ਮਿਡ ਡੇ ਮੀਲ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਤੋਂ ਦੁਖੀ ਸਕੂਲ਼ ਮੁਖੀਆਂ, ਤੇ ਵੱਖ ਵੱਖ ਅਧਿਆਪਕ ਯੂਨੀਅਨ ਵੱਲੋਂ ਮਿਡ ਡੇ ਮੀਲ ਬੰਦ ਕਰਨ ਦੀ ਚੇਤਾਵਨੀ

ਕੈਪਸਨ- ਵੱਖ ਵੱਖ ਅਧਿਆਪਕ ਯੂਨੀਅਨਾਂ ਦੇ ਆਗੂ

ਕਪੂਰਥਲਾ (ਸਮਾਜ ਵੀਕਲੀ)( ਕੌੜਾ)– ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਹੈ ਮਿਡ ਡੇ ਮੀਲ ਸਕੀਮ ਹੁਣ ਆਖ਼ਰੀ ਸਾਹਾਂ ਉੱਤੇ ਪਹੁੰਚ ਗਈ ਹੈ, ਸਰਕਾਰੀ ਪ੍ਰਾਇਮਰੀ/ ਐਲੀਮੈਂਟਰੀ ਅਤੇ ਮਿਡਲ ਸਕੂਲਾਂ ਦੇ ਮੁੱਖੀ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਮਿਡ-ਡੇ-ਮੀਲ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਤੋਂ ਦੁਖੀ ਦੱਸੇ ਜਾ ਰਹੇ ਹਨ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਵੱਲੋਂ ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲਾਂ ਵਿੱਚ ਮਿਡ ਡੇ ਮੀਲ ਬੰਦ ਕਰਨ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਗਈ ਦੱਸੀ ਜਾਂਦੀ ਹੈ।

ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਰਵੀ ਵਾਹੀ ,ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤੇ ਜਿਲ੍ਹਾ ਜਨਰਲ ਸਕੱਤਰ ਅਪਿੰਦਰ ਥਿੰਦ, ਰਜਿੰਦਰ ਸਿੰਘ ਭੌਰ, ਹਰਜਿੰਦਰ ਸਿੰਘ ਢੋਟ , ਈ ਟੀ ਟੀ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਆਦਿ ਨੇ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਸਿਆ ਕਿ ਪਿਛਲੇ 2 – 3 ਮਹੀਨਿਆਂ ਤੋਂ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਰਾਸ਼ੀ ਜਾਰੀ ਨਾ ਹੋਣ ਕਾਰਨ ਸਕੂਲ਼ ਮੁੱਖੀ ਮਿਡ ਡੇ ਮੀਲ ਨੂੰ ਚਲਦਾ ਰੱਖਣ ਲਈ ਪਹਿਲਾਂ ਦੁਕਾਨਾਂ ਤੋਂ ਉਧਾਰ ਤੇ ਫ਼ਿਰ ਆਪਣੀਆਂ ਜੇਬਾਂ ਵਿਚੋਂ ਮੋਟੀ ਰਾਸ਼ੀ ਖਰਚ ਕਰ ਚੁੱਕੇ ਹਨ। ਓਹਨਾਂ ਕਿਹਾ ਕਿ ਸਕੂਲ਼ ਮੁੱਖੀ ਹੁਣ ਹੋਰ ਉਧਾਰ ਲੈਣੋਂ ਅਤੇ ਆਪਣੇ ਪਲਿਉਂ ਪੈਸੇ ਖ਼ਰਚ ਕਰਨ ਤੋ ਅਸਮਰੱਥ ਹਨ ਅਤੇ ਸਕੂਲਾਂ ਵਿੱਚ ਮਿਡ ਡੇ ਮੀਲ ਨੂੰ ਬਕਾਇਆ ਰਾਸ਼ੀ ਜਾਰੀ ਨਾ ਹੋਣ ਕਾਰਨ ਹੋਰ ਅੱਗੇ ਨਹੀਂ ਚਲਾਇਆ ਜਾ ਸਕਦਾ।

ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਮਿਡ ਡੇ ਮੀਲ ਲਈ ਕਣਕ , ਸਿੱਖ ਦੂਸਰਿਆਂ ਉਪਰ ਆਪਣੀ ਚੋਲ਼ ਤਾਂ ਭੇਜ ਦਿੱਤੇ ਹਨ, ਪਰ ਮਿਡ ਡੇ ਮੀਲ ਬਨਾਉਣ ਲਈ ਰਾਸ਼ਨ ਖਰੀਦਣ ਲਈ ਕੁਕਿੰਗ ਕਾਸਟ ਰਾਸ਼ੀ ਜਾਰੀ ਨਾ ਕਰਨ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਜਿਹਨਾਂ ਦੁਕਾਨਾਂ ਤੋਂ ਸਕੂਲ਼ ਮੁਖੀਆਂ ਨੇ ਰਾਸ਼ਨ ਉਧਾਰ ਲਿਆ ਹੋਇਆ ਹੈ , ਉਹ ਦੁਕਾਨਦਾਰ ਵੀ ਓਹਨਾਂ ਨੂੰ ਉਧਾਰ ਚੁਕਾਉਣ ਲਈ ਪ੍ਰੇਸ਼ਾਨ ਕਰ ਰਹੇ ਹਨ।

ਮਿਡ ਡੇ ਮੀਲ ਕਪੂਰਥਲਾ ਦੇ ਜਿਲ੍ਹਾ ਐਕਾਊਟੇਂਟ ਅਜੈ ਕੁਮਾਰ ਨੇ ਮਿਡ ਡੇ ਮੀਲ ਦੀ ਬਕਾਇਆ ਰਾਸ਼ੀ ਸੰਬੰਧੀ ਗੱਲਬਾਤ ਕਰਦਿਆ ਦੱਸਿਆ ਕਿ ਇਹ ਸਮੱਸਿਆ ਪੂਰੇ ਪੰਜਾਬ ਦੇ ਸਕੂਲਾਂ ਦੀ ਹੈ ਜਿਸ ਬਾਰੇ ਸਟੇਟ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਮਸਲਾ ਹੱਲ ਹੋਣ ਦੀ ਸੰਭਾਵਨਾ ਹੈ। ਓਹਨਾਂ ਕਿਹਾ ਕਿ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਰਾਸ਼ੀ ਅਤੇ ਮਿਡ ਡੇ ਮੀਲ ਕੁੱਕਾਂ ਦੀ ਤਨਖ਼ਾਹ ਲੇਟ ਹੋਣ ਦਾ ਮੁੱਖ ਕਾਰਨ ਮਨਿਸਟਰੀਅਲ ਕਰਮਚਾਰੀਆਂ ਦਾ ਹੜਤਾਲ ਤੇ ਚਲੇ ਜਾਣ ਹੈ , ਜੋ ਹੁਣ ਹੜਤਾਲ ਖ਼ਤਮ ਹੋ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਗਿਆ
Next articleਦੀਵਾਲੀ ਦੇ ਤੋਹਫ਼ੇ