‘ਸਰਬੱਤ ਦਾ ਭਲਾ’ ਟਰੱਸਟ ਨੇ ਲੋੜਵੰਦ ਲਈ ਮਕਾਨ ਬਣਵਾਇਆ 

ਰੋਪੜ, (ਗੁਰਬਿੰਦਰ ਸਿੰਘ ਰੋਮੀ) ਡਾ. ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਚੱਲ ਰਹੇ ‘ਸਰਬੱਤ ਦਾ ਭਲਾ ਚੈਰੀਟੇਬਲ ਚੈਰੀਟੇਬਲ ਟਰੱਸਟ’ ਵੱਲੋਂ ਕੱਲ੍ਹ ਪਿੰਡ ਹੁਸੈਨਪੁਰ ਵਿਖੇ ਪ੍ਰੀਤਮ ਕੌਰ ਦੇ ਮਕਾਨ ਦਾ ਕੰਮ ਆਰੰਭਿਆ ਗਿਆ। ਜਿੱਥੇ ਡੀਐੱਸਪੀ ਮਨਵੀਰ ਸਿੰਘ ਬਾਜਵਾ ਨੇ ਟਰਸੱਟ ਦੀ ਭਰਭੂਰ ਸ਼ਲਾਘਾ ਕਰਦਿਆਂ ਇਸਦਾ ਨੀਂਹ ਪੱਥਰ ਰੱਖਿਆ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜੇ ਕੇ ਜੱਗੀ ਨੇ ਦੱਸਿਆ ਕਿ ਸ. ਉਬਰਾਏ ਵੱਲੋਂ ਜ਼ਿਲ੍ਹੇ ਵਿੱਚ ਅਜਿਹੇ 20 ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਲਈ ਦਿੱਤੀ ਪ੍ਰਵਾਨਗੀ ਵਿੱਚੋਂ ਅੱਠਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਅਤੇ ਟੀਮ ਵੱਲੋਂ ਬਣਦੀ ਪੜਤਾਲ ਕਰਕੇ ਇਸ ਨੌਵੇਂ ਮਕਾਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਲੋੜਵੰਦ ਪਰਿਵਾਰ ਵੀ ਮਦਦ ਲਈ ਸੰਪਰਕ ਕਰ ਸਕਦੇ ਹਨ। ਇਸ ਮੌਕੇ ਅਸ਼ਵਨੀ ਖੰਨਾ, ਮਦਨ ਮੋਹਨ ਗੁਪਤਾ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਟੀਮ ਮੈਂਬਰ, ਮਲਕੀਤ ਸਿੰਘ, ਕੇਵਲ ਸਿੰਘ ਫੌਜ਼ੀ, ਰਾਮਿੰਦਰ ਸਿੰਘ ਰਿਟਾਇਰਡ ਜੇਈ, ਹੁਸੈਨਪੁਰ ਦੇ ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੰਨਾਂ ਪੁਲਿਸ ਨੇ ਨਜਾਇਜ਼ ਅਸਲਾ ਰੱਖਣ ਵਾਲੇ ਪੰਜ ਦਬੋਚੇ
Next articleਸੁਪਨਿਆਂ ਦਾ ਸਫ਼ਰ,,,,,,,ਗੁਲਸ਼ਨ ਮਿਰਜ਼ਾਪੁਰੀ