HOME ਈਰੀਓ ਮਰੀਨਾ ਵਿੱਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ

ਈਰੀਓ ਮਰੀਨਾ ਵਿੱਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ

1
ਫੋਟੋ ਕੈਪਸ਼ਨ: ਈਰੀਓ ਮਰੀਨਾ ਨੇੜੇ ਜਾਂਚ ਕਰਦੀ ਪੁਲਿਸ ਅਤੇ ਫੋਰੈਂਸਿਕ ਟੀਮ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਓਨਟਾਰਿਓ ਸੂਬੇ ਵਿੱਚ ਈਰੀਓ ਮਰੀਨਾ ਨੇੜੇ ਸਕੂਬਾ ਡਾਈਵਿੰਗ ਦੌਰਾਨ ਇੱਕ 67 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਪੁਲਿਸ ਮੁਤਾਬਕ ਮ੍ਰਿਤਕ ਚੈਥਮ ਸ਼ਹਿਰ ਨਾਲ ਸੰਬੰਧਿਤ ਸੀ। ਅਧਿਕਾਰੀਆਂ ਅਨੁਸਾਰ ਕਰੀਬ 11:30 ਵਜੇ ਐਮਰਜੈਂਸੀ ਕਾਲ ਪ੍ਰਾਪਤ ਹੋਈ, ਜਿਸ ਵਿੱਚ ਜਾਣਕਾਰੀ ਮਿਲੀ ਕਿ ਵਿਅਕਤੀ ਬੋਟਿੰਗ ਚੈਨਲ ਵਿੱਚ ਡੁੱਬਣ ਤੋਂ ਬਾਅਦ ਉੱਪਰ ਨਹੀਂ ਆਇਆ। ਮੌਕੇ ’ਤੇ ਪਹੁੰਚੀ ਰਾਹਤ ਟੀਮਾਂ ਅਤੇ ਪੁਲਿਸ ਵੱਲੋਂ ਖੋਜ ਮੁਹਿੰਮ ਚਲਾਈ ਗਈ, ਜਿਸ ਦੌਰਾਨ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਭਾਰੀ ਬਰਫਬਾਰੀ ਕਾਰਨ ਟੋਰਾਂਟੋ ਖੇਤਰ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਚੇਤਾਵਨੀ
Next articleਬੇਘਰੇ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰਨ ਵਾਲੇ ਨੌਜਵਾਨ ਨੂੰ 3 ਸਾਲ ਦੀ ਸਜ਼ਾ