HOME ਐੱਸ.ਏ.ਐੱਸ. ਅਕੈਡਮੀ ਦੀ ਕੋਹਿਨੂਰ ਨੇ ਕਰਾਟੇ ਵਿੱਚ ਜਿੱਤਿਆ ਸੋਨ ਤਮਗਾ

ਐੱਸ.ਏ.ਐੱਸ. ਅਕੈਡਮੀ ਦੀ ਕੋਹਿਨੂਰ ਨੇ ਕਰਾਟੇ ਵਿੱਚ ਜਿੱਤਿਆ ਸੋਨ ਤਮਗਾ

1
ਰੋਪੜ  (ਸਮਾਜ ਵੀਕਲੀ)  (ਰੋਮੀ ਘੜਾਮਾਂ): ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੋਪੜ ਵਿਖੇ ਚੌਥੀ ਜਮਾਤ ਵਿੱਚ ਪੜ੍ਹਦੀ ਕੋਹਿਨੂਰ ਕੌਰ (9 ਸਾਲ) ਨੇ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ  2025 ਦੇ 34+ ਕਿੱਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਜਿਲ੍ਹੇ, ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਜੈ ਦੇਵ ਸਿੰਘ ਅਤੇ ਕੰਚਨ ਦੀ ਇਸ ਲਾਡਲੀ ਤੇ ਹੋਣਹਾਰ ਨੰਨ੍ਹੀ ਧੀ ਰਾਣੀ ਨੂੰ ਐਮ.ਐਲ.ਏ. ਦਿਨੇਸ਼ ਚੱਢਾ ਅਤੇ ਜਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਸੋਨ ਤਮਗੇ ਨਾਲ਼ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਜਰਨੈਲ ਸਿੰਘ ਨਿੱਕੂਵਾਲ ,ਦਵਿੰਦਰ ਸਿੰਘ ਘਨੌਲਾ , ਗੁਰਪ੍ਰੀਤ ਸਿੰਘ ਚੇਅਰਮੈਨ ‘ਕੌਰ ਵੈੱਲਫੇਅਰ ਫਾਊਂਡੇਸ਼ਨ’, ਸਤਨਾਮ ਸਿੰਘ (ਪ੍ਰਧਾਨ), ਸੰਦੀਪ ਕੁਮਾਰ ਨਿੱਕਾ, ਕਰਾਟੇ ਕੋਚ ਅਤੁਲ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੈ ਦੁਰਗਾ ਕੰਪਿਊਟਰ ਸੈਂਟਰ ਵਿੱਚ ’ਚ ਮਨਾਇਆ ਗਿਆ ਤੀਆਂ ਦਾ ਤਿਉਹਾਰ
Next articleਸਵਰਨਜੀਤ ਸਵੀ ਸੰਗ ਰੂ ਬ ਰੂ 27 ਨੂੰ-ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ