HOME *ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ, ਬਠਿੰਡਾ ਨੂੰ...

*ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ, ਬਠਿੰਡਾ ਨੂੰ ਦਿੱਤਾ ਲੋੜੀਂਦਾ ਸਮਾਨ*

    (ਸਮਾਜ ਵੀਕਲੀ)  ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਬਠਿੰਡਾ ਦੇ ਡਾਇਰੈਕਟਰ ਡਾਂ ਪਰਵਿੰਦਰ ਸਿੰਘ ਸੰਧੂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਡਾਂ ਐਸ. ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਸਪਤਾਲ ਨੂੰ ਲੌੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ। ਜਿਸ ਵਿੱਚ 10 ਵੀਲ ਚੇਅਰ, 10 ਸਨਟੈਂਸਰ, 21 ਗੱਦੇ ਅਤੇ 50 ਕੰਬਲ ਸ਼ਾਮਿਲ ਹਨ। ਅੱਜ ਡਾਂ ਇੰਦਰਜੀਤ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਐਡਵਾਂਸ ਕੈਂਸਰ ਕੇਅਰ ਦਾ ਦੌਰਾ ਕੀਤਾ ਅਤੇ ਲੌੜੀਂਦਾ ਸਮਾਨ ਹਸਪਤਾਲ ਦੇ ਪ੍ਰਬੰਧਕਾਂ ਨੂੰ ਸੌਂਪਣ ਦੀ ਰਸਮ ਅਦਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਡਮ ਇੰਦਰਜੀਤ ਕੌਰ ਗਿੱਲ ਨੇ ਦੱਸਿਆ ਕਿ ਡਾਂ ਐਸ.ਪੀ. ਸਿੰਘ ਓਬਰਾਏ ਵੱਲੋਂ ਕਿਸੇ ਵੀ ਸੰਸਥਾ ਨੂੰ ਲੌੜੀਂਦਾ ਸਮਾਨ ਦੇਣ ਲਈ ਕਦੇ ਵੀ ਮਨਾ ਨਹੀਂ ਕੀਤਾ ਜਾਂਦਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਖਾਸੀਅਤ ਇਹ ਹੈ ਕਿ ਇਹ ਟਰੱਸਟ ਕਿਸੇ ਤੋਂ ਦਾਨ ਦੇ ਰੂਪ ਵਿੱਚ ਪੈਸਾ ਨਹੀਂ ਲੈਂਦਾ ਅਤੇ ਨਾ ਹੀ ਟਰੱਸਟ ਦੀ ਕੋਈ ਰਸੀਦ ਬੁੱਕ ਛਪੀ ਹੈ। ਇਹ ਸਾਰਾ ਪੈਸਾ ਡਾਂ ਐਸ. ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਦਾ 98 ਪ੍ਰਤੀਸ਼ਤ ਹਿੱਸਾ ਟਰੱਸਟ ਨੂੰ ਦਾਨ ਕਰਦੇ ਹਨ। ਜਿਸ ਨਾਲ ਇਹ ਟਰੱਸਟ ਚਲਦਾ ਹੈ। ਸਾਡੀ ਸਮੁੱਚੀ ਬਠਿੰਡਾ ਇਕਾਈ ਦੇ ਮੈਂਬਰ ਅਜਿਹੇ ਨਿਸ਼ਕਾਮ ਸੇਵਾ ਵਾਲੇ ਕੰਮਾਂ ਲਈ ਤਿਆਰ ਰਹਿੰਦੇ ਹਨ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਡਾਂ ਪੀ. ਐਸ ਸੰਧੂ ਵੱਲੋ ਭੇਜੀ ਗਈ ਇਸ ਲ਼ੋਂੜੀਦੇ ਸਮਾਨ ਦੀ ਐਪਲੀਕੇਸ਼ਨ ਓਬਰਾਏ ਸਾਹਿਬ ਤੋਂ ਤੁਰੰਤ ਮਨਜ਼ੂਰ ਕਰਵਾ ਕੇ ਸਮੇ ਸਿਰ ਹਸਪਤਾਲ ਨੂੰ ਸਮਾਨ ਭੇਜਿਆ ਗਿਆ ਸੀ। ਜਿਸਨੂੰ ਅੱਜ ਹਸਪਤਾਲ ਪ੍ਰਸ਼ਾਸ਼ਨ ਨੂੰ ਰਸਮੀ ਤੌਰ ਤੇ ਸੌਂਪ ਦਿੱਤਾ ਗਿਆ ਹੈ ਤਾਂ ਕਿ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕੇ ।ਇਸ ਮੌਕੇ ਜਨਰਲ ਸੈਕਟਰੀ ਸ੍ਰ. ਅਮਰਜੀਤ ਸਿੰਘ ਅਤੇ ਮੈਂਬਰ ਗੁਰਪਿਆਰ ਸਿੰਘ ਹਾਜ਼ਰ ਸਨ। ਰਜਿਸਟਰਾਰ ਮੈਡਮ ਬੁਵਨ ਗੌਤਮ ਨੇ ਡਾਂ ਐਸ. ਪੀ. ਸਿੰਘ ਓਬਰਾਏ ਸ਼੍ਰੀਮਤੀ ਇੰਦਰਜੀਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਪ੍ਰੋ. ਜੇ. ਐਸ. ਬਰਾੜ ਜਨਰਲ ਸੈਕਟਰੀ ਸ੍ਰ. ਅਮਰਜੀਤ ਸਿੰਘ ਅਤੇ ਸਮੁੱਚੀ ਬਠਿੰਡਾ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਡਾਂ. ਕਰੁਣਾ ਸਿੰਘ, ਮੈਡਮ ਰਣਜੀਤ ਕੌਰ, ਮੈਡਮ ਸੁਖਜੀਤ ਕੌਰ ਅਤੇ ਮੈਡਮ ਅਮਨਪਾਲ ਕੌਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleअमेरिका भारत व्यापारिक संधि पर ऑल इंडिया पीपुल्स फ्रंट का वक्तव्य
Next articleਸਮਾਜ ਤੇ ਸੱਭਿਆਚਾਰ ਦੋਵੇਂ ਹੀ ਵੱਖੋ ਵੱਖ ਹਨ : ਡਾ. ਜਲੌਰ ਸਿੰਘ ਖੀਵਾ