ਵਿੰਅਗ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਸਾਧਾਂ ਵਿੱਚ ਵੀ ਗੁਣ ਹੁੰਦੇ ਆ
ਕੋਈ ਕੋਈ ਬੰਦੇ ਚੁਣ ਹੁੰਦੇ ਆ
ਮਾਂ ਭੈਣ ਦੀਆਂ ਕੱਢੇ ਗਾਲਾਂ
ਭਗਤਾਂ ਨੂੰ ਜ਼ੋ ਆਖੇਂ ਸਾਲਾਂ
 ਅਸ਼ੀਰਵਾਦ ਉਦੋਂ ਸਮਝਣ ਉਹਦਾ
 ਵੱਜੀ ਸਿਰ ਵਿੱਚ ਲੱਕੜੀ ਹੋਵੇ
ਉਸੇ ਸਾਧ ਦਾ ਡੇਰਾ ਚੱਲਦਾ
ਜੀਹਦੀ ਜੁੱਤੀ ਤਕੜੀ ਹੋਵੇ
ਮੀਟ ਕੇ ਅੱਖਾਂ ਕਰਦੇ ਸੇਵਾ
ਚੜੇ ਚੜਾਵਾਂ ਮਿਸ਼ਰੀ ਮੇਵਾ
ਕੱਢ ਕੱਢ ਅੱਖਾਂ ਸਾਧ ਦੇਖਦਾ
ਮਖਮਲੀ ਬਿਸਤਰੇ ਤੇ ਲੇਟਦਾ
ਲੋਕ ਉਹਦੇ ਕੋ ਮੁਰਖ ਬਣਦੇ
ਗੱਲ ਬਾਤ ਜੀਹਦੀ ਵੱਖਰੀ ਹੋਵੇ
ਉਸੇ ਸਾਧ ਦਾ ਡੇਰਾ ਚੱਲਦਾ
ਜੀਹਦੀ ਜੁੱਤੀ ਤਕੜੀ ਹੋਵੇ
ਕਾਰੋਬਾਰ ਇਹ ਸੱਭ ਤੋਂ ਚੰਗਾ
ਔਖਾ ਦੇਖਣਾ ਬੋਲਣਾ ਮੰਦਾ
ਗੁਰਮੀਤ ਕਰਾਵੇ ਪੂਰੀ ਖਿਦਮਤ
ਵੰਡਦਾ ਭਾਵੇਂ ਕੱਕੜੀ ਹੋਵੇ
ਉਸੇ ਸਾਧ ਦਾ ਡੇਰਾ ਚੱਲਦਾ
ਜੀਹਦੀ ਜੁੱਤੀ ਤਕੜੀ ਹੋਵੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ
76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ 
Next articleਗ਼ਜ਼ਲ