HOME ਪੈਨਸ਼ਨਰਾਂ ਨੂੰ ਪੈਨਸ਼ਨ ਭਵਨ  ਬਣਾਕੇ ਦਿੱਤਾ ਜਾਵੇ। 

ਪੈਨਸ਼ਨਰਾਂ ਨੂੰ ਪੈਨਸ਼ਨ ਭਵਨ  ਬਣਾਕੇ ਦਿੱਤਾ ਜਾਵੇ। 

1

  ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਪ੍ਰਧਾਨ ਸ਼੍ਰੀ ਆਤਮਤੇਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਗੁਰਜੀਤ ਸਿੰਘ ਜਨਰਲ ਸਕੱਤਰ ਨੇ ਪਿਛਲੇ ਮਹੀਨੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ। 01/01/2016 ਤੋਂ 30/06/2021 ਤੱਕ ਦੇ ਏਰੀਅਰ ਬਾਰੇ ਦੱਸਿਆ ਗਿਆ। ਸ਼੍ਰੀ ਸੁਲੱਖਣ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ 01/01/2016 ਤੋਂ ਬਾਅਦ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਮਿਲਣ ਵਾਲੇ   ਏਰੀਅਰ ਅਤੇ ਲੀਵ ਇਨਕੈਸ਼ਮੈਂਟ ਦੇ ਬਕਾਏ ਬਾਰੇ ਦੱਸਿਆ ਗਿਆ। ਸ਼੍ਰੀ ਨਰਿੰਦਰਪਾਲ ਜੀ ਨੇ ਪੁਲਵਾਮਾ ਵਿੱਚ ਮਾਰੇ ਗਏ ਸੈਲਾਨੀਆ ਬਾਰੇ ਵਿਸਥਾਰ ਪੂਰਵਕ ਦੱਸਿਆ। ਸ਼੍ਰੀ ਰਣਧੀਰ ਸਿੰਘ ਨੇ ਆਪਣੇ ਸਮਾਜ ਨਾਲ ਨੇੜੇ ਦੇ ਸੰਬੰਧ ਬਣਾਉਣ ਲਈ ਸਾਰੇ ਪੈਨਸ਼ਨਰਾਂ ਨੂੰ ਪ੍ਰੇਰਿਤ ਕੀਤਾ । ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਸ਼੍ਰੀ ਆਤਮਤੇਜ ਸ਼ਰਮਾ ਨੇ ਬਹੁਤ ਸਾਰੇ ਵਿਸ਼ਿਆਂ ਉੱਪਰ ਚਾਨਣਾ ਪਾਇਆ ਅਤੇ ਵੱਖ-ਵੱਖ ਮਤਿਆਂ ਉੱਪਰ ਪੈਨਸ਼ਨਰਾਂ ਦੀ ਰਾਇ ਜਾਣੀ । ਸਾਰੇ ਪੈਨਸ਼ਨਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੈਨਸ਼ਨਰਾਂ ਨੂੰ ਮੀਟਿੰਗ ਕਰਨ ਸੰਬੰਧੀ ਆਉਂਦੀ ਸਮੱਸਿਆ  ਅਤੇ ਹੋਰ ਸਰਗਰਮੀਆਂ ਕਰਨ ਲਈ ਬਲਾਕ ਭਗਤਾ ਭਾਈਕਾ ਦੇ ਤਹਿਸੀਲ ਕੰਪਲੈਕਸ ਵਿੱਚ ਇੱਕ ਪੈਨਸ਼ਨ ਭਵਨ ਬਣਾਇਆ ਜਾਵੇ। ਇਸ ਮਤੇ ਉਪਰ 100 ਤੈੰ ਵੱਧ ਪੈਨਸ਼ਨਰਾਂ ਨੇ ਆਪਣੇ ਦਸਤਖ਼ਤ ਕੀਤੇ ਜੋ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਜਾਵੇਗਾ। ਮੀਟਿਗ ਵਿੱਚ ਮਾਸਟਰ ਨਛੱਤਰ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਹਰਮੇਲ ਸਿੰਘ, ਸ਼੍ਰੀ ਬੂਟਾ ਸਿੰਘ, ਮਾਸਟਰ ਦਿਲਬਾਰਾ ਸਿੰਘ, ਸ਼੍ਰੀ ਗੁਰਦੀਪ ਸਿੰਘ, ਮਾਸਟਰ ਲਾਭ ਸਿੰਘ, ਮਾਸਟਰ ਰਣਜੋਧ ਸਿੰਘ, ਸ਼੍ਰੀ ਗੁਰਜੰਟ ਸਿੰਘ, ਸ਼੍ਰੀ ਰੇਸ਼ਮ ਸਿੰਘ, ਮਾਸਟਰ ਪਰਮਜੀਤ ਸਿੰਘ, ਮਾਸਟਰ ਬਲਵਿੰਦਰ ਸਿੰਘ, ਸ਼੍ਰੀ ਕੰਵਰ ਕੌਰ ਸਿੰਘ, ਮਾਸਟਰ ਜੋਰਾ ਸਿੰਘ, ਸ਼੍ਰੀ ਸੁਰਜਣ ਸਿੰਘ, ਪਟਵਾਰੀ ਦਰਸ਼ਨ ਸਿੰਘ, ਮਾਸਟਰ ਮੇਜਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article“ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਮੁਕਾਬਲੇ”
Next articleਬਠਿੰਡਾ ਦੇ ਬੱਸ ਸਟੈਂਡ ਦਾਰੱਫੜ।