ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਕੋਟਸ਼ਮੀਰ ਵਿਚ ਮੁਫਤ ਅੱਖਾਂ ਦਾ ਜਾਂਚ ਅਤੇ ਓਪਰੇਸ਼ਨ ਕੈਂਪ

(ਸਮਾਜ ਵੀਕਲੀ) ਜਲਦ ਹੀ ਡਾ. ਐਸ.ਪੀ. ਸਿੰਘ ਓਬਰਾਏ ਕਰਨਗੇ ਮੰਡੀ ਕਲਾਂ ਲੈਬ ਦਾ ਉਦਘਾਟਨ : ਪ੍ਰੋ. ਬਰਾੜ ਡਾ. ਐਸ.ਪੀ. ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ,ਡਾ. ਆਰ ਐਸ. ਅਟਵਾਲ ਅਤੇ ਡਾ. ਕੁਲਦੀਪ ਸਿੰਘ ਗਰੇਵਾਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਅੱਖਾਂ ਦਾ 681 ਵਾਂ ਮੈਡੀਕਲ ਕੈਂਪ ਪਿੰਡ ਕੋਟਸ਼ਮੀਰ ਗੁਰਦੁਆਰਾ ਬੁੰਗਾਂ ਸਾਹਿਬ ਜਿਲ੍ਹਾ ਬਠਿੰਡਾ ਵਿਖੇ ਐਸ.ਪੀ. ਹਸਪਤਾਲ ਮੌੜ ਮੰਡੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾ. ਕੇ.ਪੀ.ਐਸ. ਗਿੱਲ, ਡਾ. ਪੰਪਾ ਅਤੇ ਡਾ. ਡਾਲੀਆ ਨੇ 387 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਕੈਂਪ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਭੰਗੂ ਅਤੈ ਡਾਕਟਰ ਹਰਨੇਕ ਸਿੰਘ ਭੰਗੂ ਡਾ ਵਿਪਨ ਗੋਇਲ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ 197 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 87ਆਪਰੇਸ਼ਨ ਯੋਗ ਪਾਏ ਗਏ ਮਰੀਜਾਂ ਦਾ ਆਪਰੇਸ਼ਨ ਐਸ.ਪੀ. ਹਸਪਤਾਲ ਮੌੜ ਮੰਡੀ ਵਿਖੇ ਦਿਨ ਸੋਮਵਾਰ ਨੂੰ ਕੀਤਾ ਜਾਵੇਗਾ। ਇਸ ਕੈਪ ਵਿੱਚ ਕੋਟਸ਼ਮੀਰ ਤੋ ਇਲਾਵਾ ਕੋਟਫੱਤਾ, ਕੋਟਭਾਰਾ, ਜੀਵਨ ਸਿੰਘ ਵਾਲਾ, ਸ਼ੇਰਗੜ੍ਹ, ਮੱਲਵਾਲਾ, ਕਟਾਰ ਸਿੰਘ ਵਾਲਾ ਅਤੇ ਕੈਲੇਵਾਂਦਰ ਦੇ ਮਰੀਜਾਂ ਨੇ ਲਾਹਾ ਲਿਆ । ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਪ੍ਰੋਫੈਸਰ ਜੇ.ਐਸ. ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਹਰ 15 ਦਿਨਾਂ ਬਾਅਦ ਮੈਡੀਕਲ ਕੈਂਪ, ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ, ਲੋੜਵੰਦ ਮਰੀਜਾਂ ਦਾ ਡਾਇਲਸਿਸ ਅਤੇ ਸਰਕਾਰੀ ਸਕੂਲਾਂ ਵਿਚ ਮੁਫਤ ਬਲੱਡ ਗਰੁੱਪ ਅਤੇ ਸੰਨੀ ਉਬਰਾਏ ਕਲੀਨੀਕਲ ਲੈਬੋਰੇਟਰੀ ਦੀਆਂ ਬਠਿੰਡਾ, ਮੌੜ ਮੰਡੀ, ਤਲਵੰਡੀ ਸਾਬੋ, ਚਾਉਕੇ, ਬਾਲਿਆਵਾਲੀ ਅਤੇ ਮਹਿਰਾਜ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਜਲਦ ਹੀ ਮੈਨੇਜਿੰਗ ਟਰੱਸਟੀ ਐਸ.ਪੀ. ਸਿੰਘ ਓਬਰਾਏ ਵਲੋਂ ਮੰਡੀ ਕਲਾਂ ਵਿਖੇ ਤਿਆਰ ਕੀਤੀ ਗਈ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਇਹ ਲੈਬ ਲੋੜਵੰਦ ਲੋਕਾਂ ਦੀ ਸੇਵਾ ਲਈ ਸਪਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਬਠਿੰਡਾ ਇਕਾਈ ਦੇ ਸੋਮ ਕੁਮਾਰ, ਸਰਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਨਰੂਆਣਾ, ਗੁਰਤੇਜ ਸਿੰਘ, ਹਰਦੀਪ ਸਿੰਘ ਸਰਪੰਚ ਝੁੰਬਾ, ਜੋਗਿੰਦਰ ਸਿੰਘ ,ਅੰਗਰੇਜ਼ ਸਿੰਘ ਅਤੇ ਪਿੰਡ ਕੋਟਸ਼ਮੀਰ ਤੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਦਸ਼ਮੇਸ਼ ਸਪੋਟਸ ਐਂਡ ਵੈਲਫੇਅਰ ਕਲੱਬ ਦੇ ਸਮੂਹ ਆਹੁੱਦੇਦਾਰ, ਸਾਬਕਾ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਪਰਮਜੀਤ ਸਿੰਘ ਪੰਮਾ, ਡਾ. ਸਵਰਨ ਪ੍ਰਕਾਸ਼ (ਚੇਅਰਮੈਨ ਸੰਤ ਫਤਿਹ ਸਿੰਘ ਟਰੱਸਟ) ਅਤੇ ਸਮੂਹ ਨਗਰ ਨਿਵਾਸੀ ਸ਼ਾਮਿਲ ਸਨ। ਇਸ ਕੈਂਪ ਵਿੱਚ ਸਮੁੱਚੇ ਨਗਰ ਨਿਵਾਸੀਆਂ ਦਾ ਸੰਪੂਰਨ ਸਹਿਯੋਗ ਰਿਹਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article4th Dalit Literature Festival Concludes with a Strong Call for Representation, Inclusivity, and Social Justice
Next articleਪੰਜਾਬੀ ਡੀਉਟ ਗੀਤ ( ਲਹਿੰਗਾ ) ਜਲਦ ਹੋਵੇਗਾ ਰਿਲੀਜ਼