HOME ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ਵਿਸ਼ੇ ਬਾਰੇ ਵਿਚਾਰ ਚਰਚਾ 03 ਅਗਸਤ ਨੂੰ

ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ਵਿਸ਼ੇ ਬਾਰੇ ਵਿਚਾਰ ਚਰਚਾ 03 ਅਗਸਤ ਨੂੰ

   (ਸਮਾਜ ਵੀਕਲੀ)  ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਦਾ ਮਹੀਨਾਵਾਰ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 03 ਅਗਸਤ ਨੂੰ ਸਵੇਰੇ ਠੀਕ 10 ਵਜੇ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸਮੇਸ਼ ਨਗਰ ਧੂਰੀ ਵਿਖੇ ਹੋਵੇਗਾ । ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਵਿਗਿਆਨਕ ਸੋਚ ਦਾ ਹੋਕਾ ਦੇਣ ਵਾਲ਼ੇ ਚਿੰਤਕ , ਸਿੱਖਿਆ ਸਾਸ਼ਤਰੀ ਅਤੇ ” ਬ੍ਰਹਿਮੰਡ ਦੇ ਰਹੱਸਾਂ ਦੀ ਯਾਤਰਾ ” ਪੁਸਤਕ ਦੇ ਰਚੇਤਾ ਡਾ. ਅਵਤਾਰ ਸਿੰਘ ਢੀਂਡਸਾ ਹੋਣਗੇ ਜਿਹੜੇ ਹਾਜ਼ਰੀਨ ਦੇ ਨਾਲ਼ ” ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ” ਵਿਸ਼ੇ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦੇਣਗੇ ਇਸ ਤੋਂ ਇਲਾਵਾ ਸਾਹਿਤਕ ਵਿਚਾਰ ਵਟਾਂਦਰਾ ਅਤੇ ਕਵੀ ਦਰਬਾਰ ਵੀ ਕੀਤਾ ਜਾਵੇਗਾ । ਪੱਤਰਕਾਰਾਂ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਅਤੇ ਵਿਤ ਸਕੱਤਰ ਗੁਰਮੀਤ ਸਿੰਘ ਸੋਹੀ ਨੇ ਸਮੂਹ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਾਠਕਾਂ , ਸਾਹਿਤ ਪ੍ਰੇਮੀਆਂ , ਅਧਿਆਪਕਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰ ਸ਼ੁਕਰਵਾਰ-ਡੇਂਗੂ ‘ਤੇ ਵਾਰ
Next articleਜਿਨ ਮੋਹੀ ਮਾਰਾ, ਤਿਨ ਮੋਹੀ ਮਾਰੇ…, ਰਾਜਨਾਥ ਸਿੰਘ ਨੇ ਆਪ੍ਰੇਸ਼ਨ ਸਿੰਦੂਰ ਦਾ ਜਵਾਬ ਦੇਣ ਲਈ ਭਗਵਾਨ ਹਨੂੰਮਾਨ ਦਾ ਜ਼ਿਕਰ ਕੀਤਾ