੇਵਾ ਤਨਦੇਹੀ ਨਾਲ ਨਿਭਾ ਰਹੇ। ਸਾਨੂੰ ਪੂਰਾ ਭਰੋਸਾ ਹੈ , ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਤੇ। ਅਸੀ ਧੰਨਵਾਦ ਕਰਦੇ ਹਾਂ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਜੀ ਤੇ ਓਨਾਂ ਦੇ ਬੇਟੇ ਅਨਮੋਲ ਸਿੰਘ ਸੇਖੋ ਜੀ ਦਾ ਜੋ ਸਮੇ ਸਮੇ ਤੇ ਫ਼ਰੀਦਕੋਟ ਦੇ ਲੋਕਾਂ ਨਾਲ ਖੜਦੇ ਹਨ ਤੇ ਓਨਾਂ ਦੀਆ ਮੁਸ਼ਕਿਲਾਂ ਦਾ ਹੱਲ ਕਰਦੇ ਹਨ ਅਤੇ ਫ਼ਰੀਦਕੋਟ ਸਹਿਰ ਨੂੰ ਖੂਬਸੂਰਤ ਬਣਾਉਣ ਵਿਚ ਓਨਾਂ ਦਾ ਬਹੁਤ ਵੱਡਾ ਯੋਗਦਾਨ ਹੈ।ਇਸ ਸਮੇ ਖਜਾਨਚੀ ਰਾਜੀਵ ਕੁਮਾਰ ਸ਼ਰਮਾਂ , ਪ੍ਰੈਸ ਸਕੱਤਰ ਜਸਕਰਨ ਸਿੰਘ ਢੀਮਾਂਵਾਲੀ, ਸਰਬਜੀਤ ਸਿੰਘ ਫਿੱਡੇ ਕਲਾਂ, ਸਰਬਜੀਤ ਕੌਰ, ਪ੍ਰਦੀਪ ਕੋਟ, ਜਗਦੀਸ਼ ਸਿੰਘ, ਚਰਨਜੀਤ ਸਿੰਘ, ਜਗਸੀਰ ਸਿੰਘ ਸਾਹੀ , ਗੁਰਸੇਵਕ ਸਿੰਘ, ਅਮਨਦੀਪ ਸਿੰਘ ਮਚਾਕੀ , ਮਨੋਰਮਾ ਨਾਇਕ, ਪ੍ਰਦੀਪ ਭਾਊ, ਲਖਵਿੰਦਰ ਲੱਖਾ , ਬਨੀ ਸਿੰਘ, ਲਲਿਤ ਕੁਮਾਰ, ਪ੍ਰਭਜੋਤ ਸਿੰਘ, ਰਾਜਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਪੱਖੀ ਕਲਾਂ, ਚਮਕੌਰ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਡਵੋਕੇਟ ਕਿਰਪਾਲ ਸਿੰਘ ਜੰਡੀ ਨੂੰ ਬਰਸੀ ‘ਤੇ ਕੀਤਾ ਗਿਆ ਯਾਦ
Next articleMemorable Blood Donation and Medical Check-Up Camp Organized at Baba Bute Shah Annual Fair