HOME ਸਮਾਜ ਤੇ ਸੱਭਿਆਚਾਰ ਦੋਵੇਂ ਹੀ ਵੱਖੋ ਵੱਖ ਹਨ : ਡਾ. ਜਲੌਰ ਸਿੰਘ...

ਸਮਾਜ ਤੇ ਸੱਭਿਆਚਾਰ ਦੋਵੇਂ ਹੀ ਵੱਖੋ ਵੱਖ ਹਨ : ਡਾ. ਜਲੌਰ ਸਿੰਘ ਖੀਵਾ

2

ਲੁਧਿਆਣਾ  (ਸਮਾਜ ਵੀਕਲੀ)   ਸਮਾਜ ਤੇ ਸੱਭਿਆਚਾਰ ਦੋਵੇਂ ਹੀ ਵੱਖੋ ਵੱਖ ਹਨ, ਜਿਵੇਂ ਭਾਸ਼ਾ ਤੇ ਬੋਲੀ ਵੱਖਰੇ ਹਨ, ਸਾਡੇ ਵਿਦਵਾਨਾਂ ਨੇ ਇਹਨਾਂ ਨੂੰ ਰਲਗੱਡ ਕਰਕੇ ਸਮਾਜ ਨੂੰ ਸੇਧ ਦੇਣ ਦੀ ਬਜਾਏ ਉਹਨਾਂ ਨੂੰ ਕੁਰਾਹੇ ਪਾਇਆ ਹੈ। ਇਹ ਵਿਚਾਰ ਡਾ. ਜਲੌਰ ਸਿੰਘ ਖੀਵਾ ਨੇ ਕਲਾ ਸੰਗਮ ਨੀਲੋਂ ਪੁਲ ਦੀ ਮਾਸਿਕ ਇਕੱਤਰਤਾ ਸੇਵਾ ਪੰਥੀ ਸੰਤ ਕਿਰਪਾਲ ਸਿੰਘ ਪਬਲਿਕ ਹਾਇਰ ਸੈਕੰਡਰੀ ਸਕੂਲ ਨੀਲੋਂ ਪੁਲ ਵਿਹੜੇ ਵਿੱਚ ਹੋਈ। ਇਹ ਇਕੱਤਰਤਾ ਭਗਤੀ ਲਹਿਰ ਦੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਹੇ। ਉਹਨਾਂ ਨੇ ਆਪਣੇ ਜੀਵਨ ਵਿੱਚ ਅਨੁਭਵ ਸਾਂਝੇ ਕਰਦਿਆਂ ਕਹੇ। ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮਨੁੱਖ ਦੀ ਉਤਪਤੀ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੇ ਸਮਿਆਂ ਨੂੰ ਦੱਸਿਆ। ਸਮਾਜ ਸਾਨੂੰ ਘਰ ਪਰਵਾਰ ਦੇ ਨਾਲ ਜੋੜਦਾ ਹੈ ਜਦਕਿ ਸਭਿਆਚਾਰ ਸਾਨੂੰ ਸੰਸਕ੍ਰਿਤੀ ਦੇ ਨਾਲ ਜੋੜਦਾ ਹੈ। ਉਹਨਾਂ ਆਖਿਆ ਕਿ ਉਹਨਾਂ ਆਪਣੇ ਜੀਵਨ ਵਿੱਚ ਬੋਲੀਆਂ ਰਾਹੀਂ ਇਤਿਹਾਸ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਸਾਡੀਆਂ ਲੋਕ ਬੋਲੀਆਂ ਵਿੱਚ ਸਾਡਾ ਇਤਿਹਾਸ ਨੇ ਵਿਕਾਸ ਕੀਤਾ। ਇਸ ਸਮੇਂ ਸਾਡੀਆਂ ਪੁਰਾਤਨ ਪਰੰਪਰਾਵਾਂ ਟੁੱਟ ਰਹੀਆਂ ਹਨ ਤੇ ਨਵੇਂ ਰਾਹਾਂ ਉਤੇ ਮਨੁੱਖ ਤੁਰ ਪਿਆ ਹੈ। ਇਸ ਮਾਸਿਕ ਇਕੱਤਰਤਾ ਦੀ ਪ੍ਰਧਾਨਗੀ ਅਨਿਲ ਫਤਿਹਗੜ੍ਹ ਜੱਟਾਂ ਨੇ ਕੀਤੀ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਉਹਨਾਂ ਰਚਨਾਵਾਂ ਉਪਰ ਉਸਾਰੂ ਚਰਚਾ ਕੀਤੀ ਗਈ। ਹਰਜਿੰਦਰ ਸਿੰਘ ਗੋਪਾਲੋਂ ਜਰਨਲ ਸਕੱਤਰ ਪੰਜਾਬੀ ਸਾਹਿਤ ਸਭਾ ਸਰਹੰਦ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਗੀਤ ਸੁਣਾਇਆ। ‘ ਬੜੇ ਮਹਿੰਗੇ ਪੈਂਦੇ ਨੇ, ਕੁਦਰਤ ਨਾਲ ਪੰਗੇ’, ਮਨਜੀਤ ਸਿੰਘ ਧੰਜਲ ਨੇ ਗੀਤ ‘ ਮੇਰੀ ਗੱਲ ਸੁਣ ਲੈ ਤਕਦੀਰੇ’ ਸੁਣਾਇਆ। ਗੁਰਨਾਮ ਸਿੰਘ ਬਿਜਲੀ ਨੇ ਇਕ ਕਵਿਤਾ ਤੇ ਗ਼ਜ਼ਲ ਸੁਣਾਈ। ਅਵਤਾਰ ਸਿੰਘ ਖਰੇ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਸੁਣਾਈ। ਬਲਵੰਤ ਮਾਂਗਟ ਨੇ ਕਵਿਤਾ, ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲ, ਅਵਤਾਰ ਸਿੰਘ ਉਟਾਲਾਂ ਨੇ ਗੀਤ, ਪੰਮੀ ਹਬੀਬ ਨੇ ਮਿੰਨੀ ਕਹਾਣੀ, ਦੋਚਿੱਤੀ ਸੁਣਾਈ। ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਗੀਤ ਸੁਣਾਇਆ। ਸਭਾ ਦੀ ਕਾਰਵਾਈ ਬੁੱਧ ਸਿੰਘ ਨੀਲੋਂ ਨੇ ਬਾਖੂਬੀ ਨਿਭਾਈ। ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾ. ਜਲੌਰ ਸਿੰਘ ਖੀਵਾ ਦਾ ਭਾਸ਼ਾ ਤੇ ਬੋਲੀ ਬਾਰੇ ਵਿਸ਼ੇਸ਼ ਤੌਰ ਤੇ ਭਾਸ਼ਨ ਕਰਵਾਇਆ ਜਾਵੇਗਾ। ਇਹ ਸਮਾਗਮ ਸੇਵਾ ਪੰਥੀ ਸੰਤ ਕਿਰਪਾਲ ਸਿੰਘ ਪਬਲਿਕ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ, ਬਠਿੰਡਾ ਨੂੰ ਦਿੱਤਾ ਲੋੜੀਂਦਾ ਸਮਾਨ*
Next articleसंत रविदास: शांतिपूर्ण सामाजिक क्रांति के अग्रदूत और श्रम चेतना के संदेशवाहक