ਦੂਜੇ ਪੜਾਅ ਦੌਰਾਨ ਫੁੱਟਬਾਲ ਕਲੱਬ ਪਿੰਡ ਬਖੋਪੀਰ ਵੱਲੋਂ ਪਿੰਡ ਦੇ ਸੀ: ਸੈ: ਸਮਾਰਟ ਸਕੂਲ ਦੇ ਖੇਡ ਮੈਦਾਨ ਦੁਆਲੇ ਲਗਾਏ ਗਏ ਫ਼ਲਦਾਰ ਬੂਟੇ।

(ਸਮਾਜ ਵੀਕਲੀ):-ਸੰਦੀਪ ਸਿੰਘ ਬਖੋਪੀਰ  ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਫੁੱਟਬਾਲ ਕਲੱਬ ਪਿੰਡ ਬਖੋਪੀਰ ਵੱਲੋਂ ਪਿੰਡ ਦੇ ਸੀਨੀਅਰ ਸੈਕੰਡਰੀ  ਸਮਾਰਟ ਸਕੂਲ ਵਿੱਚ ਅੱਜ ਫ਼ਲਦਾਰ ਰੁੱਖ ਲਗਾ ਕੇ ਵਾਤਾਵਰਨ ਅਤੇ ਖੇਡ ਮੈਦਾਨ ਦੇ ਆਲੇ-ਦੁਆਲੇ ਹਰਿਆ ਭਰਿਆ ਕਰਨ ਲਈ ਕਿ੍ਕਟ ਕਲੱਬ ਦੀ ਕੁਝ ਮੈਂਬਰ ਸਾਹਿਬਾਨ ,ਸਮੂਹ ਨਗਰ ਪੰਚਾਇਤ ਦੇ  ਸਹਿਯੋਗ ਸਦਕਾ ਪਿੰਡ ਦੇ ਖੇਡ ਮੈਦਾਨ ਦੁਆਲੇ ਫੁੱਟਬਾਲ ਕਲੱਬ ਦੇ ਸਮੁੱਚੇ ਖਿਡਾਰੀਆਂ ਦੁਆਰਾ ਆਪੋ ਆਪਣੇ ਕਰ ਕਮਲਾਂ ਨਾਲ ਆਂਵਲਾ, ਜਾਮਣ, ਅੰਬ ਦੇ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਏ ਗਏ ,ਪਹਿਲਾਂ ਵੀ ਫੁੱਟਬਾਲ ਕਲੱਬ ਵੱਲੋਂ ਪਹਿਲੇ ਪੜਾਅ ਦੌਰਾਨ ਬਖੋਪੀਰ ਭਵਾਨੀਗੜ੍ਹ ਰੋਡ ਉੱਪਰ ਬਹੁਤ ਸਾਰੇ ਬੂਟੇ ਲਗਾਏ ਗਏ ਸੀ।ਤੇ ਉਹਨਾਂ ਨੂੰ ਪਾਣੀ ਪਾ ਕੇ ਹਰਿਆ ਭਰਿਆ ਕੀਤਾ ਗਿਆ, ਅੱਜ ਵੀ ਸਮੂਹ ਖਿਡਿਆਰੀਆਂ ਨੇ ਪ੍ਰਣ ਕੀਤਾ ਕਿ ਖੇਡ ਮੈਦਾਨ ਦੇ ਵਿੱਚ ਲਗਾਏ ਇਹਨਾਂ ਬੂਟਿਆਂ ਦੀ ਵੀ ਉਹ ਤਨਦੇਹੀ ਦੇ ਨਾਲ ਸੇਵਾ ਕਰਨਗੇ ਅਤੇ ਇਹਨਾਂ ਨੂੰ ਪਾਲ ਪੋਸ਼ ਕੇ ਵੱਡਾ ਕਰਨਗੇ ਫੁੱਟਬਾਲ ਕਲੱਬ ਦੇ ਸਮੁੱਚੇ ਮੈਂਬਰਾਂ ਨੇ ਵੱਖੋ-ਵੱਖਰੇ ਪਿੰਡਾਂ ਦੇ ਹੋਰ ਕਲੱਬਾਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ” ਆਓ ਆਪਾਂ ਰਲ ਕੇ ਆਪੋ ਆਪਣੇ ਪਿੰਡਾਂ ਦੇ ਖੇਡ ਗਰਾਊਂਡਾਂ ਨੂੰ ਹਰੇ ਭਰੇ ਕਰੀਏ ਅਤੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਈਏ ਤੇ ਆਉਣ ਵਾਲੀਆਂ ਨਸਲਾਂ ਲਈ ਹਵਾ ਪਾਣੀ ਨੂੰ ਸੁੱਧ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਈਏ”, ਮੌਕੇ ਉੱਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਅੰਮ੍ਰਿਤ ਸਿੰਘ ਫੁੱਟਬਾਲ ਕੋਚ ਕੁਲਵੰਤ ਸਿੰਘ ਗੁਰਜੰਟ ਸਿੰਘ,ਜੱਸੀ,ਭਾਂਤੀ, ਸ਼ਰਮਾ ,ਲਖਵੀਰ ਸਿੰਘ ਲੱਖਪ੍ਰੀਤ ਸਿੰਘ ਪੁਸ਼ਪਿੰਦਰ ਸਿੰਘ ਜਗਮੇਲ ਸਿੰਘ ਗੁਰਪ੍ਰੀਤ ਸਿੰਘ ਹੈਪੀ ਸਿੰਘ ਜਗਜੀਤ ਸਿੰਘ ਹਾਕਮ ਸਿੰਘ ਜਗਵਿੰਦਰ ਸਿੰਘ ,ਗੁਰਸੇਵਕ ਸਿੰਘ,ਹੁਸਨ,ਜੁਝਾਰ,ਸੈਟੀਂ, ਸੁਰਿੰਦਰ ਸਿੰਘ,ਅਰਮਾਨ ਸਿੰਘ,ਗੈਵੀ ਸਿੰਘ,ਸੋਨੀ ਸਿੰਘ,ਆਦਿ ਪਤਵੰਤੇ ਸੱਜਣ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਏ ਹਾਏ ਮੰਹਿਗਾਈ
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚ ਐਨ ਸੀ ਸੀ ਕੈਡਿਟਸ ਵੱਲੋਂ ਪੌਦੇ ਲਗਾਏ ਗਏ