ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਮਹਾਨ ਤਪੱਸਵੀ ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੀ ਸਲਾਨਾ 13 ਵੀੰ ਬਰਸੀ ਸਮਾਗਮ ਧੰਨ ਧੰਨ ਸੰਤ ਬਾਬਾ ਅਮਰਦਾਸ ਦੇ ਤਪ ਅਸਥਾਨ ਅਮਰਪੁਰੀ ਕੁਟੀਆ ਚੱਕ ਕਲਾਲ ਵਿਖੇ ਗੱਦੀ ਨਸ਼ੀਨ ਸੰਤ ਸੁਖਦੇਵ ਸਿੰਘ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ । ਗੱਦੀ ਨਸ਼ੀਨ ਸੰਤ ਸੁਖਦੇਵ ਸਿੰਘ ਤੋਂ ਇਲਾਵਾ ਕੀਰਤਨੀ ਅਤੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਕੀਰਤਨ ਅਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਸੰਤ ਸੁਖਦੇਵ ਸਿੰਘ ਵਲੋਂ ਪਹੁੰਚੇ ਹੋਏ ਸੰਤ ਮਹਾਂਪੁਰਸ਼ਾਂ ਅਤੇ ਸੇਵਾਦਾਰਾਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਹੰਸ ਰਾਜ ਨੰਬਰਦਾਰ ਨੇ ਨਿਭਾਈ। ਇਸ ਮੌਕੇ ਸੰਤ ਬਚਿੱਤਰ ਸਿੰਘ ਜੰਡੂਸਿੰਘਾ,ਸੰਤ ਸਰਬਜੀਤ ਸਿੰਘ ਲੜੋਆ,ਸੰਤ ਕਪੂਰ ਦਾਸ ਅਬਾਦਪੁਰਾ ਵਾਲੇ ,ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਆਤਮਾ ਦਾਸ ਅੱਪਰਾ ਵਾਲੇ, ਸੰਤ ਪ੍ਰਕਾਸ਼ ਸਿੰਘ ਬਿੱਜੋ, ਸੰਤ ਕੁਲਦੀਪ ਸਿੰਘ ਮਾਣਕ ਘੁੰਮਣਾਂ, ਸੰਤ ਬਾਬਾ ਗੁਰਮੁੱਖ ਨਾਥ ਲਧਾਣਾ ਉੱਚਾ , ਜਥੇਦਾਰ ਦਲਜੀਤ ਸਿੰਘ ਸੋਢੀ ਮਾਹਿਲਪੁਰ,ਸੰਤ ਬਾਬਾ ਹਾਕਮ ਦਾਸ ਸੰਧਵਾਂ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।
https://play.google.com/store/apps/details?id=in.yourhost.samaj