(ਸਮਾਜ ਵੀਕਲੀ)
ਸਿਹਤ ਵਿਭਾਗ ਵੱਲੋਂ ਬੇਨਤੀ ਆ ਭਾਈ ।
ਮੱਛਰ ਨੇ ਹੁਣ ਸਾਰੇ ਦਹਿਸ਼ਤ ਫੈਲਾਈ ।
ਹੁਣ ਡੇਂਗੂ ਅਤੇ ਮਲੇਰੀਏ ਤੋਂ ਹੋਜੋ ਖਬਰਦਾਰ।
ਆਓ ਹਰ ਸ਼ੁਕਰਵਾਰ ਕਰੀਏ ਡੇਂਗੂ ‘ਤੇ ਵਾਰ ।
ਮਲੇਰੀਏ ਦੇ ਖਾਤਮੇ ਲਈ ਹੋ ਜਾਓ ਤਿਆਰ ।
ਕੂਲਰਾਂ ਵਿੱਚੋਂ ਪਾਣੀ ਕੱਢਕੇ, ਪੋਚਾ ਮਾਰ ਸੁਕਾਈਏ ।
ਗਮਲਿਆਂ ਦੇ ਵਿੱਚ ਐਵੇਂ ਨਾ ਬੇਲੋੜਾ ਪਾਣੀ ਪਾਈਏ ।
ਟਾਇਰ ਪੁਰਾਣੇ, ਟੁੱਟੇ ਬਰਤਨ ਕੱਢੋ ਘਰੋਂ ਬਾਹਰ ।
ਆਓ ਹਰ ਸ਼ੁਕਰਵਾਰ, ਕਰੀਏ ਡੇਂਗੂ………..
ਹੱਡੀ ਤੋੜ ਬੁਖਾਰ ਚੜ੍ਹੇ ਜਦ ਬੰਦਾ ਬੈੱਡ ਤੇ ਰੋਵੇ ।
ਉਲਟੀਆਂ, ਧੱਫੜ ,ਸਿਰ ਚਕਰਾਵੇ ਜਦ ਵੀ ਡੇਂਗੂ ਹੋਵੇ ।
ਮਲੇਰੀਏ ‘ਚ ਕਾਂਬੇ ਨਾਲ ਚੜ੍ਹਦਾ ਬੁਖਾਰ ।
ਆਓ ਹਰ ਸ਼ੁਕਰਵਾਰ………………,.
ਘਰ ਵਿੱਚ ਸਾਫ-ਸਫਾਈ ਰੱਖੋ, ਪੂਰੇ ਕੱਪੜੇ ਪਾਓ ।
ਮੱਛਰ ਮਾਰ ਕਰੀਮਾਂ ਵਰਤੋ, ਮੱਛਰਦਾਨੀਆਂ ਲਾਓ ।
ਜੋ ਇਹ ਸਾਵਧਾਨੀਆਂ ਵਰਤੇ,ਕਦੇ ਹੁੰਦਾ ਨਹੀਂ ਬਿਮਾਰ ।
ਆਓ ਹਰ ਸ਼ੁਕਰਵਾਰ………………..
ਡੇਂਗੂ-ਮਲੇਰੀਆ ਇਲਾਜਯੋਗ ਹੈ ,ਐਵੇਂ ਨਾ ਘਬਰਾਓ ।
ਨੇੜਲੇ ਹਸਪਤਾਲ ‘ਚ ਜਾ ਕੇ ,ਮੁਫ਼ਤ ਇਲਾਜ਼ ਕਰਾਓ ।
ਥੋਡੀ ਤੰਦਰੁਸਤੀ ਲਏ ਕਰੇ, ਵੱਡੇ ਉਪਰਾਲੇ ਸਰਕਾਰ ।
ਆਓ ਹਰ ਸ਼ੁੱਕਰਵਾਰ ,ਕਰੀਏ ਡੇਂਗੂ ‘ਤੇ ਵਾਰ ।
ਮਲੇਰੀਏ ਦੇ ਖਾਤਮੇ ਲਈ ਹੋ ਜਾਓ ਤਿਆਰ ।
ਗੁਰਜੰਟ ਸਿੰਘ ਹੈਲਥ ਵਰਕਰ
ਮਿੰਨੀ.ਪੀ .ਐਚ. ਸੀ. ਨਦਾਮਪੁਰ
99147-34797



