HOME ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ਵਿਸ਼ੇ ਬਾਰੇ ਵਿਚਾਰ ਚਰਚਾ 03 ਅਗਸਤ...

ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ਵਿਸ਼ੇ ਬਾਰੇ ਵਿਚਾਰ ਚਰਚਾ 03 ਅਗਸਤ ਨੂੰ

ਧੁਰੀ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ )  ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਦਾ ਮਹੀਨਾਵਾਰ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 03 ਅਗਸਤ ਨੂੰ ਸਵੇਰੇ ਠੀਕ 10 ਵਜੇ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸਮੇਸ਼ ਨਗਰ ਧੂਰੀ ਵਿਖੇ ਹੋਵੇਗਾ । ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਵਿਗਿਆਨਕ ਸੋਚ ਦਾ ਹੋਕਾ ਦੇਣ ਵਾਲ਼ੇ ਚਿੰਤਕ , ਸਿੱਖਿਆ ਸਾਸ਼ਤਰੀ ਅਤੇ ” ਬ੍ਰਹਿਮੰਡ ਦੇ ਰਹੱਸਾਂ ਦੀ ਯਾਤਰਾ ” ਪੁਸਤਕ ਦੇ ਰਚੇਤਾ ਡਾ. ਅਵਤਾਰ ਸਿੰਘ ਢੀਂਡਸਾ ਹੋਣਗੇ ਜਿਹੜੇ ਹਾਜ਼ਰੀਨ ਦੇ ਨਾਲ਼ ” ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ” ਵਿਸ਼ੇ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨਗੇ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦੇਣਗੇ ਇਸ ਤੋਂ ਇਲਾਵਾ ਸਾਹਿਤਕ ਵਿਚਾਰ ਵਟਾਂਦਰਾ ਅਤੇ ਕਵੀ ਦਰਬਾਰ ਵੀ ਕੀਤਾ ਜਾਵੇਗਾ । ਪੱਤਰਕਾਰਾਂ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਅਤੇ ਵਿਤ ਸਕੱਤਰ ਗੁਰਮੀਤ ਸਿੰਘ ਸੋਹੀ ਨੇ ਸਮੂਹ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਾਠਕਾਂ , ਸਾਹਿਤ ਪ੍ਰੇਮੀਆਂ , ਅਧਿਆਪਕਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀ ਸੈਕੰ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਬਿਊਰੋ ਆਫ ਇੰਡੀਅਨ ਸਟੈਂਡਰਡ ਵੱਲੋਂ ਸਟੈਂਡਰਡ ਰਾਈਟਿੰਗ ਮੁਕਾਬਲੇ ਕਰਵਾਏ
Next articleਗਰਮ ਰੁੱਤ ਮੂੰਗੀ, ਮਾਂਹ, ਮੋਠਾ ਦੀ ਬੀਜਾਈ ਦਾ ਢੁਕਵਾਂ ਸਮਾਂ-ਬਰਾੜ