ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹਰ ਸਾਲ ਹੀ ਹੋਲਾ ਮਹੱਲਾ ਬੜੇ ਜਾਹੋ ਜਲਾਲ ਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਉਚੇਚੇ ਤੌਰ ਉਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹਾਜ਼ਰੀਆ ਭਰਨ ਲਈ ਆਉਂਦੀ ਹੈ। ਵੱਡੀ ਗਿਣਤੀ ਵਿੱਚ ਸੰਗਤ ਜਦੋਂ ਅਨੰਦਪੁਰ ਸਾਹਿਬ ਵਿੱਚ ਪੁੱਜਦੀ ਹੈ ਤਾਂ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਉੱਪਰ ਸੰਗਤਾਂ ਲਈ ਲੰਗਰਾਂ ਦੀਆਂ ਸੇਵਾਵਾਂ ਇਲਾਕਾ ਨਿਵਾਸੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। ਸਮਰਾਲਾ ਮਾਛੀਵਾੜਾ ਨਜ਼ਦੀਕ ਪੈਂਦੇ ਪਿੰਡ ਊਰਨਾ ਦੀ ਸੰਗਤ ਵੱਲੋਂ ਹਰ ਸਾਲ ਹੀ ਚਾਹ ਪਕੌੜਿਆਂ ਦਾ ਲੰਗਰ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਸਥਿਤ ਪਿੰਡ ਊਰਨਾ ਵਾਲੇ ਰਸਤੇ ਉੱਪਰ ਲਗਾਇਆ ਜਾਂਦਾ ਹੈ। ਇਸ ਲੰਗਰ ਨੂੰ ਹਰ ਸਾਲ ਹੀ ਸ਼ੁਰੂ ਕਰਨ ਦੇ ਵਿੱਚ ਪਿੰਡ ਊਰਨਾ ਦੇ ਬਾਬਾ ਇਕਬਾਲ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ ਜਿਨਾਂ ਦੀ ਪ੍ਰੇਰਨਾ ਸਦਕਾ ਪਿੰਡ ਊਰਨਾ ਦੇ ਨੌਜਵਾਨ ਤੇ ਇਲਾਕੇ ਦੇ ਲੋਕ ਇਸ ਲੰਗਰ ਵਿੱਚ ਪੁੱਜਦੇ ਹਨ। ਅੱਜ ਇੱਕ ਮਾਰਚ ਤੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਲੰਗਰ ਸਥਾਨਾਂ ਦੇ ਉੱਪਰ ਕੀਤੇ ਗਏ ਉਸ ਤੋਂ ਬਾਅਦ ਲੰਗਰ ਸ਼ੁਰੂ ਹੋਇਆ ਜੋ ਲਗਾਤਾਰ ਪੰਜ ਦਿਨ ਚੱਲੇਗਾ। ਇਸ ਮੌਕੇ ਪਿੰਡ ਊਰਨਾ ਗੜੀ ਮਾਛੀਵਾੜਾ ਦੀ ਸੰਗਤ ਨੇ ਹਾਜ਼ਰੀ ਭਰਦੀ ਹੈ । ਇਸ ਮੌਕੇ ਗੁਰਦੀਪ ਸਿੰਘ ਊਰਨਾ ਹਰਦੀਪ ਸਿੰਘ ਸਮਰਾਲਾ ਗੁਰਪ੍ਰੀਤ ਸਿੰਘ ਸੰਦੀਪ ਸਿੰਘ ਦਵਿੰਦਰ ਸਿੰਘ ਅਜੇਦੀਪ ਸਿੰਘ ਪ੍ਰਧਾਨ ਕੁਲਦੀਪ ਸਿੰਘ ਅਵਤਾਰ ਸਿੰਘ ਜਗਤ ਸਿੰਘ ਪ੍ਰਦੀਪ ਸਿੰਘ ਪੱਪੀ ਗੋਗੀ ਗੜੀ ਕੁਲਦੀਪ ਸਿੰਘ ਲੰਬੜਦਾਰ ਤੇ ਹੋਰ ਸੰਗਤਾਂ ਸੇਵਾ ਲਈ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



