HOME ਸਰਦਾਰ ਗਿਆਨ ਸਿੰਘ ਕੌਲ ਰਿਟ: ਕਮਾਂਡੈਂਟ ਜੀ ਨਹੀਂ ਰਹੇ ਅਤੇ ਉਨ੍ਹਾਂ ਨੂੰ...

ਸਰਦਾਰ ਗਿਆਨ ਸਿੰਘ ਕੌਲ ਰਿਟ: ਕਮਾਂਡੈਂਟ ਜੀ ਨਹੀਂ ਰਹੇ ਅਤੇ ਉਨ੍ਹਾਂ ਨੂੰ ਸਲਾਮੀ ਭੇਂਟ ਕੀਤੀ ਗਈ

1
ਸਰਦਾਰ ਗਿਆਨ ਸਿੰਘ

ਨਵਾਂਸ਼ਹਿਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ )  ਇੰਡੀਅਨ ਸ਼ੈਡਿਊਲ ਕਾਸਟ ਵੈਲਫੇਅਰ ਐਸੋਸੀਏਸ਼ਨ ਡਰਬੀ ਪੰਜਾਬ ਦੇ ਜਰਨਲ ਸੈਕਟਰੀ ਅਚਾਨਕ ਸੀਦੀਵੀ ਵਿਛੋੜਾ ਦੇ ਗਏ। ਸਰਦਾਰ ਗਿਆਨ ਸਿੰਘ 14 ਸਾਲ ਤੋਂ ਬੱਚਿਆਂ ਨੂੰ ਇਸ ਸੰਸਥਾ ਰਾਹੀਂ ਜੋ ਇੰਗਲੈਂਡ ਤੋਂ ਰਾਸ਼ੀ ਆਉਂਦੀ ਸੀ ਉਹ ਬੱਚਿਆਂ ਨੂੰ ਵੰਡਦੇ ਸਨ। ਇਸ ਤੋਂ ਇਲਾਵਾ ਹੋਰ ਕਈ ਸਮਾਜਿਕ ਲੋਕ ਸੇਵਾ ਕੰਮਾਂ ਲਈ ਯੋਗਦਾਨ ਪਾਇਆ ਜਿਵੇਂ ਕਿ ਗਰੀਬ ਲੜਕਿਆਂ ਦੇ ਵਿਆਹ ਕੀਤੇ ਗਏ ਤੇ ਕਈ ਹਸਪਤਾਲਾਂ ਲਈ ਮਦਦ ਕਰ ਰਹੇ ਸਨ। ਜੋ ਲੋੜਵੰਦ ਬੱਚਿਆਂ ਦੀ ਮਦਦ ਲਈ ਗਿਆਨ ਸਿੰਘ ਰਿਟਾਇਰ ਕਮਾਂਡੈਂਟ ਅੱਗੇ ਰਹਿੰਦੇ ਸਨ ਤੇ ਬੱਚਿਆਂ ਨੂੰ ਕਹਿੰਦੇ ਸਨ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਵੋ ਜੇਕਰ ਮੇਰੇ ਕੋਲੋਂ ਕਿਸੇ ਮਦਦ ਦੀ ਲੋੜ ਹੋਵੇ ਤਾਂ ਦੱਸਣਾ। ਇਹਨਾਂ ਗੱਲਾਂ ਦਾ ਅੱਜ ਇੰਗਲੈਂਡ ਤੋਂ ਪ੍ਰਧਾਨ ਮਨਜੀਤ ਸਿੰਘ ਚਾਹਲ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਸੈਕਟਰੀ ਲੇਖ ਰਾਜਪਾਲ, ਖਜਾਨਚੀ ਜਗਜੀਤ ਪਾਲ ਤੇ ਚਰਨਜੀਤ ਪਾਲ ਇਸ ਸੋਕ ਸਮਾਚਾਰ ਰਾਹੀਂ ਪ੍ਰੈਸ ਰਾਹੀਂ ਪ੍ਰਗਟਾਵਾ ਕੀਤਾ ਤੇ ਬਹੁਤ ਦੁਖੀ ਮਨ ਨਾਲ ਗੱਲਬਾਤ ਕੀਤੀ। ਇਸ ਸੰਸਥਾ ਦੇ ਪੰਜਾਬ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਨੇ ਅੱਜ ਭਰੇ ਮਨ ਨਾਲ ਗੱਲਬਾਤ ਕਰਦੇ ਪ੍ਰਤੀਤ ਦੱਸਿਆ ਕਿ ਸਾਡੀ ਸੰਸਥਾ ਨੂੰ ਚਲਾਉਣ ਵਾਲਾ ਇੱਕ ਕੋਹੇਨੂੰਰ ਹੀਰਾ ਅੱਜ ਸਾਡੀ ਸੰਸਥਾ ਨੂੰ ਛੱਡ ਕੇ ਚਲੇ ਗਏ। ਸਾਡੀ ਸੰਸਥਾ ਨੂੰ ਸਰਦਾਰ ਗਿਆਨ ਸਿੰਘ ਦਾ ਅਚਾਨਕ ਚਲੇ ਜਾਣਾ ਸਾਨੂੰ ਸਾਡੀ ਸੰਸਥਾ ਨੂੰ ਬਹੁਤ ਘਾਟਾ ਪੈ ਗਿਆ। ਇਹ ਘਾਟਾ ਸਾਨੂੰ ਕਦੇ ਵੀ ਪੂਰਾ ਨਹੀਂ ਹੋ ਸਕਦਾ। ਅਜੇ ਕੁਝ ਦਿਨ ਪਹਿਲਾਂ ਹੀ ਬੱਚਿਆਂ ਨੂੰ ਗਿਆਨ ਸਿੰਘ ਵੱਲੋਂ ਰਾਸ਼ੀ ਵੰਡੀ ਗਈ ਸੀ। ਪਰਿਵਾਰ ਨੂੰ ਤਾਂ ਇਹਨਾਂ ਦੇ ਚਲੇ ਜਾਣ ਦਾ ਘਾਟਾ ਪੈਣਾ ਸੀ ਹੋਰ ਰਿਸ਼ਤੇਦਾਰ, ਸਾਕ ਸਬੰਧੀ ਤੇ ਜੋ ਸਮਾਜਿਕ ਲੋੜਵੰਦ ਦਾ ਕੰਮਾਂ ਲਈ ਵੀ ਘਾਟਾ ਪੈ ਗਿਆ ਜਿਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅੱਜ ਐਤਵਾਰ 24 ਤਾਰੀਖ ਨੂੰ 1 ਵਜੇ ਸਰਦਾਰ ਗਿਆਨ ਸਿੰਘ ਜੀ ਦਾ ਸੰਸਕਾਰ ਨਵਾਂ ਸ਼ਹਿਰ ਵਿਖੇ ਕੀਤਾ ਜਾਵੇਗਾ।। ਸਾਨੂੰ ਅੱਜ ਨਹੀਂ ਪਤਾ ਸੀ ਕਿ ਸਰਦਾਰ ਕਮਾਂਡੈਟ ਸਾਹਿਬ ਇਨੀ ਜਲਦੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਜਾਣਗੇ। ਸਰਦਾਰ ਗਿਆਨ ਸਿੰਘ ਜੀ ਦੀ ਇਮਾਨਦਾਰੀ ਨਾਲ ਨੌਕਰੀ ਕੀਤੀ ਅੱਜ ਵੀ ਉਹਨਾਂ ਦੇਸ਼ ਦੇ C R P F ਦੇ ਮਹਿਕਮੇ ਦਿੱਲੀ ਚੰਡੀਗੜ੍ਹ ਪੰਜਾਬ ਵਿੱਚ ਗੱਲਾਂ ਹੁੰਦੀਆਂ ਹਨ। ਅੱਜ ਇਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਸਭ ਤੋਂ ਪਹਿਲਾਂ ਵੱਡੇ ਅਫਸਰਾਂ ਨੇ ਸਲਾਮੀ ਭੇਂਟ ਕੀਤੀ,ਡਾ ਸੁਖਵਿੰਦਰ ਕੁਮਾਰ ਸੁੱਖੀ ਕੈਬਨਿਟ ਮੰਤਰੀ,ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ, ਕਮਲਜੀਤ ਬੰਗਾ, ਗੁਰਮੁਖ ਨੌਰਥ ਐਮ ਸੀ, ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ,ਭੱਟੀ ਸਾਹਿਬ, ਮਾਂ ਜਗਦੀਸ਼ ਕੁਮਾਰ ਰਾਏਪੁਰ ਡੱਬਾ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਉਨ੍ਹਾਂ ਦੇ ਸੰਸਕਾਰਾਂ ਵੇਲੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੈਸ ਹਾਦਸੇ ਦੇ ਪੀੜਤਾਂ ਦੇ ਇਲਾਜ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਤੇ ਅਧਾਰਤ ਕਿਤਾਬ ਵਿਚੋਂ ਔੜ ਵਿਖੇ ਲਿਖਤੀ ਟੈਸਟ ਲਿਆ ਗਿਆ