HOME ਮਾਤਾ ਬਲਵਿੰਦਰ ਕੌਰ ਜਟਾਣਾ ਨਮਿੱਤ ਸ਼ਰਧਾਂਜਲੀ ਸਮਾਗਮ

ਮਾਤਾ ਬਲਵਿੰਦਰ ਕੌਰ ਜਟਾਣਾ ਨਮਿੱਤ ਸ਼ਰਧਾਂਜਲੀ ਸਮਾਗਮ

 ਵੱਖ- ਵੱਖ ਸੰਸਥਾਵਾਂ ਦੇ ਆਗੂਆਂ  ਨੇ ਕੀਤੇ ਸ਼ਰਧਾ ਦੇ ਫੁੱਲ ਅਰਪਿਤ 

ਭਲੂਰ   (ਸਮਾਜ ਵੀਕਲੀ)   ਬੇਅੰਤ ਗਿੱਲ :-  ਪਿੰਡ ਭਲੂਰ ਦੇ ਕਿਸਾਨੀ ਪਰਿਵਾਰ ਨਾਲ ਸਬੰਧਤ ਪ੍ਰਧਾਨ ਜਰਨੈਲ ਸਿੰਘ ਜਟਾਣਾ ਜੋ ਕਿ ਅੱਜਕਲ੍ਹ ਫਰੀਦਕੋਟ ਵਿਖੇ ਰਹਿ ਰਹੇ ਹਨ, ਦੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਨੂੰਹ ਰਾਣੀ ਅਤੇ ਕੌਮੀ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰ ਨੌਜਵਾਨ ਰਣਜੋਧ ਸਿੰਘ ਜਟਾਣਾ ਅਤੇ ਹਰਦੀਪ ਸਿੰਘ ਜਟਾਣਾ ਦੇ ਸਤਿਕਾਰਤ ਮਾਤਾ ਸਰਦਾਰਨੀ ਬਲਵਿੰਦਰ ਕੌਰ ਜਟਾਣਾ ਪਤਨੀ ਸਰਦਾਰ ਜਗਰਾਜ ਸਿੰਘ ਜਟਾਣਾ ਬੀਤੇ ਦਿਨੀਂ 26 ਮਾਰਚ 2026 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਇਸ ਸਮੇਂ ਉਹ 60 ਵਰ੍ਹਿਆਂ ਦੇ ਸਨ। ਅੱਜ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਨਰਾਇਣ ਨਗਰ ਵਿਖੇ ਸਰਦਾਰਨੀ ਬਲਵਿੰਦਰ ਕੌਰ ਜਟਾਣਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਕੀਰਤਨੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਸ਼ਰਧਾਂਜਲੀ ਸਮਾਗਮ ਦੀ ਸਟੇਜ ਸੰਭਾਲਦਿਆਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਉਕਤ ਜਟਾਣਾ ਪਰਿਵਾਰ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਬਲਵਿੰਦਰ ਕੌਰ ਦੇ ਸਾਦੇ ਜੀਵਨ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਇਮਾਨਦਾਰੀ ਨਾਲ ਮਿਹਨਤ ਕੀਤੀ ਤਾਂ ਜੋ ਚੰਗਾ ਜੀਵਨ ਬਸਰ ਕੀਤਾ ਜਾ ਸਕੇ। ਇਸ ਦੇ ਬਾਅਦ ਵਿੱਚ ਅਲੱਗ- ਅਲੱਗ ਰਾਜਨੀਤਕ, ਧਾਰਮਿਕ, ਵਿੱਦਿਅਕ ਸੰਸਥਾਵਾਂ, ਕਿਸਾਨ ਯੂਨੀਅਨਾਂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਸਰਦਾਰਨੀ ਬਲਵਿੰਦਰ ਕੌਰ ਜਟਾਣਾ ਨੂੰ ਸ਼ਰਧਾਂਜਲੀ ਦਿੰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਮਾਤਾ ਬਲਵਿੰਦਰ ਕੌਰ ਜਟਾਣਾ ਨੇ ਦਿੱਲੀ ਦੀਆਂ ਸੜਕਾਂ ਉੱਤੇ ਚੱਲੇ ਕਿਸਾਨੀ ਸੰਘਰਸ਼ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਕਿਸਾਨੀ ਘੋਲ ਵਿੱਚ ਵੱਡਾ ਰੋਲ ਅਦਾ ਕੀਤਾ। ਇਸ ਦੇ ਨਾਲ ਹੀ ਐਸ. ਜੀ. ਪੀ. ਸੀ. ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਆਪਣੇ ਸ਼ਬਦਾਂ ਵਿਚ ਬੋਲਦਿਆਂ ਕਿਹਾ ਕਿ ਬੀਬੀ ਬਲਵਿੰਦਰ ਕੌਰ ਜਟਾਣਾ ਦੇ ਅੰਦਰ ਸਿੱਖੀ ਦਾ ਜਜ਼ਬਾ ਦਰਿਆ ਵਾਂਗ ਵਹਿੰਦਾ ਸੀ। ਉਹਨਾਂ ਦੀ ਧਾਰਮਿਕ ਮੁਹੱਬਤ ਬੜੀ ਸ਼ਿੱਦਤ ਵਾਲੀ ਸੀ।ਇਹੀ ਵਜ੍ਹਾ ਸੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਅਤੇ ਸਾਂਝੇ ਲੋਕ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋਂ ਸਰਦਾਰ ਦਲੇਰ ਸਿੰਘ ਡੋਡ, ਪਰਮਬੰਸ ਸਿੰਘ ਬੰਟੀ ਰੋਮਾਣਾ, ਸਰਬਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸਤੀਸ਼ ਗਰੋਵਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ, ਐੱਮ ਐੱਲ ਏ ਗੁਰਦਿੱਤ ਸਿੰਘ ਸੇਖੋਂ ਵੱਲੋਂ ਸ਼ੋਕ ਸੰਦੇਸ਼, ਲਖਵਿੰਦਰ ਸਿੰਘ ਗਿੱਲ ਚੇਅਰਮੈਨ ਪਹਿਲੂਵਾਲਾ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ, ਕਿਸਾਨ ਯੂਨੀਅਨ ਲੱਖੋਵਾਲ ਇਕਾਈ ਭਲੂਰ ਦੇ ਨੁਮਾਇੰਦੇ, ਗ੍ਰਾਮ ਪੰਚਾਇਤ ਭਲੂਰ, ਨੌਜਵਾਨ ਸਾਹਿਤ ਸਭਾ ਭਲੂਰ ਦੇ ਨੁਮਾਇੰਦੇ, ਹੋਰ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰ, ਪਿੰਡਾਂ ਦੇ ਸਰਪੰਚ, ਪੰਚ ਅਤੇ ਹੋਰ ਵੱਡੀ ਗਿਣਤੀ ਵਿਚ ਪਹੁੰਚੇ ਮੋਹਤਬਰ ਲੋਕਾਂ ਵੱਲੋਂ ਸਰਦਾਰਨੀ ਬਲਵਿੰਦਰ ਕੌਰ ਜਟਾਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਰਦਾਰਨੀ ਬਲਵਿੰਦਰ ਕੌਰ ਜਟਾਣਾ ਦੇ ਭਰਾ ਜਗਰੂਪ ਸਿੰਘ ਪਿੰਡ ਤਾਰਾ ਸਿੰਘ ਵਾਲਾ, ਜਗਰਾਜ ਸਿੰਘ ਜਟਾਣਾ, ਸੇਵਕ ਸਿੰਘ ਜਟਾਣਾ, ਬੇਟੇ ਰਣਜੋਧ ਸਿੰਘ ਜਟਾਣਾ, ਕੁਲਵਿੰਦਰ ਕੌਰ ਜਟਾਣਾ, ਹਰਦੀਪ ਸਿੰਘ ਜਟਾਣਾ , ਬਲਜੀਤ ਕੌਰ ਜਟਾਣਾ ਅਤੇ ਸਮੂਹ ਜਟਾਣਾ ਪਰਿਵਾਰ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਰੱਗ ਡੀ-ਐਡਿਕਸ਼ਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
Next articleਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਸੁਨੀਆ ਸਫ਼ਾਈ ਸੇਵਕਾਂ  ਦੀਆਂ ਸਮੱਸਿਆਵਾਂ