
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮਾਨਵਤਾ ਦੀ ਸੇਵਾ ਨੂੰ ਸਮਰਪਿਤ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਰਜਿ. ਪਟਿਆਲਾ ਵਲੋਂ ਆਪਣੀਆਂ ਲੋਕ-ਭਲਾਈ ਗਤੀਵਿਧੀਆਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਧੰਨ ਧੰਨ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੇ ਜਨਮ ਅਸਥਾਨ ਸੱਤਲੋਕ ਧਾਮ ਰੱਤੇਵਾਲ ਵਿਖੇ 730ਵਾਂ ਵਿਸ਼ਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਧਾਮ ਦੇ ਮੁੱਖ ਸੰਚਾਲਕ ਸੁਆਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਭੂਰੀ ਵਾਲੇ ਅਤੇ ਸਮਾਜ ਸੇਵੀ ਚੌਧਰੀ ਦੁਰਗੇਸ਼ ਜੰਡੀ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਰੋਪੜ ਦੇ ਪ੍ਰਸਿੱਧ ਬਵੇਜਾ ਹਸਪਤਾਲ ਦੇ ਡਾ. ਵਰੁਨ ਬਵੇਜਾ ਅਤੇ ਉਨ੍ਹਾਂ ਦੀ ਟੀਮ ਵਲੋਂ ਅੱਖਾਂ ਦੇ 625 ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਜਿਨਾਂ ਵਿੱਚੋਂ 173 ਮਰੀਜ਼ਾਂ ਨੂੰ ਸਰਜਰੀ ਹ ਤੇ ਲੈਂਜ ਪਾਉਣ ਲਈ ਚੁਣਿਆ ਗਿਆ ਜਦਕਿ ਦੂਜੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ। ਅੱਖਾਂ ਦੇ ਇਸ ਕੈਂਪ ਦੌਰਾਨ ਵਾਸਦੇਵ ਭੂੰਬਲਾ, ਸੁਰਿੰਦਰ ਭੂੰਬਲਾ, ਅਸ਼ੋਕ ਨੰਬਰਦਾਰ, ਰਾਮ ਲਾਲ ਜੰਡੀ, ਸ਼ੈਂਕਰ ਦਾਸ ਸਰਪੰਚ ਜੰਡੀ, ਜਤਿੰਦਰ ਬਾਂਠ, ਰਜਿੰਦਰ ਖਟਾਣਾ, ਵਿਜੇ ਖਟਾਣਾ, ਰਾਕੇਸ਼ ਕੁਮਾਰ ਹੈਪੀ, ਰਾਜਕੁਮਾਰ ਖਟਾਣਾ, ਰਾਜਕੁਮਾਰ ਬਾਂਠ, ਇੰਜ. ਦਾਰਾ ਸਿੰਘ ਸਰਪੰਚ ਕਲੇਰਾਂ, ਡਾ. ਸੁੱਚਾ ਰਾਮ ਗਰਲੇ ਢਾਹਾਂ, ਡਾ. ਕੇਵਲ ਕ੍ਰਿਸ਼ਨ, ਕੀਮਤੀ ਮਝੋਟ, ਨਰੇਸ਼ ਕਰੀਮਪੁਰ, ਪਰਮਜੀਤ ਪੰਮੀ ਥੋਪੀਆ, ਪੁਨੀਤ ਭੂੰਬਲਾ, ਮਾ. ਜਸਵਿੰਦਰ ਸਿੰਘ ਧੌਲ, ਹਰਨਾਮ ਦਾਸ ਟੱਪਰੀਆਂ, ਉਂਕਾਰ ਚੇਚੀ ਬਾਗੋਵਾਲ ਆਦਿ ਮੁੱਖ ਰੂਪ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


