HOME ਸੰਗਰੂਰ ਰੈਲੀ ਹੋਵੇਗੀ ਇਤਿਹਾਸਿਕ – ਹਰਜੀਤ ਖ਼ਿਆਲੀ 

ਸੰਗਰੂਰ ਰੈਲੀ ਹੋਵੇਗੀ ਇਤਿਹਾਸਿਕ – ਹਰਜੀਤ ਖ਼ਿਆਲੀ 

3
ਸੰਗਰੂਰ  (ਸਮਾਜ ਵੀਕਲੀ)   ਗੁਰਭਿੰਦਰ ਸਿੰਘ ਗੁਰੀ: ਭਾਈ ਲਾਲੋ ਪੰਜਾਬੀ ਮੰਚ , ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਵੱਲੋਂ ਬਰਨਾਲਾ ਜ਼ਿਲੇ ਦੇ ਵੱਖ ਵੱਖ ਪਿੰਡਾਂ ਲੋਹਗੜ੍ਹ ,ਮਾਂਗੇਵਾਲ , ਹਮੀਦੀ , ਛੁਹਾਣਕੇ ਖੁਰਦ ਅਤੇ ਨਰੈਣਗੜ੍ਹ ਸੋਹੀਆਂ ਚ ਲੋਕਾਂ ਦੀ ਲਾਮਬੰਦੀ ਕੀਤੀ ਗਈ । ਇਸ ਮੌਕੇ ਬੋਲਦਿਆਂ ਹਰਜੀਤ ਸਿੰਘ ਖਿਆਲੀ ਮਹਿਲ ਕਲਾਂ ਨੇ ਕਿਹਾ ਕਿ ਦੇਸ਼ ਦਾ ਨਿਮਨ ਵਰਗ ਦੇ ਹਾਲਾਤ ਅੱਜ ਵੀ ਤਰਸਯੋਗ ਬਣੇ ਹੋਏ ਹਨ ।ਮੀਟਿੰਗ ਦੌਰਾਨ ਓਨ੍ਹਾਂ ਨੇ ਡਿੱਗੇ ਢੱਠੇ ਸਦੀਆਂ ਤੋਂ ਜ਼ੁਲਮ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਇਜ਼ਤ ਦਾ ਜੀਵਨ ਜੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਤਮ ਸਹਾਇਤਾ ਤੇ ਭਰੋਸਾ ਕਰਨਾ ਪਵੇਗਾ । ਆਪਣੀਆਂ ਗ਼ੁਲਾਮੀ ਦੀਆਂ ਬੇੜੀਆਂ ਆਪ ਹੀ ਤੋੜੋ । ਸਵੈਮਾਣ ਜੀਵਨ ਵਾਸਤੇ ਜਰੂਰੀ ਹੈ , ਇਸ ਤੋਂ ਬਗੈਰ ਜੀਵਨ ਨਿਕੰਮਾ ਹੈ ।ਸਵੈਮਾਣ ਨਾਲ ਜੀਵਤ ਰਹਿਣ ਲਈ ਇਨਸਾਨ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਰੱਖਿਆ ਹੈ। ਬਲਾਕ ਆਗੂ , ਸਿੰਗਾਰਾ ਸਿੰਘ ਸੋਹੀਆਂ , ਨੰਬਰਦਾਰ ਜਸਵੰਤ ਸਿੰਘ ਕਲਾਲ ਮਾਜਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ, ਮਹਿੰਗਾਈ ਵਧਣ ਦੇ ਹਿਸਾਬ ਨਾਲ ਮਜ਼ਦੂਰਾਂ ਦੀ ਦਿਹਾੜੀ 700 ਰੁਪੇ ਵਧਾਉਣੀ, ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਸਾਲ ਤੋਂ ਘਟਾ ਕੇ 55 ਸਾਲ ਕਰਨੀ ਅਤੇ ਬੁਢਾਪਾ , ਵਿਧਵਾ ਅਤੇ ਅੰਗਹੀਣ ਪੈਨਸ਼ਨ ਘੱਟੋ ਘੱਟ ਦਸ ਹਜ਼ਾਰ ਰੁਪਏ ਮਹੀਨਾ ਕਰਨੀ, ਬੇਘਰ ਲੋਕਾਂ ਨੂੰ 10 / 10 ਮਰਲਿਆਂ ਦੇ ਪਲਾਟ , ਬਰਸਾਤਾਂ ਕਾਰਨ ਹੋਏ ਘਰਾਂ ਦੇ ਨੁਕਸਾਨ ਦਾ ਮੁਆਵਜਾ , ਬਿਜਲੀ ਸੋਧ ਬਿੱਲ ਨੂੰ ਕੈਂਸਲ ਕੀਤਾ ਜਾਵੇ ।ਇਸ ਦੇ ਨਾਲ ਨਾਲ ਹਸਪਤਾਲਾਂ ਚ ਡਾਕਟਰਾਂ ਅਤੇ ਬਾਕੀ ਸਟਾਫ ਦੀ ਘਾਟ ਪੂਰੀ ਕਰਨੀ , ਸਕੂਲਾਂ ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ, ਹਰ ਪਿੰਡ ਚ ਵਾਤਾਵਰਣ ਨੂੰ ਸੁਧ ਰੱਖਣ ਲਈ 20 / 20 ਹਜ਼ਾਰ ਦਰਖ਼ਤ ਲਗਾਉਣੇ । ਸਰਕਾਰਾਂ ਵੋਟਾਂ ਲੈਣ ਲਈ ਝੂਠੇ ਵਾਅਦੇ ਨਾ ਕਰਨ। ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ। ਭਗਵੰਤ ਮਾਨ ਦਿੱਲੀ ਵਾਲਿਆਂ ਦਾ ਪਿੱਠੂ ਬਣਕੇ ਅਜਿਹੇ ਕੰਮ ਕਰਨ ਤੋਂ ਬਾਜ ਆਵੇ ਜਿਵੇਂ ਇਸ ਭਗਵੰਤ ਮਾਨ ਸਰਕਾਰ ਨੇ ਔਰਤਾਂ ਨਾਲ 1000 ਰੁਪਏ ਪ੍ਰਤੀ ਮਹੀਨਾ ਵਾਲਾ ਵਾਅਦਾ ਤਾਂ ਕਰ ਲਿਆ। ਹੁਣ ਸਰਕਾਰ ਵਾਅਦਾ ਪੂਰਾ ਕਰੇ। ਬਲਾਕਾਂ ਦਾ ਪੁਨਰਗਠਨ ਕਰਕੇ ਪਿੰਡਾਂ ਨੂੰ ਹੋਰਨਾਂ ਬਲਾਕਾਂ ਨਾਲ ਨਾਂ ਜੋੜਿਆ ਜਾਵੇ ।ਓਨ੍ਹਾਂ ਨੇ ਮੁੱਖ ਜ਼ੋਰ ਲੋਕਾਂ ਨੂੰ ਛੋਟੀਆਂ ਛੋਟੀਆਂ ਸਕੀਮਾਂ, ਰਾਹਤਾਂ ਦੀ ਬਜਾਏ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਨੂੰ ਇੱਕਜੁੱਟ ਹੋ ਕੇ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਕਿਉਂ ਕਿ ਸਖ਼ਤ ਘੋਲ ਨਾਲ ਹੀ ਤਾਕਤ ,ਵਿਸ਼ਵਾਸ ਅਤੇ ਮਾਨਤਾ ਪ੍ਰਾਪਤ ਹੁੰਦੇ ਹਨ ।ਇਸ ਮੌਕੇ ਨਹਿੰਗ ਦਰਸ਼ਨ ਸਿੰਘ ਸੋਹੀਆਂ ,ਲੱਛਮੀ ਕੌਰ, ਮੇਵਾ ਸਿੰਘ , ਮਹਿੰਦਰ ਸਿੰਘ , ਜਗਸੀਰ ਸਿੰਘ, ਬਖਤੌਰ ਸਿੰਘ , ਗੁਰਪ੍ਰੀਤ ਕੌਰ , ਚਰਨਜੀਤ ਕੌਰ , ਬੇਅੰਤ ਕੌਰ , ਅਮਨਦੀਪ ਕੌਰ ਆਦਿ ਹਾਜਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਰਹੂਮ ਵਜੀਰ ਚੰਦ ਵਜੀਦਕੇ ਦੀ ਪੋਤਰੀ ਦਾ ਅਚਾਨਕ ਦੇਹਾਂਤ
Next article2 ਮੋਟਰਸਾਈਕਲ ਸਵਾਰ 50 ਨਸ਼ੀਲੀ ਗੋਲੀਆ ਸਮੇਤ ਕਾਬੂ