*****ਕਾਵਿ ਵਿਅੰਗ*****

ਹਰਪ੍ਰੀਤ ਪੱਤੋ
(ਸਮਾਜ ਵੀਕਲੀ) 
‌,,,,,,,,,,,,ਵੱਧਦੇ ਭਾਅ,,,,,,,,,
ਮਹਿੰਗਾਈ ਨੇ ਜਿਉਂਣਾ ਹਰਾਮ
ਕੀਤਾ,
ਨਿੱਤ ਵੱਧਦੇ ਨੇ ਇੱਥੇ ਭਾਅ
ਬਾਬਾ।
ਆਮਦਨ ਘੱਟ ਤੇ ਖਰਚਾ ਵੱਧ
ਹੋਵੇ,
ਕਿੱਥੋਂ ਚੜ੍ਹਨੇ ਲੋਕਾਂ ਨੂੰ ਚਾਅ
ਬਾਬਾ।
ਸਰਕਾਰਾਂ ਤੋ ਕੰਟਰੋਲ ਇਸ ਤੇ
ਨਾ ਹੋਵੇ,
ਨੇਤਾ ਆਖਣ ਕਰਾਂਗੇ ਔਹ ਆਹ
ਬਾਬਾ।
ਚੁੱਲ੍ਹਾ ਤਪਾਉਣਾ ਹੁਣ ਮੁਹਾਲ
ਹੋਇਆ,
ਮਹਿੰਗੇ ਖੰਡ  ਤੇ ਆਟਾ ਚਾਹ
ਬਾਬਾ।
ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ,
ਤਿੰਨੇ,
ਕਰੀ ਜਾਂਵਦੇ ਨੇ ਸਭ ਸੁਆਹ
ਬਾਬਾ।
ਇਹਨਾਂ ਤਿੰਨਾਂ ਨੇ ਲੋਕਾਂ ਦੀ ਮੱਤ
ਮਾਰੀ,
ਜਿਉਂਣ ਦਾ ਭੁੱਲਿਆ ਸਭ ਨੂੰ
ਰਾਹ ਬਾਬਾ।
ਕੋਈ ਕੰਮ  ਮਿਲੇ ਜਾਂ ਫਿਰ ਨਾ
ਮਿਲੇ,
ਖ਼ਰਚਾ ਨਿੱਤ ਨਵਾਂ ਜਾਂਦਾ ਆ
ਬਾਬਾ।
ਢਿੱਡ ਮੰਗਦਾ ਖਾਣ ਨੂੰ ਰੋਜ਼
ਰੋਟੀ,
ਕਿਵੇਂ ਟਾਲੀਏ ਧੜੀ ਜਾਂਦਾ ਖਾ
ਬਾਬਾ।
ਹਰਪ੍ਰੀਤ ਪੱਤੋ, ਮਾਰ ਕੋਈ ਫ਼ੂਕ
ਐਸੀ ,
ਮਾਹੌਲ ਬਣੇ ਵਾਂਗ ਵਿਆਹ
ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417
Previous articleਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਨਵਾਂ ਵਿਵਾਦ ਛਿੜਿਆ
Next articleਭਾਜਪਾ, ਕਾਂਗਰਸ ਤੇ ਆਪ ਨੇ ਲੋਕਾਂ ਨੂੰ ਮਾੜੇ ਹਾਲਾਤ ਵੱਲ ਧੱਕਿਆ : ਬਿੰਦਰ ਲਾਖਾ