HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

1
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਗੁਰੂ ਅਤੇ ਚੇਲਾ
—————–
ਜੀਹਨੂੰ ਸੱਚ ਦੀ ਗੁੜ੍ਹਤੀ ਮਿਲ ਜਾਂਦੀ ,
ਉਹ ਨਹੀਂ ਮਾਰਦਾ ਗੱਪ ਯਾਰੋ ।
ਪੈਸੇ ਵਾਲ਼ੇ ਆਪਣਿਆਂ ਦੋਸ਼ਾਂ ਨੂੰ ,
ਹੋਰਾਂ ਸਿਰ ਦਿੰਦੇ ਥੱਪ ਯਾਰੋ ।
ਪਿੰਡ ਰੰਚਣਾਂ ਵਾਲ਼ਿਆ ਇਹ ਗੱਲਾਂ ,
ਸੱਚ ਕੀਤੀਆਂ ਅੱਜ ਖਨੌਰੀ ਨੇ ;
ਗੁਰੂ ਟੱਪਣੇ ਹੁੰਦੇ ਨੇ ਜਿਹਨਾਂ ਦੇ ,
ਉਹ ਚੇਲੇ ਜਾਣ ਛੜੱਪ ਯਾਰੋ ।

ਤਨ ਮਨ ਦਿਲੋ ਦਿਮਾਗ਼
————————–
ਜਿਸਮ ਕਹੇ ਕਿ ਮੈਂ ਹੁਣ ਘਰ ਤੋਂ ਬਾਹਰ ਨਾ ਜਾਵਾਂ ।
ਦਿਲ ਕਹਿੰਦਾ ਏ ਮੋਰ ਵਾਂਗ ਨਿੱਤ ਪੈਲਾਂ ਪਾਵਾਂ ।
ਉਮਰ ਕਹੇ ਹੁਣ ਜ਼ਿੰਦਗੀ ਦੀ ਹੈ ਸ਼ਾਮ ਹੋ ਗਈ ;
ਪਰ ਮਨ ਲੋਚੇ ਇਸ ਨੂੰ ਰੀਝਾਂ ਨਾਲ਼ ਹੰਢਾਵਾਂ ।

ਪਿਆਰ ਦੀ ਸੌਗਾਤ
———————-
ਏਥੇ ਬੈਠ ਸਦਾ ਨਈਓਂ ਰਹਿਣਾ ਏਂ ,
ਨਾ ਗੋਰਿਆਂ ਨੇ ਨਾ ਕਾਲ਼ਿਆਂ ਨੇ ।
ਚੰਗੇ ਕੰਮ ਹੀ ਜਿਉਂਦਾ ਰੱਖਣਗੇ ,
ਨਾ ਰੱਖਣਾ ਘਾਲੇ਼ ਮਾਲਿ਼ਆਂ ਨੇ ।
ਵੰਡ ਸਕਦੈ ਨਫ਼ਰਤਾਂ ਹਰ ਕੋਈ ,
ਪਰ ਤੂੰ ਵੰਡ ਜਾ ਦਾਤ ਮੁਹੱਬਤ ਦੀ ;
ਫ਼ਿਰ ਮਾਪਿਆਂ ਤੈਨੂੰ ਘੱਟ ਰੋਣਾਂ ,
ਵੱਧ ਰੋਣਾਂ ਫੇਸਬੁੱਕ ਵਾਲ਼ਿਆਂ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
          148024

Previous articleSAMAJ WEEKLY = 29/05/2025
Next articleਸਾਊਬਾਲ ਕਬੱਡੀ ਕਲੱਬ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੀ ਸਰਪ੍ਰਸਤੀ ਹੇਠ ਕਬੱਡੀ ਟੂਰਨਾਮੈਂਟ ।