ਰਾਖਵਾਂ ਰਣਨੀਤਕ ਤੇਲ ਭੰਡਾਰ ਵਰਤੇਗਾ ਭਾਰਤ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਲਿਆਉਣ ਲਈ ਅਮਰੀਕਾ, ਜਪਾਨ ਤੇ ਹੋਰ ਵੱਡੇ ਅਰਥਚਾਰਿਆਂ ਮਗਰੋਂ ਆਪਣੇ ਰਣਨੀਤਕ ਤੇਲ ਭੰਡਾਰ ’ਚੋਂ 50 ਲੱਖ ਬੈਰਲ ਕੱਚਾ ਤੇਲ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਪੂਰਬੀ ਤੇ ਪੱਛਮੀ ਤੱਟਾਂ ’ਤੇ ਆਪਣੇ ਤਿੰਨ ਜ਼ਮੀਨਦੋਜ਼ ਟਿਕਾਣਿਆਂ ’ਚ ਭੰਡਾਰ ਕੀਤੇ 5.33 ਮਿਲੀਅਨ ਟਨ ਜਾਂ ਕੱਚੇ ਤੇਲ ਦਾ ਹਿੱਸਾ ਕੱਢੇਗਾ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਕਰੀਬਨ ਪੰਜ ਲੱਖ ਬੈਰਲ ਤੇਲ ਕੱਢਿਆ ਜਾਵੇਗਾ ਤੇ ਇਹ ਪ੍ਰਕਿਰਿਆ ਅਗਲੇ ਹਫ਼ਤੇ ਦਸ ਦਿਨ ਅੰਦਰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਰਣਨੀਤਕ ਭੰਡਾਰ ’ਚੋਂ ਕੱਢਿਆ ਜਾਣ ਵਾਲਾ ਕੱਚਾ ਤੇਲ ਮੰਗਲੌਰ ਰਿਫਾਈਨਰੀ ਤੇ ਪੈਟਰੋਕੈਮੀਕਲਜ਼ ਲਿਮਿਟਡ (ਐੱਮਆਰਪੀਐੱਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚਪੀਸੀਐੱਲ) ਨੂੰ ਵੇਚਿਆ ਜਾਵੇਗਾ। ਇਹ ਦੋਵੇਂ ਇਕਾਈਆਂ ਪਾਈਪਲਾਈਨ ਰਾਹੀਂ ਇਨ੍ਹਾਂ ਰਣਨੀਤਕ ਤੇਲ ਭੰਡਾਰਾਂ ਨਾਲ ਜੁੜੀਆਂ ਹੋਈਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਚਾ ਪਹਿਲਾਂ ਹੀ ਪੈਨਲ ਨੂੰ ਰੱਦ ਕਰ ਚੁੱਕਿਐ: ਜਗਮੋਹਨ ਸਿੰਘ
Next articleਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਟਲੇ ਕੇਜਰੀਵਾਲ