ਹੁਸਿ਼ਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ)– ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲਲਿਤਾ ਅਰੋੜਾ ਅਤੇ ਸਪੋਰਟਸ ਕੁਅਰਾਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰ: ਸੁਰਜੀਤ ਸਿੰਘ ਬੱਧਣ ਦੀ ਅਗਵਾਈ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਕਬੱਡੀ ਟੂਰਨਮੈਂਟ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਖਿਡਾਰੀਆਂ ਨੇ ਮੱਲਾਂ ਮਾਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-19 ਵਰਗ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਖਿਡਾਰੀਆਂ ਨੇ ਹੁਸਿ਼ਆਰਪੁਰ ਜੋਨ ਵਲੋਂ ਖੇਡਦੇ ਹੋਏ ਗੜ੍ਹਸ਼ੰਕਰ ਜੋਨ ਨੂੰ 44-29 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਅੰਡਰ-17 ਵਰਗ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਖਿਡਾਰੀਆਂ ਨੇ ਹੁਸਿ਼ਆਰਪੁਰ ਜੋਨ ਵਲੋਂ ਖੇਡਦੇ ਹੋਏ ਗੜਸ਼ੰਕਰ ਜੋਨ ਨੂੰ 30-25 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਅੰਡਰ-14ਵਰਗ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਖਿਡਾਰੀਆਂ ਨੇ ਹੁਸਿ਼ਆਰਪੁਰ ਜੋਨ ਵਲੋਂ ਖੇਡਦੇ ਹੋਏ ਗੜ੍ਹਦੀਵਾਲਾ ਜੋਨ ਨੂੰ 44-38 ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰ: ਸੁਰਜੀਤ ਸਿੰਘ ਬੱਧਣ ਕਿਹਾ ਕਿ ਇਸ ਸ਼ਾਨਦਾਰ ਜਿੱਤਾ ਦਾ ਸਿਹਰਾ ਖਿਡਾਰੀਆਂ, ਕੋਚ ਸੰਦੀਪ ਕੁਮਾਰ ਅਤੇ ਅਨੂਪਮ ਠਾਕੁਰ ਦੀ ਸਖਤ ਮਿਹਨਤ ਨੂੰ ਜਾਂਦਾ ਹੈ। ਇਸ ਮੌਕੇ ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਰੀਟਾ ਸੈਣੀ, ਰਾਜ ਰਾਣੀ, ਬਲਜੀਤ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨ ਗੁਪਤਾ, ਬਿੰਦੂ ਬਾਲਾ, ਰਾਜੇਸ਼ ਕੁਮਾਰੀ, ਪੂਜਾ ਰਾਣੀ, ਮੀਨਾ ਰਾਣੀ, ਅਨੂਪਮ ਠਾਕੁਰ, ਸੁਖਜੀਤ ਕੌਰ, ਮਨਦੀਪ ਕੌਰ, ਸ਼ਮਾ ਨੰਦਾ, ਰਮਨਪ੍ਰੀਤ ਕੌਰ, ਪਰਵੀਨ, ਕੁਲਵਿੰਦਰ ਕੌਰ, ਸੀਮਾ, ਸੁਨੀਤਾ ਰਾਣੀ, ਨੀਲਮ ਭਾਟੀਆ, ਪਰਨੀਤ ਕੌਰ, ਸੁਮਨ, ਅਮਨਦੀਪ, ਕੋਚ ਸੰਦੀਪ ਕੁਮਾਰ, ਜਸਵਿੰਦਰ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਪਰਮਜੀਤ, ਮਨਿੰਦਰ ਸਿੰਘ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਹਰਮਿੰਦਰਪਾਲ ਸੈਣੀ, ਸਤਪਾਲ, ਕੈਂਪਸ ਮੈਨੇਜਰ ਸ਼ਾਮ ਲਾਲ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਸਖਵਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਕੱਕੋਂ ਆਦਿ ਸਮੇਤ ਵਿਦਿਆਰਥੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly