
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਇਤਿਹਾਸਿਕ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਮਰਹੂਮ ਐਡਵੋਕੇਟ ਕਿਰਪਾਲ ਸਿੰਘ ਜੰਡੀ ਨੂੰ ਉਹਨਾਂ ਦੀ ਚੌਥੀ ਬਰਸੀ ਤੇ ਯਾਦ ਕੀਤਾ ਗਿਆ। ਪਰਿਵਾਰ ਵੱਲੋਂ ਕਿਰਾਏ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਪਹੁੰਚੀਆਂ ਹੋਈਆਂ ਵੱਖ-ਵੱਖ ਸ਼ਖਸੀਅਤਾਂ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਬਾਰ ਐਸੋਸੀਏਸ਼ਨ ਬਲਾਚੌਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸੈਣੀ, ਐਡਵੋਕੇਟ ਅਮਨ ਰਾਣਾ, ਸਾਂਝਾ ਕਿਸਾਨ ਮਜਦੂਰ ਮੋਰਚਾ ਦੇ ਜਰਨਲ ਸਕੱਤਰ ਕਾਮਰੇਡ ਕਰਨ ਸਿੰਘ ਰਾਣਾ, ਹਰਵਿੰਦਰਪਾਲ ਸਿੰਘ ਗਰੇਵਾਲ ਲਾਡਲੇ ਜਵਾਈ ਨੇ ਉਹਨਾਂ ਨੂੰ ਭਾਵ ਪੂਰਨ ਸ਼ਰਧਾਜਲੀਆਂ ਦਿੰਦੇ ਉਹਨਾਂ ਦੇ ਕੀਤੇ ਕੰਮਾਂ, ਸਮਾਜ ਨੂੰ ਦੇਣ ਅਤੇ ਆਪਣੇ ਕਿੱਤੇ ‘ਚ ਪਾਏ ਹੋਏ ਪੂਰਨਿਆਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਦੇ ਵਿੱਚ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਨੇ ਸਭ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀਆਂ ਸੇਵਾਵਾਂ ਹਰਦੀਪ ਸਿੰਘ ਕਲਮ ਗਹੂੰਣ ਨੇ ਨਿਭਾਈਆਂ। ਇਸ ਸਮੇਂ ਸੀਨੀਅਰ ਐਡਵੋਕੇਟ ਅਵਤਾਰ ਸਿੰਘ ਮਾਨ, ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ ਭੱਲਾ, ਚਰਨਜੀਤ ਸਿੰਘ ਚੰਨੀ, ਗੁਰਇਕਬਾਲ ਸਿੰਘ ਸਹਾਇਕ ਵੇਰਕਾ ਪਲਾਟ ਰੋਪੜ, ਐਡਵੋਕੇਟ ਰਾਜ ਕੁਮਾਰ ਨਵਾਂਸ਼ਹਿਰ, ਐਡਵੋਕੇਟ ਮੁਕੇਸ਼ ਬਾਸੀ, ਐਡਵੋਕੇਟ ਮਨਦੀਪ ਸਿੰਘ, ਨੰਬਰਦਾਰ ਸੁੱਖਵੀਰ ਸਿੰਘ, ਰਵਿੰਦਰ ਰਵੀ ਬੂਲੇਵਾਲ, ਪਵਨ ਕੁਮਾਰ ਨੀਲੇਵਾੜੇ, ਡਾ. ਅਮਰਜੀਤ ਸਿੰਘ, ਮੈਡਮ ਸਮਾ ਮਲਹਾਨ ਅਤੇ ਪਤਨੀ ਡਾ. ਮਲਕੀਤ ਕੌਰ ਜੰਡੀ ਤੇ ਬੇਟੀ ਪ੍ਰੀਤਕਮਲ ਕੌਰ ਗਰੇਵਾਲ ਵਿਸੇਸ਼ ਤੌਰ ‘ਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਸੰਗਤਾਂ ਸਮੇਤ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



