ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਸਰਪੰਚ ਵਿਨੈ ਕੁਮਾਰ ਬੰਗੜ ਨੇ ਆਪਣੀ ਧੀ ਅਮਾਇਰਾ ਬੰਗੜ ਦੇ 5ਵੇਂ ਜਨਮ ਦਿਨ ‘ਤੇ ਅੱਪਰਾ ਦੀ ਪੰਚਾਇਤ ਦੇ ਵਾਟਰ ਸਪਲਾਈ ਵਿਭਾਗ ਨੂੰ 11000 ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ | ਇਸ ਮੌਕੇ ਬੋਲਦਿਆਂ ਸਰਪੰਚ ਵਿਨੈ ਕੁਮਾਰ ਬੰਗੜ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਫਲਸਫ਼ੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਿਤ ਮਹਤੁ’ ਤਹਿਤ ਪਾਣੀ ਦਾ ਸਾਡੇ ਜੀਵਨ ‘ਚ ਬਹੁਤ ਵੱਡਾ ਹੱਥ ਹੈ, ਭਾਵ ਪਾਣੀ ਹੀ ਜੀਵਨ ਹੈ | ਅੱਪਰਾ ਵਾਸੀਆਂ ਨੂੰ ਹਰ ਸਮੇਂ ਪੀਣ ਯੋਗ ਸ਼ੁੱਧ ਪਾਣੀ ਦੀ ਜਰੂਰਤ ਹੈ | ਇਸ ਲਈ ਅਸੀਂ ਇਹ ਸਹਾਇਤਾ ਰਾਸ਼ੀ ਅੱਪਰਾ ਦੇ ਵਾਟਰ ਸਪਲਾਈ ਵਿਭਾਗ ਨੂੰ ਭੇਂਟ ਕਰ ਰਹੇ ਹਾਂ, ਕਿਉਂਕਿ ਤਿਣਕਾ ਤਿਣਕਾ ਕਰਕੇ ਹੀ ਘੜਾ ਭਰਦਾ ਹੈ | ਇਸ ਮੌਕੇ ਮੋਹਣ ਲਾਲ ਪੰਚ, ਸੋਨੂੰ ਇਟਲੀ ਸਾਬਕਾ ਪੰਚ, ਰੂਪ ਲਾਲ ਬੰਗੜ ਪੰਚ, ਬਾਸ਼ਾ ਪੰਚ, ਕ੍ਰਿਸ਼ਨ ਲਾਲ ਰਾਮੂ ਤੇ ਬਿੰਦੂ ਟੈਂਕੀ ਆਪ੍ਰੇਟਰ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj