HOME ਭਾਰੀ ਬਰਫਬਾਰੀ ਕਾਰਨ ਟੋਰਾਂਟੋ ਖੇਤਰ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਚੇਤਾਵਨੀ

ਭਾਰੀ ਬਰਫਬਾਰੀ ਕਾਰਨ ਟੋਰਾਂਟੋ ਖੇਤਰ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਚੇਤਾਵਨੀ

ਫੋਟੋ ਕੈਪਸ਼ਨ: ਬਰਫ਼ਬਾਰੀ ਦੌਰਾਨ ਸੜਕ ਪਾਰ ਕਰਦੀ ਇੱਕ ਔਰਤ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਭਾਰੀ ਬਰਫਬਾਰੀ ਕਾਰਨ ਆਵਾਜਾਈ ਦੌਰਾਨ ਰੁਕਾਵਟਾਂ ਪੈ ਸਕਦੀਆਂ ਹਨ ਮੌਸਮ ਵਿਭਾਗ ਵੱਲੋਂ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਲਾਕੇ ਵਿੱਚ 5 ਸੈਂਟੀਮੀਟਰ ਤੱਕ ਬਰਫ਼ ਜਾਂ ਆਈਸ ਪੈਲਟਸ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੜਕਾਂ ਫਿਸਲਣ ਭਰੀਆਂ ਹੋ ਸਕਦੀਆਂ ਹਨ ਅਤੇ ਰਸ਼ ਆਵਰ ਦੌਰਾਨ ਟ੍ਰੈਫਿਕ ’ਤੇ ਗੰਭੀਰ ਅਸਰ ਪੈ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੰਮੀ ਬਰਫ ਕਾਰਨ ਖਾਸ ਤੌਰ ’ਤੇ ਸਵੇਰੇ ਦੇ ਸਮੇਂ ਡਰਾਈਵਿੰਗ ਖਤਰਨਾਕ ਹੋ ਸਕਦੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਸੰਭਵ ਹੋਵੇ ਤਾਂ ਘਰੋਂ ਕੰਮ ਕਰਨ ਜਾਂ ਯਾਤਰਾ ਲਈ ਵਧੇਰੇ ਸਮਾਂ ਰੱਖਣ। ਸਥਾਨਕ ਪ੍ਰਸ਼ਾਸਨ ਵੱਲੋਂ ਵੀ ਸੜਕਾਂ ਦੀ ਸਫਾਈ ਅਤੇ ਬਰਫ਼ ਹਟਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਅਤੇ ਵੱਡੀ ਪੱਧਰ ਤੇ ਸੜਕਾਂ ਤੇ ਨਮਕ ਖਿਲਾਰਿਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ ਗਿਆ
Next articleਈਰੀਓ ਮਰੀਨਾ ਵਿੱਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ