HOME ਜੈ ਦੁਰਗਾ ਕੰਪਿਊਟਰ ਸੈਂਟਰ ਵਿੱਚ ’ਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਜੈ ਦੁਰਗਾ ਕੰਪਿਊਟਰ ਸੈਂਟਰ ਵਿੱਚ ’ਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਭੀਖੀ,   (ਸਮਾਜ ਵੀਕਲੀ)  ( ਕਮਲ ਜਿੰਦਲ) ਸਥਾਨਕ ਜੈ ਦੁਰਗਾ ਕੰਪਿਊਟਰ ਇੰਸਟੀਚਿਊਟ ਐਂਡ ਕੋਚਿੰਗ ਸੈਂਟਰ ਵਿਖੇ ਸੈਂਟਰ ਦੀਆਂ ਵਿਦਿਆਰਥਣਾ ਵੱਲੋਂ ਤੀਆਂ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਵਿਦਿਆਰਥਣਾ ਨੇ ਪੰਜਾਬੀ ਬੋਲੀ ’ਤੇ ਖੂਬ ਗਿੱਧਾ ਪਾਇਆ। ਸੈਂਟਰ ਦੇ ਐਮ. ਡੀ ਅਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਤੀਆਂ ਤੀਜ ਦੀਆਂ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਤੀਆਂ ਆਪਸੀ ਤਾਲਮੇਲ ਅਤੇ ਪਿਆਰ ਮੁਹੱਬਤ ਦਾ ਪ੍ਰਤੀਕ ਹਨ। ਲੜਕੀਆਂ ਇਕੱਠੀਆਂ ਹੋ ਕੇ ਆਪਣੇ ਦਿਲ ਦੀਆ ਗੱਲਾਂ ਸਾਝੀਆਂ ਕਰਦੀਆਂ ਹਨ। ਉਹਨਾਂ ਵਿਦਿਆਰਥਣਾਂ ਨੂੰ ਆਪਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਸੈਂਟਰ ਦੇ ਹੈੱਡ ਜਗਸੀਰ ਸਿੰਘ, ਐਮ.ਡੀ ਅਮਨਦੀਪ ਕੌਰ , ਮਹਿਕਦੀਪ ਸਿੰਘ, ਪ੍ਰਿਯੰਕਾ, ਹਰਮਨ, ਸੁਖਵੀਰ, ਮਨਪ੍ਰੀਤ, ਸਿਮਰ, ਮਹਿਕ, ਅਤੇ ਇਸ ਮੌਕੇ ਪ੍ਰਿਸੀਪਲ ਮਨਦੀਪ ਕੌਰ (ਸਮਾਉ) ਮੈਡਮ ਵਿਸੇਸ ਤੌਰ ਤੇ ਪਹੁੰਚੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਜ਼ਰ ਲੱਗਣ ਇੱਕ ਅੰਧਵਿਸ਼ਵਾਸ -ਤਰਕਸ਼ੀਲ
Next articleਐੱਸ.ਏ.ਐੱਸ. ਅਕੈਡਮੀ ਦੀ ਕੋਹਿਨੂਰ ਨੇ ਕਰਾਟੇ ਵਿੱਚ ਜਿੱਤਿਆ ਸੋਨ ਤਮਗਾ