HOME ਸਤਿਗੁਰੂ ਰਵਿਦਾਸ ਸਭਾ ਬੈੱਡਫੋਰਡ ਯੂ,ਕੇ ਵਲੋਂ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਦਾ...

ਸਤਿਗੁਰੂ ਰਵਿਦਾਸ ਸਭਾ ਬੈੱਡਫੋਰਡ ਯੂ,ਕੇ ਵਲੋਂ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਦਾ ਕੀਤਾ ਵਿਸ਼ੇਸ਼ ਸਨਮਾਨ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਸਤਿਗੁਰੂ ਰਵਿਦਾਸ ਸਭਾ ਬੈੱਡਫੋਰਡ ਇੰਗਲੈਂਡ ਦੇ ਗੁਰੂਘਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਉਹਨਾਂ ਦੇ ਜੀਵਨ ਤੇ ਵਿਚਾਰਧਾਰਾ ਨੂੰ ਸਮਰਪਿਤ ਧਾਰਮਿਕ ਦੀਵਾਨਾ ਵਿਚ ਭਾਈ ਹਰਬੰਸ ਸਿੰਘ ਖਨੌੜੀ ਤੇ ਭਾਈ ਬਲਵੀਰ ਸਿੰਘ ਰਾਹੋਂ ਵਾਲਿਆਂ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਪਰੰਤ ਭਾਰਤ ਪੰਜਾਬ ਤੋਂ ਉਚੇਚੇ ਤੌਰ ਤੇ ਪਹੁੰਚੇ ਸਾਈਂ ਪੱਪਲ ਸ਼ਾਹ ਭਰੋ ਮਜਾਰਾ (ਪ੍ਰਧਾਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ) ਵਲੋਂ ਰੂਹਾਨੀ ਸਤਿਸੰਗ ਕਰਕੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਪ੍ਰਤੀ ਜਾਗਰੂਕ ਕੀਤਾ ਗਿਆ। ਗੁਰੂ ਘਰ ਦੇ ਪ੍ਰਧਾਨ ਜਸਵਿੰਦਰ ਕੁਮਾਰ ਨਿਗਾਹ ਤੇ ਸਮੂਹ ਪ੍ਰਬੰਧਕਾਂ ਵੱਲੋਂ ਜਥਿਆਂ ਦਾ ਤੇ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੰਸ ਰਾਜ ਉਪ ਪ੍ਰਧਾਨ, ਪ੍ਰਿਥਵੀਰਾਜ ਜਨਰਲ ਸਕੱਤਰ, ਬਿੰਦਰ ਭਰੋਲੀ, ਖਜਾਨਚੀ ਦਿਲਬਾਗ ਬੰਗੜ,ਨੰਝੂ ਰਾਮ ਪਾਲ, ਮੋਹਨ ਲਾਲ ਟੂਰਾ, ਸਚਦੇਵ ਗੋਲਡੀ,ਪਵਨ ਕੁਮਾਰ, ਰਾਮ ਮੂਰਤੀ, ਪਰਮਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ ਤੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਗੀਤਕਾਰ ਬਿੰਦਰ ਭਰੋਲੀ ਨੇ ਬਾਖੂਬੀ ਨਿਭਾਈ ਤੇ ਪ੍ਰਧਾਨ ਜਸਵਿੰਦਰ ਕੁਮਾਰ ਨਿਗਾਹ ਵਲੋਂ ਸਾਰੀ ਸੰਗਤ ਤੇ ਜਥਿਆਂ ਦਾ ਧੰਨਵਾਦ ਕੀਤਾ ਗਿਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੁਦੇਸ਼ ਕੁਮਾਰ ਨਕੋਦਰ ਦੇ ਦੂਸਰੀ ਵਾਰ ਬਣੇ ਐਮ ਸੀ ਨੂੰ ਮਿਲਣ ਪਹੁੰਚੇ ਗੋਲਡੀ ਮਲਕ
Next articleਪਿੰਡ ਮਤੋਈ ਵਿਖੇ ਬਲਕਾਰ ਸਿੰਘ ਬੱਗਾ ਦੀ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ