ਕਿਹਾ ਸਫਾਈ ਸੇਵਕਾਂ ਨੂੰ ਮਿਲਣ ਸਾਰੇ ਕਨੂੰਨੀ ਅਧਿਕਾਰ
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਰਦੀਪ ਸਿੰਘ ਗਿੱਲ ਵਾਈਸ ਚੇਅਰਮੈਨ ਰਾਸ਼ਟਰੀ ਸਫ਼ਾਈ ਕਮਿਸ਼ਨ ਵੱਲੋਂ ਅੱਜ ਨਗਰ ਕੌਂਸਲ ਰਾਹੋਂ ਵਿਖੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ, ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਅਤੇ ਸਫਾਈ ਕਰਮੀਆਂ ਨਾਲ ਮੀਟਿੰਗ ਕੀਤੀ। ਸਫ਼ਾਈ ਕਰਮੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਸਫ਼ਾਈ ਕਰਮੀਆਂ ਅਤੇ ਸੀਵਰੇਜ ਦੀ ਸਫਾਈ ਕਰਨ ਵਾਲੇ ਕਰਮੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਦਾ ਹਰ ਮਹੀਨੇ ਪੀਐੱਫ ਕੱਟਿਆ ਜਾਵੇ ਅਤੇ ਇਸਦੀ ਡਿਟੇਲ ਸਫਾਈ ਕਰਮੀਆਂ ਨਾਲ ਸਾਂਝੀ ਕੀਤੀ ਜਾਵੇ। ਇਸ ਤੋਂ ਇਲਾਵਾ ਸਫਾਈ ਕਰਮੀਆਂ ਨੂੰ ਵਰਦੀਆਂ, ਸਫਾਈ ਲਈ ਸਾਜੋ ਸਮਾਨ, ਮਾਸਕ ਆਦਿ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ। ਇਸਦੇ ਨਾਲ ਹੀ ਸਮੂਹ ਸਫ਼ਾਈ ਕਰਮੀਆਂ ਦਾ ਮੈਡੀਕਲ, ਐਕਸੀਡੈਂਟ ਬੀਮਾ ਕਰਾਉਣ ਦੇ ਨਾਲ ਸਮੇਂ-ਸਮੇਂ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਉੱਪਰ ਕਿਰਤ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਵੀ ਸਫ਼ਾਈ ਸੇਵਕ ਸੀਵਰੇਜ ਵਿਭਾਗ ਜਾਂ ਨਗਰ ਕੌਂਸਲ ਵਿਭਾਗ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਆਈ.ਕਾਰਡ. ਬਣਾਏ ਜਾਣ ਅਤੇ ਆਈ.ਕਾਰਡ ਦੇ ਉੱਪਰ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੇ ਨਾਲ ਬਲੱਡ ਗਰੁੱਪ ਜਰੂਰ ਲਿਖਿਆ ਜਾਵੇ। ਇਸਤੋਂ ਇਲਾਵਾ ਉਨ੍ਹਾਂ ਨੂੰ ਸੇਫਟੀ ਕਿੱਟਾਂ ਜਰੂਰ ਮੁਹੱਈਆ ਕਰਵਾਈਆ ਜਾਣ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੈਨੂਅਲ(ਹੱਥ ਨਾਲ) ਸੀਵਰੇਜ ਸਫਾਈ ਕਰਨ ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਸੀਵਰੇਜ ਦੀ ਸਫਾਈ ਮਸ਼ੀਨ ਰਾਹੀਂ ਯਕੀਨੀ ਬਣਾਉਣ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੰਮ ਦੌਰਾਨ ਕਿਸੇ ਸਫ਼ਾਈ ਕਰਮਚਾਰੀ ਨਾਲ ਹਾਦਸਾ ਹੋਣ ‘ਤੇ ਪਹਿਲਾਂ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ, ਜਿਸ ਨੂੰ ਵਧਾ ਕੇ 30 ਲੱਖ ਰੁਪਏ ਕਰ ਦਿੱਤਾ ਗਿਆ ਹੈ ਜੇਕਰ ਮੁਆਵਜ਼ਾ ਮਿਲਣ ਵਿੱਚ ਦੇਰੀ ਹੁੰਦੀ ਹੈ ਤਾਂ ਆਯੋਗ ਤੁਰੰਤ ਕਾਰਵਾਈ ਕਰਦਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



