ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਤੁਸ਼ਾਰ ਗੁਪਤਾ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਇਨ ਬਿੰਨ ਪਾਲਣਾ ਕਰਦੇ ਹੋਏ ਥਾਣਾ ਬਲਾਚੌਰ ਸਦਰ ਪੁਲਿਸ ਨੇ 2 ਮੋਟਰਸਾਈਕਿਲ ਸਵਾਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 50 ਨਸ਼ੀਲੀਆ ਗੋਲੀਆ ਬਰਾਮਦ ਕੀਤੀਆ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਮਾਮਲੇ ਦੇ ਜਾਂਚ ਅਧਿਕਾਰੀ ਐਸਐਚਓ ਬਲਾਚੌਰ ਸਬ ਇੰਸੈਪਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗੁਵਾਈ ਵਿਚ ਪੁਲਿਸ ਪਾਰਟੀ ਬੰਦ ਟੋਲ ਪਲਾਜ਼ਾ ਮਜਾਰੀ ਵਿਖੇ ਨਾਕਾ ਲਗਾਇਆ ਹੋਇਆ ਸੀ ਇਸੇ ਦੌਰਾਨ 2 ਮੋਟਰਸਾਈਕਲ ਸਵਾਰ ਵਿਆਕਤੀ ਪੁਲਿਸ ਪਾਰਟੀ ਨੂੰ ਦੇਖਕੇ ਕੇ ਘਬਰਾ ਗਏ ਇਕ ਦਮ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਕਤ ਵਿਆਕਤੀਆ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 50 ਨਸ਼ੀਲੀ ਗੋਲੀਆ ਬਰਾਮਦ ਹੋਈਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀਆ ਦੀ ਪਹਿਚਾਣ ਵਿਸ਼ਾਲ ਲੀਲ ਉਰਫ ਸ਼ਾਲੂ ਪੁੱਤਰ ਹਰਜਿੰਦਰ ਸਿੰਘ ਵਾਸੀ ਰਵੀਦਾਸ ਮੁਹੱਲਾ ਰੱਤੇਵਾਲ ਅਤੇ ਗੁਰਭੇਜ ਸਿੰਘ ਉਰਫ ਭੇਜੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰੱਕੜਾਂ ਬੇਟ ਥਾਣਾ ਬਲਾਚੌਰ ਦੇ ਰੂਪ ਵਿੱਚ ਹੋਈ | ਉਨ੍ਹਾਂ ਦੱਸਿਆ ਕਿ ਦੋਨਾਂ ਕਥਿਤ ਆਰੋਪੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ |
HOME 2 ਮੋਟਰਸਾਈਕਲ ਸਵਾਰ 50 ਨਸ਼ੀਲੀ ਗੋਲੀਆ ਸਮੇਤ ਕਾਬੂ



