ਆਂਧਰਾ ਪ੍ਰਦੇਸ਼: ਦੋ ਭਾਈਚਾਰਿਆਂ ’ਚ ਝੜਪ

ਅਮਰਾਵਤੀ (ਸਮਾਜ ਵੀਕਲੀ): ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਹੋਲਾਗੁੰਡਾ ਪਿੰਡ ’ਚ ਦੋ ਭਾਈਚਾਰਿਆਂ ਵਿਚਾਲੇ ਮਾਮੂਲੀ ਝੜਪ ਤੋਂ ਬਾਅਦ ਪਥਰਾਅ ਹੋਇਆ ਪਰ ਪੁਲੀਸ ਦੇ ਦਖਲ ਮਗਰੋਂ ਦੋਵਾਂ ਧਿਰਾਂ ਦੇ ਸ਼ਾਂਤ ਹੋਣ ਨਾਲ ਸਥਿਤੀ ਕਾਬੂ ਹੇਠ ਆ ਗਈ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਝੜਪ ਲੰਘੀ ਰਾਤ ਉਸ ਸਮੇਂ ਹੋਈ ਜਦੋਂ ਹਨੂੰਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਸਜਾਈ ਜਾ ਰਹੀ ਸੀ। ਸ਼ੋਭਾ ਯਾਤਰਾ ਪਿੰਡ ਦੀ ਮਜਸਿਦ ਨੇੜੇ ਪਹੁੰਚੀ ਤਾਂ ਰਮਜ਼ਾਨ ਦੇ ਮੱਦੇਨਜ਼ਰ ਜੈਅੰਤੀ ਦੇ ਪ੍ਰਬੰਧਕਾਂ ਨੇ ਮਾਈਕ ਬੰਦ ਕਰ ਦਿੱਤਾ ਪਰ ਕੁਝ ਵਿਅਕਤੀਆਂ ਨੇ ਨਾਰਾਜ਼ ਹੋ ਕੇ ‘ਜੈ ਸ੍ਰੀਰਾਮ’ ਦੇ ਨਾਅਰੇ ਮਾਰੇ। ਇਸ ਤੋਂ ਨਾਰਾਜ਼ ਹੋ ਕੇ ਇੱਕ ਭਾਈਚਾਰੇ ਦੇ ਲੋਕਾਂ ਨੇ ਸ਼ੋਭਾ ਯਾਤਰਾ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਸ਼ੋਭਾ ਯਾਤਰਾ ’ਚ ਸ਼ਾਮਲ ਲੋਕਾਂ ਨੇ ਵੀ ਪਥਰਾਅ ਸ਼ੁਰੂ ਕਰ ਦਿੱਤਾ। ਪੁਲੀਸ ਨੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਥਾਣੇ ਲਿਜਾ ਕੇ ਸਮਝਾਇਆ ਜਿਸ ਮਗਰੋਂ ਉਹ ਸ਼ਾਂਤ ਹੋਏ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਹਾਂਗੀਰਪੁਰੀ ਹਿੰਸਾ ਦਾ ਕਰੋਲੀ ਅਤੇ ਖਰਗੋਨ ਦੀਆਂ ਘਟਨਾਵਾਂ ਨਾਲ ਸਬੰਧ ਹੋਣ ਦਾ ਸ਼ੱਕ
Next articleਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਮਗਰੋਂ ਹੁਬਲੀ ਵਿੱਚ ਵੀ ਭੜਕੀ ਹਿੰਸਾ