HOME ਦਹਿੜੂ ਚੌਂਕ ਤੋਂ ਭੁਮੱਦੀ ਚਕੋਹੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਹੋਈ...

ਦਹਿੜੂ ਚੌਂਕ ਤੋਂ ਭੁਮੱਦੀ ਚਕੋਹੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਹੋਈ ਬਦਤਰ

1
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  :- ਲੁਧਿਆਣਾ ਦਿੱਲੀ ਜੀਟੀ ਰੋਡ ਉੱਤੇ ਬੀਜਾ ਚੌਂਕ ਦੇ ਨੇੜੇ ਪੈਂਦੇ ਪਿੰਡ ਦਹੈੜੂ ਚੌਂਕ ਤੋਂ ਭੁਮੱਦੀ ਚਕੋਹੀ ਈਸੜੂ ਨੂੰ ਜਾਣ ਵਾਲੀ ਸੜਕ ਦੀ ਹਾਲਤ ਦਿਨ ਬ ਦਿਨ ਬਹੁਤ ਹੀ ਬਦਤਰ ਹੁੰਦੀ ਜਾ ਰਹੀ ਹੈ ਇਹ ਸੜਕ ਜੋ ਅਨੇਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ ਪਰ ਇਸ ਸੜਕ ਦੇ ਉੱਪਰ ਲੰਘਣ ਵਾਲੇ ਰਾਹਗੀਰ ਜਿਹੜੇ ਗੱਡੀਆਂ ਕਾਰਾਂ ਮੋਟਰਸਾਈਕਲ ਆਦਿ ਉੱਤੇ ਜਾਂਦੇ ਹਨ ਉਹਨਾਂ ਦਾ ਤਾਂ ਲੰਘਣਾ ਮੁਸ਼ਕਿਲ ਹੀ ਹੈ ਇਥੋਂ ਤੱਕ ਕਿ ਹੁਣ ਤਾਂ ਪੈਦਲ ਤੁਰਨਾ ਵੀ ਇਸ ਸੜਕ ਦੇ ਉੱਪਰ ਬਹੁਤ ਮੁਸ਼ਕਿਲ ਹੋ ਗਿਆ ਹੈ। ਜਿੱਥੇ ਇਹ ਸੜਕ ਅਨੇਕਾਂ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਉੱਥੇ ਹੀ ਕਈ ਥਾਵਾਂ ਦੇ ਉੱਪਰ ਵੱਡੇ ਵੱਡੇ ਖੱਡੇ ਪੈ ਚੁੱਕੇ ਹਨ। ਇਸ ਇਲਾਕੇ ਨੂੰ ਆਉਣ ਜਾਣ ਵਾਲੇ ਲੋਕ ਬੜੀ ਮੁਸ਼ਕਿਲ ਨਾਲ ਇਸ ਸੜਕ ਦੇ ਉੱਤੋਂ ਗੁਜ਼ਰਦੇ ਹਨ ਕਿਉਂਕਿ ਟੋਏ ਹੀ ਇੰਨੇ ਵੱਡੇ ਵੱਡੇ ਪੈ ਚੁੱਕੇ ਹਨ ਕਿ ਵਾਹਨ ਭਜਾਉਣੇ ਤਾਂ ਕਿ ਹੌਲੀ ਹੌਲੀ ਵੀ ਬੜੀ ਮੁਸ਼ਕਿਲ ਨਾਲ ਲੰਘਾਏ ਜਾਂਦੇ ਹਨ। ਇਲਾਕੇ ਦੇ ਪਿੰਡਾਂ ਨੇ ਹਲਕੇ ਦੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਖਸਤਾ ਹੋ ਰਹੀ ਸੜਕ ਦੀ ਸਾਰ ਲੈ ਕੇ ਇਸ ਨੂੰ ਨਵੇਂ ਸਿਰ ਤੋਂ ਵਧੀਆ ਤਰੀਕੇ ਨਾਲ ਬਣਾਇਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀ.ਟੀ.ਐਕਟ 1949 ‘ਤੇ ਸੈਮੀਨਾਰ ਅੰਬੇਡਕਰ ਭਵਨ ‘ਚ ਅੱਜ 27 ਨੂੰ ਏਆਈਬੀਐਫ ਦੇ ਜ: ਸਕੱਤਰ ਆਕਾਸ਼ ਲਾਮਾ ਮੁੱਖ ਬੁਲਾਰੇ ਅਤੇ ਫੈਬੋ ਦੇ ਕੋਆਰਡੀਨੇਟਰ ਡਾ. ਹਰਬੰਸ ਵਿਰਦੀ ਵਿਸ਼ੇਸ਼ ਬੁਲਾਰੇ ਹੋਣਗੇ
Next articleਡਾ. ਵਿਸ਼ਾਲ ਕਾਲੜਾ ਨੂੰ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਫਿਲੌਰ ਨੇ ਕੀਤਾ ਸਨਮਾਨਿਤ