HOME ਸਾਊਬਾਲ ਕਬੱਡੀ ਕਲੱਬ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੀ ਸਰਪ੍ਰਸਤੀ ਹੇਠ...

ਸਾਊਬਾਲ ਕਬੱਡੀ ਕਲੱਬ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੀ ਸਰਪ੍ਰਸਤੀ ਹੇਠ ਕਬੱਡੀ ਟੂਰਨਾਮੈਂਟ ।

5

ਯੂ ਕੇ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਇੰਟਰਨੈਸ਼ਨਲ ਕਬੱਡੀ ਪ੍ਰੋਮੋਟਰ ਕਰਮਜੀਤ ਸਿੰਘ ਔਜਲਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਸਾਊਥਾਲ ਕਬੱਡੀ ਕਲੱਬ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਤੇ ਸਮੂਹ ਸਾਊਥਾਲ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ 2025 1 ਜੂਨ 2025 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਹਲਿੰਗਡਨ ਅਥਲੈਟਿਕਸ ਸਟੇਡੀਅਮ, ਔਕਸਬ੍ਰਿਜ ਵਿਖੇ ਕਰਵਾਏ ਜਾ ਰਹੇ ਟੂਰਨਾਮੈਂਟ ‘ਤੇ ਕਬੱਡੀ ਪ੍ਰੇਮੀਆਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਇਹ ਜਾਣ ਕੇ ਅਤਿਅੰਤ ਖੁਸ਼ੀ ਹੋਵੇਗੀ ਕਿ ਸਾਊਥਾਲ ਕਬੱਡੀ ਕਲੱਬ ਵੱਲੋਂ ਸਥਾਨਕ ਸਮੂਹ ਸਾਊਥਾਲ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਦਿੱਤੇ ਹੋਏ ਸਮੇਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅਸੀਂ ਇੰਗਲੈਂਡ ਦੇ ਸਮੂਹ ਦਰਸ਼ਕਾਂ ਦਾ ਸਹਿਯੋਗ ਮੰਗਦੇ ਹਾਂ। ਉਹੀ ਟੂਰਨਾਮੈਂਟ ਕਾਮਯਾਬ ਹੋ ਸਕਦਾ ਹੈ, ਜਿਸ ਵਿੱਚ ਸਾਰੇ ਪ੍ਰਬੰਧਕ, ਖਿਡਾਰੀ ਤੇ ਦਰਸ਼ਕ ਸਹਿਯੋਗ ਦੇ ਕੇ ਖੁੱਲ੍ਹਦਿਲੀ ਤੇ ਇਮਾਨਦਾਰੀ ਦਾ ਸਬੂਤ ਦੇਣ। ਆਓ! ਇਸ ਵਿੱਚ ਅਸੀਂ ਚੰਗੇ ਅਨੁਸਾਸ਼ਨ ਦਾ ਸਬੂਤ ਦੇਈਏ ਤਾਂ ਕਿ ਬਾਕੀ ਰਹਿੰਦੇ ਟੂਰਨਾਮੈਂਟਾਂ ਨੂੰ ਵੀ ਇਨ੍ਹਾਂ ਲੀਹਾਂ ‘ਤੇ ਚਲਾ ਕੇ ਕਾਮਯਾਬੀ ਦੀ ਸਿਖਰ ਤੇ ਪਹੁੰਚਾਇਆ ਜਾ ਸਕੇ। ਅਸੀਂ ਆਪ ਸਭ ਦੇ ਅਤੀ ਧੰਨਵਾਦੀ ਹੋਵਾਂਗੇ ।ਪੁਲਿਸ ਅਤੇ ਸੁਰੱਖਿਆ ਦਾ ਸਖ਼ਤ ਪਹਿਰਾ ਹੋਵੇਗਾ ਗੱਡੀਆਂ ਦੀ ਤਲਾਸ਼ੀ ਲਈ ਜਾਵੇਗੀ। ਪ੍ਰਬੰਧਕਾਂ ਵੱਲੋਂ ਜ਼ਰੂਰੀ ਬੇਨਤੀਆਂ ਕੀਤੀਆ ਗਈਆਂ ਕਿ ਇਹ ਟੂਰਨਾਮੈਂਟ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸ੍ਰਪਰਸਤੀ ਹੇਠ ਕਰਵਾਇਆ ਜਾ ਰਿਹਾ ਹੈ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਰੇ ਨਿਯਮ ਲਾਗੂ ਹੋਣਗੇ ਤੇ ਉਸ ਵੱਲੋਂ ਲਿਆ ਗਿਆ ਫੈਸਲਾ ਅੰਤਮ ਹੋਵੇਗਾ। ਰੈਫਰੀ ਦਾ ਫੈਸਲਾ ਅਟੱਲ ਹੋਵੇਗਾ। ਕਾਰਾਂ ਟੂਰਨਾਮੈਂਟ ਨੂੰ ਅਲਾਟ ਕੀਤੀਆਂ ਕਾਰ ਪਾਰਕਾਂ ‘ਚ ਹੀ ਖੜ੍ਹੀਆਂ ਕਰੋ । ਅਗਰ ਟੀਮ 10 ਮਿੰਟ ਲੇਟ ਪਹੁੰਚਦੀ ਹੈ ਤਾਂ ਸਕਰੈਚ ਕਰ ਦਿੱਤੀ ਜਾਵੇਗੀ। ਕਬੱਡੀ ਮੈਦਾਨ ਵਿਚ ਸ਼ਰਾਬ ਪੀ ਕੇ ਅਤੇ ਲੈ ਕੇ ਆਉਣਾ ਮਨ੍ਹਾ ਹੈ। ਸੁਰੱਖਿਆ ਦਾ ਸਖਤ ਪ੍ਰਬੰਧ ਕੀਤਾ ਗਿਆ ਹੈ। ਟੂਰਨਾਮੈਂਟ ਮੌਕੇ ਸੁਰੱਖਿਆ ਦਾ ਬਹੁਤ ਹੀ ਸਖ਼ਤ ਪ੍ਰਬੰਧ ਹੋਵੇਗਾ, ਸੀ ਸੀ ਟੀ ਵੀ ਕੈਮਿਰਆਂ ਦੀ ਰਿਕਾਰਿਡੰਗ ਕੀਤੀ ਜਾਵੇਗੀ। ਪੂਰੇ ਕਬੱਡੀ ਕੱਪ ਦਾ ਆਯੋਜਨ ਪ੍ਰਬੰਧਕ ਕਮੇਟੀ ਵਲੋ ਕੀਤਾ ਗਿਆ ਜਿਸਦੇ ਮੈਂਬਰ ਹਨ ਕਰਮਜੀਤ ਸਿੰਘ ਔਜਲਾ ਪ੍ਰਧਾਨ ਇੰਗਲੈਂਡ ਕਬੱਡੀ ਫੇਡਰੇਸ਼ਨ , ਪਰਮਜੀਤ ਸਿੰਘ ਰੰਧਾਵਾ ਸਰਪ੍ਰਸਤ, ਬਿੰਦਾ ਸੰਘਾ ਸਰਪ੍ਰਸਤ, ਅਵਤਾਰ ਸਿੰਘ ਚੋਹਾਨ ਸਰਪ੍ਰਸਤ, ਪਾਲਾ ਸੰਘਾ ਸਰਪ੍ਰਸਤ, ਸੁਖਜੀਤ ਸਿੰਘ ਧਾਲੀਵਾਲ ਸਰਪੁਸਤ,ਪਰਤਾਪ ਸਿੰਘ ਮੋਮੀ ਸਰਪ੍ਰਸਤ,ਸ਼ੀਪਾ ਚੱਕਰ ਸਰਪ੍ਰਸਤ, ਬੀਰਾ ਪਰਮਾਰ ਸਰਪ੍ਰਸਤ, ਪਾਲਾ ਬਾਜਵਾ ਪ੍ਰਧਾਨ , ਗੁਰਮੀਤ ਸਿੰਘ ਰੰਧਾਵਾ ਚੇਅਰਮੈਨ,ਜਸਪਾਲ ਸਿੰਘ ਜੱਸੀ ਜਨਰਨ ਸਕੱਤਰ,ਸਤਨਾਮ ਸਿੰਘ ਛੀਨਾ ਮੈਨੇਜਰ, ਰਾਜਵਿੰਦਰ ਸਿੰਘ ਖਿੰਡਾ ਖਜਾਨਚੀ, ਹਰਜੀਤ ਸਿੰਘ ਕੰਗ ਪ੍ਰੈੱਸ ਸਕੱਤਰ, ਬਲਦੇਵ ਔਜਲਾ ਬੁਲਟ ਟੀਮ ਕੌਚ, ਲਵਲੀ ਸਿੰਘ ਰੰਧਾਵਾ ਸਹਾਇਕ ਸਕੱਤਰ, ਕੇਸਰ ਸਿੰਘ ਧਾਲੀਵਾਲ ਸਹਾਇਕ ਖਜਾਨਚੀ, ਮਹਿੰਦਰ ਸਿੰਘ ਗਿੱਲ ਸਹਾਇਕ ਮੈਨੇਜਰ,ਰਣਜੀਤ ਸਿੰਘ ਵੜੇਂਚ ਸਹਾਇਕ ਪ੍ਰੈੱਸ ਸਕੱਤਰ,ਪਲਵਿੰਦਰ ਸਿੰਘ ਔਰਗੇਨਾਈਜ਼ਰ,ਹਰਜਿੰਦਰ ਸਿੰਘ ਬੱਲ ਔਰਗੇਨਾਈਜ਼ਰ, ਸਾਬੀ ਬਿਲਡਰ ਸ਼ਾਹਕੋਟ ਔਰਗੇਨਾਈਜ਼ਰ,ਇਸ਼ਤਮੀਤ ਸਿੰਘ ਔਰਗੇਨਾਈਜ਼ਰ, ਕਰਨ ਬੁੱਟਰ ਔਰਗੇਨਾਈਜ਼ਰ, ਹਰਮਨ ਕਪੂਰਥਲਾ ਔਰਗੇਨਾਈਜ਼ਰ, ਸੋਨੂੰ ਥਿੰਦ ਔਰਗੇਨਾਈਜ਼ਰ,ਬਲਜਿੰਦਰ ਸਿੰਘ ਜੈਨਪੁਰੀਆ ਔਰਗੇਨਾਈਜ਼ਰ, ਕਮਲ ਠੇਕੇਦਾਰ ਔਰਗੇਨਾਈਜ਼ਰ,ਦੀਪਾ ਸਿੰਘ ਔਰਗੇਨਾਈਜ਼ਰ, ਚਮਕੌਰ ਸਿੰਘ ਘੁੰਮਣ ਔਰਗੇਨਾਈਜ਼ਰ,ਦਲਜੀਤ ਸਿੰਘ ਗਿੱਲ ਔਰਗੇਨਾਈਜ਼ਰ । ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਬਾਲ ਵੱਲੋਂ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਸਾਊਬਾਲ ਕਬੱਡੀ ਕਲੱਬ ਦੇ ਸਮੂਹ ਅਹੁਦੇਦਾਰ, ਮੈਂਬਰ ਅਤੇ ਸਹਿਯੋਗੀ ਸੱਜਣ ਦਾ ਧੰਨਵਾਦ ।

ਵਧੇਰੇ ਜਾਣਕਾਰੀ ਲਈ ਕਰਮਜੀਤ ਸਿੰਘ ਕੰਮਾ ਔਜਲਾ – 07904 066111 – ਪਾਲਾ ਬਾਜਵਾ – 07838 117540

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਵਿਤਾਵਾਂ/ਮੂਲ ਚੰਦ ਸ਼ਰਮਾ
Next articleਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਚ ਮੁਜਾਹਰਾ 2 ਜੂਨ ਨੂੰ