ਐਸ.ਸੀ /ਬੀ.ਸੀ ਅਧਿਆਪਕ ਯੂਨੀਅਨ ਬਲਾਕ ਸਿੱਧਵਾਂ  ਬੇਟ ਦ-2 ਦੀ ਚੋਣ ਹੋਈ 

ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ, ਜਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਹਠੂਰ , ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ   ਅਕਾਲਗੜ੍ਹ,ਅਤੇ ਜਿਲ੍ਹਾ ਵਿੱਤ  ਸਕੱਤਰ ਮਨੋਹਰ ਸਿੰਘ ਦਾਖਾ ,ਬਲਾਕ ਪ੍ਰਧਾਨ ਸੁਧਾਰ ਸ.ਬਲਦੇਵ ਸਿੰਘ ਮੁੱਲਾਂਪੁਰ ਜੀ ਦੀ ਦੇਖ ਰੇਖ ਹੇਠ ਬਲਾਕ ਸਿੱਧਵਾਂ ਬੇਟ -2 ਦੀ ਚੋਣ ਕੀਤੀ ਗਈ,ਜਿਸ ਵਿੱਚ ਸ ਹਰਭਿੰਦਰ ਸਿੰਘ ਮੁੱਲਾਂਪੁਰ  ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਸਹਿਬਾਨ ਦੀ ਚੋਣ ਕੀਤੀ ਗਈ।ਜਿਨ੍ਹਾਂ ਵਿੱਚ  *ਜਨਰਲ ਸਕੱਤਰ ਸ ਰਛਪਾਲ ਸਿੰਘ ਸਵੱਦੀ ਕਲਾਂ , ਸਕੱਤਰ ਜਨਰਲ ਸ ਗੁਰਸ਼ਰਨ ਸਿੰਘ ,ਸੀਨੀਅਰ ਮੀਤ ਪ੍ਰਧਾਨ ਸ੍ਰੀ ਗੁਰਬਿੰਦਰ ਸਿੰਘ ,ਸਰਪ੍ਰਸਤ ਸ ਮਨੋਹਰ ਸਿੰਘ ਦਾਖਾ ,ਚੀਫ ਆਰਗੇਨਾਈਜ਼ਰ ਸ੍ਰੀ ਨਵੀਨ, ਪ੍ਰੈੱਸ ਸਕੱਤਰ ਸ.ਹਰਜੀਤ ਸਿੰਘ ਅਤੇ ਸ.ਦਲਜੀਤ ਸਿੰਘ ,ਵਿੱਤ ਸਕੱਤਰ ਸ ਅਜਮੇਰ ਸਿੰਘ ਖੰਜਰਵਾਲ ਅਤੇ ਸ.ਲਛਮਣ ਸਿੰਘ ,ਮੀਤ ਪ੍ਰਧਾਨ ਸ ਹਰਜੀਤ ਸਿੰਘ ਅਤੇ ਸ.ਪ੍ਰੀਤਮਸਿੰਘ, ਸਕੱਤਰ ਸੁਖਵੀਰ ਸਿੰਘ ਧੋਥੜ,ਤਾਲਮੇਲ ਸਕੱਤਰ ਸ ਕਿਰਨਜੀਤ ਸਿੰਘ ਗੁੜੇ ਅਤੇ ਹਰਮੀਤ ਸਿੰਘ ਸਵੱਦੀ ਚੁਣਿਆ ਗਿਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ ਹਰਭਿੰਦਰ ਸਿੰਘ ਮੁੱਲਾਂਪੁਰ ਵੱਲੋਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਕੀਤਾ। ਉਹਨਾਂ ਨੇ ਕਿਹਾ ਕਿ ਸਮਾਜ ਦੇ ਹਿਤਾਂ ਲਈ ਜੱਥੇਬੰਦੀ ਵਿਚ ਬਲਾਕ ਸਿੱਧਵਾਂ ਬੇਟ -2 ਹਮੇਸ਼ਾ ਆਪਣਾ ਮੋਹਰੀ ਰੋਲ ਅਦਾ ਕਰੇਗਾ।ਨਵੀਂ ਬਣੀ ਇਕਾਈ ਦੇ ਵੱਖ ਵੱਖ ਅਹੁਦੇਦਾਰਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸਵਾਸ ਦਿਵਾਇਆ ਗਿਆ। ਮੀਟਿੰਗ ਵਿੱਚ ਭੁਪਿੰਦਰ ਸਿੰਘ ਚੰਗਣ,ਰਣਜੀਤ ਸਿੰਘ ਹਠੂਰ , ਗੁਰਮੀਤ ਸਿੰਘ,ਬਲਦੇਵ ਸਿੰਘ, ਸਤਵੰਤ ਸਿੰਘ , ਮਨੋਹਰ ਸਿੰਘ ਦਾਖਾ ਅਤੇ ਰਛਪਾਲ ਸਿੰਘ ਦੁਆਰਾ ਆਪਣੇ ਵੱਡਮੁਲੇ ਵਿਚਾਰ ਸਾਥੀਆਂ ਨਾਲ ਸਾਂਝੇ ਕੀਤੇ ਗਏ । ਇਸ ਸਮੇਂ ਸਮੁੱਚੀ ਜਿਲ੍ਹਾ ਕਮੇਟੀ ਵੱਲੋਂ ਨਵੀਂ ਚੁਣੀ ਕਮੇਟੀ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -409
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਨਸ਼ਿਆਂ ਵਿਰੋਧੀ ਪੇਸ਼ ਕੀਤਾ ਵਿਸ਼ੇਸ਼ ਨਾਟਕ।