ਉਹ ਵੰਗਾਂ ਦੀ ਖਣ – ਖਣ 

ਦੇਵ ਮੁਹਾਫਿਜ਼ ਉਰਫ਼ ਦੇਵ ਜੈਤੋਈ
         (ਸਮਾਜ ਵੀਕਲੀ)
ਉਹ ਵੰਗਾਂ ਦੀ ਖਣ – ਖਣ ਵੀ ਭੁੱਲਦੀ ਕਦੇ ਨਾ ,
ਅਸੀਂ ਤਨਹਾ ਨਾ ਹੁੰਦੇ, ਉਹ ਡੁੱਲਦੀ ਕਦੇ ਨਾ।
ਅਸੀਂ ਆਸ਼ਕ ਗੁਲਾਬਾਂ ਦੇ ਹੁੰਦੇ ਕਦੇ ਨਾ
ਉਹ ਖੁਸ਼ਬੂ ਸਵਾਸਾਂ ਚ ਘੁਲਦੀ ਕਦੇ ਨਾ।
ਪੜਿਆ ਨਾ ਹੁੰਦਾ ਜੇ ਇਸ਼ਕੇ ਦਾ ਕਾਇਦਾ
ਸਾਡੀ ਅੱਲੜ ਜਵਾਨੀ ਵੀ ਰੁਲਦੀ ਕਦੇ ਨਾ।
ਗੁਫ਼ਤਗੂ ਵੀ ਜੇ ਨੈਣਾਂ ਨੇ ਕੀਤੀ ਨਾ ਹੁੰਦੀ
ਆਹ! ਇਸ਼ਕ ਹਨੇਰੀ ਵੀ ਝੁਲਦੀ ਕਦੇ ਨਾ।
ਤੂੰ ਆ ਕੇ ‘ਮੁਹਾਫਿਜ਼’ ਪਹਿਲਾਂ ਜੇ ਦੱਸਦਾ
ਇਹ ਨੀਅਤ ਅਸਾਡੀ ਮਚਲਦੀ ਕਦੇ ਨਾ ‌।
          ~ ਦੇਵ ਮੁਹਾਫਿਜ਼
            6239139449

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਫੀ ਗਾਇਕ ਸਰਦਾਰ ਅਲੀ ਜੀ ਨੂੰ ਸਦਮਾ ਪਤਨੀ ਪਰਵੀਨ ਖਾਨ ਦਾ ਦੇਹਾਂਤ 
Next articleਫੇਰ ਵੇਖ ਸਾਡਾ ਬੁੜਾਪਾ/ ਕਵਿਤਾ