ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ  ਸੰਗੋਵਾਲ ਟੋਲ ਪਲਾਜ਼ਾ ਟੋਲ ਫ੍ਰੀ ਕੀਤਾ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਐਲਾਨ 

ਟੋਲ ਫ੍ਰੀ ਆਵਾਜਾਈ ਬਹਾਲ ਰਹੀ 

 ਮਹਿਤਪੁਰ 15 ਫਰਵਰੀ (ਸੁਖਵਿੰਦਰ ਖਿੰਡਾ) -ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ, 3 ਘੰਟੇ ਲਈ ਟੋਲ ਪਲਾਜ਼ੇ ਫ੍ਰੀ ਕਰਨ ਦੀ ਦਿੱਤੀ ਕਾਲ ਤੇ ਅਮਲ ਕਰਦਿਆਂ ਵੱਖ -ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਨਕੋਦਰ ਜਗਰਾਉਂ ਰੋਡ ਸਥਿਤ ਸੰਗੋਵਾਲ ਟੋਲ ਪਲਾਜ਼ੇ ਨੂੰ 11 ਵਜੇ ਤੋਂ 2 ਵਜੇ ਤੱਕ 3 ਘੰਟੇ ਲਈ ਫਰੀ ਕਰਕੇ ਧਰਨਾ ਲਾਇਆ ਗਿਆ।ਇਸ ਧਰਨੇ ਦੌਰਾਨ ਵੱਖ -ਵੱਖ ਪਿੰਡਾਂ ਤੋਂ ਕਿਸਾਨਾਂ ਮਜਦੂਰਾਂ,ਨੌਜਵਾਨਾ ਤੇ ਮੁਲਾਜ਼ਮਾਂ ਵੱਲੋਂ ਸਮੂਲੀਅਤ ਕੀਤੀ ਗਈ।ਇਸ ਮੌਕੇ ਧਰਨੇ ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ 1936, ਦੇ ਸੂਬਾਈ ਆਗੂ ਸੰਦੀਪ ਅਰੋੜਾ,ਦਿਲਬਾਗ ਸਿੰਘ ਚੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮਨੋਹਰ ਸਿੰਘ ਗਿੱਲ, ਮੇਜਰ ਸਿੰਘ ਖੁਰਲਾਪੁਰ ,ਕਿਰਤੀ ਕਿਸਾਨ ਯੂਨੀਅਨ ਆਗੂ ਰਜਿੰਦਰ ਸਿੰਘ ਮੰਡ, ਰਤਨ ਸਿੰਘ  , ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਾਬਾ ਪਲਵਿੰਦਰ ਸਿੰਘ ਚੀਮਾਂ ਹਰਦੀਪ ਸਿੰਘ ਸਮਰਾ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ,ਜਸਵੰਤ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਸਤਨਾਮ ਸਿੰਘ ਲੋਹਗੜ੍ਹ,ਨੇ ਸੰਬੋਧਨ ਕਰਦਿਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਵਿੱਚ ਸੰਘਰਸ਼ ਕਰਨ ਲਈ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਵੱਡੀਆਂ ਵੱਡੀਆਂ ਕੰਧਾਂ ,ਪੱਥਰ ਲਾ ਕੇ, ਕਿੱਲ ਗੱਡ ਕੇ ਬੈਰੀਕੇਡਿੰਗ ਕਰਕੇ ਉਹਨਾਂ ਉਪਰ ਅੰਨਾ ਤਸ਼ੱਦਦ ਕਰਨ, ਅੱਥਰੂ ਗੈਸ ਦੇ ਗੋਲੇ ਸੁਟਣ, ਗੋਲੀਆਂ ਮਾਰਕੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਅਤੇ ਆਮ ਲੋਕਾਂ ਲਈ  ਰਸਤਾ ਬੰਦ ਕਰਨ ਨੂੰ ਸਰਕਾਰ ਦਾ  ਫਾਸੀਵਾਦੀ ਏਜੰਡਾ ਦੱਸਿਆ। ਉਹਨਾਂ ਕਿਹਾ ਕਿ ਖੱਟਰ ਸਰਕਾਰ ਦਿੱਲੀ ਜਾ ਰਹੇ ਕਿਸਾਨਾਂ ਨੂੰ  ਰਸਤੇ ਵਿਚ ਰੋਕ ਜ਼ਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਤੇ ਸੰਘਰਸ਼ ਨੂੰ ਕੁਚਲਨਾ ਚਾਉਦੀ ਹੈ। ਆਗੂਆਂ ਨੇ ਪੁੱਛਿਆ ਕੀ ਪੰਜਾਬ ਕੋਈ ਵੱਖਰਾ ਸੂਬਾ ਹੈ। ਜਿਸ ਲਈ ਐਨੇ ਸਖਤ ਬਾਰਡਰ ਬਣਾਏ ਜਾ ਰਹੇ ਹਨ। ਆਗੂਆਂ ਕਿਹਾ ਕਿ ਮੋਦੀ ਤੇ ਖੱਟਰ ਸਰਕਾਰ ਨੂੰ ਚਾਹੀਦਾ ਹੈ।
ਕਿ ਕਿਸਾਨਾਂ ਦੀਆਂ ਮੰਗਾ ਨੂੰ ਮੰਨੇ ਤੇ ਤੇ ਜਮਹੂਰੀਅਤ ਦਾ ਘਾਣ ਬੰਦ ਕੀਤਾ ਜਾਵੇ ਨਹੀਂ ਤਾਂ  ਸੰਯੁਕਤ ਕਿਸਾਨ ਮੋਰਚਾ 16 ਦੇ ਭਾਰਤ ਬੰਦ ਤੋਂ ਬਾਅਦ ਤਿੱਖਾ ਸੰਘਰਸ਼ ਉਲੀਕੇਗਾ। ਉਹਨਾਂ ਸਾਰੇ ਵਰਗਾਂ ਦੇ ਲੋਕਾਂ ਨੂੰ ਸਮਰਥਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਭਾਰਤ ਬੰਦ ਵਿਚ ਵੱਡੀ ਸਮੂਲੀਅਤ ਕਰਨ। ਇਸ ਮੌਕੇ ਕਿਸਾਨ ਰਾਮ ਸਿੰਘ ਕੈਮਵਾਲਾ, ਲਖਵੀਰ ਸਿੰਘ ਲੋਹਗੜ੍ਹ, ਸਤਨਾਮ ਸਿੰਘ ਬਿੱਲੇ, ਬਲਵਿੰਦਰ ਸਿੰਘ, ਜਸਵੀਰ ਸਿੰਘ ਮੱਟੂ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਸ਼ੇਰ ਸਿੰਘ ਜੰਗੀਰ ਸਿੰਘ, ਤੇ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਐਸ ਸੀ ਬੀ ਸੀ ਅਧਿਆਪਕ ਯੂਨੀਅਨ ਦੇ ਆਗੂ ਹਰਬੰਸ ਲਾਲ, ਜਸਪਾਲ ਸਿੰਘ ਸੰਧਾਵਾਲੀਆ ਬਲਾਕ ਪ੍ਰਧਾਨ ਮਹਿਤਪੁਰ, ਸਿਮਰਨਜੀਤ ਸਿੰਘ ਸ਼ੇਰਗਿੱਲ ਯੂਥ ਪ੍ਰਧਾਨ ਮਹਿਤਪੁਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleFarmers’ Movement: Bar Association president’s letter denotes the fall of civil society
Next articleਅਦਰਸ਼ ਸਕੂਲ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ