ਡਿਊਟ ਗੀਤ

ਗੁਰਚਰਨ ਸਿੰਘ ਧੰਜੂ
(ਸਮਾਜ ਵੀਕਲੀ)  
ਬਾਹਰ ਜਾਣ ਦਾ ਵੀ ਬੜਾ ਚੜਿਆ ਸੀ ਚਾਅ ਵੇ
ਏਥੇ ਆਕੇ ਹੁਣ ਰਹੇਂ ਆਂ ਪਛਤਾਅ ਵੇ
ਝੁੱਲੀ ਸਾਰੇ ਪਾਸੇ ਚੰਦਰੀ ਹਨੇਰੀ
ਵੇ ਛਿਪਟਾਂ ਲਾਉਦੀਂ ਮੈਂ ਥੱਕ ਗਈ
ਫੀਸ ਰਹਿ ਗਈ ਭਰਨ ਵਾਲੀ ਮੇਰੀ
ਵੇ ਛਿਪਟਾ======
ਮੇਰੇ ਬਾਪੂ ਦਾ ਵੀ ਪੂਰਾ ਲੱਗਾ  ਵੀਹ ਲੱਖ  ਨੀਂ
ਪੱਲੇ ਨਾਂ ਨੀਂ ਪੈਦਾਂ ਏਥੇ ਆਕੇ ਹੁਣ ਕੱਖ ਨੀਂ
ਸਾਰੇ ਘਰ ਵਿੱਚ ਪਿਆ ਏ ਖਿਲਾਰਾ
ਦਸ ਹੁਣ ਕਿਵੇਂ ਟਾਲੀਏ
ਪੈਸੇ ਭੇਜ ਬਾਪੂ ਕਹਿੰਦਾਂ ਨੀ ਵਿਚਾਰਾ
ਦਸ ਹੁਣ======
ਮਾਪਿਆਂ ਦੇ ਘਰ ਬੜੀ ਲੁੱਟੀ ਸੀ ਗੀ ਐਸ਼ ਵੇ
ਖੁੱਲਾ ਖਾਦਾ ਪੀਤਾ ਹੁੰਦਾਂ ਬਾਪੂ ਦਾ ਸੀ ਕੈਸ਼ ਵੇ
ਏਥੇ ਭਰੇ ਨਾਂ ਕੋਈ ਹਾਮੀ ਪੈਦੀਂ ਕਰਨੀ ਗੁਲਾਮੀ
ਭਾਂਵੇਂ ਕਰੀਏ ਕਮਾਈ ਵੇ ਬਥੇਰੀ
ਵੇ ਛਿਪਟਾਂ ਲਾਉਦੀਂ ਮੈਂ  ਥੱਕ ਗਈ
ਫੀਸ ਰਹਿਗੀ ਭਰਨ ਵਾਲੀ ਮੇਰੀ
ਵੇ ਛਿਪਟਾ======
ਛੇ ਮਹੀਨੇਂ ਰਿਹਾ ਕੰਮ ਮੇਰਾ ਟਿਪ ਟੌਪ ਨੀ
ਕੱਲ ਪਤਾ ਲੱਗਾ ਛੁੱਟ ਜਾਣੀ ਮੇਰੀ ਜੌਪ ਨੀਂ
ਰੁਕੇ ਨਾਂ ਰਕਾਇਆ ਰੈਂਟ ਮਹੀਨੇਂ ਪਿੱਛੋ ਆਇਆ
ਕੱਲ ਹਜੇ ਲਾਇਆ ਸੀਗਾ ਲਾਰਾ
ਨੀਂ ਦੱਸ ਹੁਣ ਕਿਵੇਂ ਟਾਲੀਏ
ਪੈਸੇ ਭੇਜ ਬਾਪੂ ਕਹਿੰਦਾਂ ਨੀਂ ਵਿਚਾਰਾ
ਦਸ ਹੁਣ ਕਿਵੇਂ=====
ਛਿਪਟਾਂ ਨੇਂ ਮਾਰੀ ਹੋਈ ਮੇਰੀ ਏਥੇ ਮੱਤ ਵੇ
ਸਾਰੇ ਕਹਿੰਦੇਂ ਰੱਬ ਸੁਣੂ ਟਿਕਾਣੇ ਦਿਲ ਰੱਖ ਵੇ
ਨਹੀਂਓ ਹੋਣਾ ਵੇ ਗੁਜਾਰਾ ਨਵਾਂ ਕਰੀਏ ਕੋਈ ਚਾਰਾ
ਨਾਲ ਕਰਕੇ ਚੰਨਾਂ ਵੇ ਦਲੇਰੀ
ਵੇ ਛਿਪਟਾਂ ਲਾਉਦੀਂ ਮੈਂ ਥੱਕ ਗਈ
ਫੀਸ ਰਹਿਗੀ ਭਰਨ ਵਾਲੀ ਮੇਰੀ
ਵੇ ਛਿਪਟਾ=====
ਪਲਾਸੌਰ ਵਾਲਾ ਧੰਜੂ ਕਹਿੰਦਾ ਸੀ ਮੈਨੂੰ ਸੱਚ ਨੀਂ
ਸਾਰੇ ਪਾਸੇ ਹੁਣ ਤਾਂ ਪਿਆ ਏ ਘੜਮੱਸ ਨੀਂ
ਪੈਦਾਂ ਤੋੜਨਾ ਸ਼ਰੀਰ ਪੈਸਾ ਆਉਗਾ ਅਖੀਰ
ਚੁਗਣਾ ਪੈਣਾ ਚੋਗ ਦਾ ਖਿਲਾਰਾ
ਦਸ ਹੁਣ ਕਿਵੇਂ ਟਾਲੀਏ
ਪੈਸੈ ਭੇਜ ਬਾਪੂ ਕਹਿੰਦਾਂ ਨੀਂ ਵਿਚਾਰਾ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਜ਼ਰੂਰੀ ਹੈ
Next articleਅਣਮੁੱਲਾ ਤੋਹਫ਼ਾ /ਮਿੰਨੀ ਕਹਾਣੀ