ਅਦਰਸ਼ ਸਕੂਲ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ

ਟੀਚਰਾਂ ਦੀਆਂ ਰਹਿੰਦੀਆਂ ਤਨਖਾਹਾਂ ਪਵਾਉਣ ਅਤੇ ਜਲਦ ਤਨਖਾਹਾਂ ਵਧਾਉਣ ਦਾ ਦਿੱਤਾ ਲਿਖਤੀ ਭਰੋਸਾ
ਚੰਡੀਗੜ੍ਹ 15 ਫਰਵਰੀ ( ਚੰਦੀ ) ਅੱਜ ਅਦਰਸ਼ ਸਕੂਲ ਟੀਚਰ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਚੰਡੀਗੜ੍ਹ ਵਿਖੇ ਮਿੰਨੀ ਸੈਕਟਰੀਏਟ ਵਿੱਚ ਹੋਈ,ਇਸ ਮੀਟਿੰਗ ਵਿੱਚ ਟੀਚਰ ਸੁਖਦੀਪ ਕੌਰ ਸਰਾਂ ਜਨਰਲ ਸਕੱਤਰ,ਸਤਿੰਦਰ ਕੌਰ ਜੀਰਾ,ਸੁਖਚੈਨ ਸਿੰਘ ਹਰਦਾਸਾ,ਸ਼ੰਕਰ ਕਟਾਰੀਆ ਸੀਨੀਅਰ ਯੂਥ ਆਪ ਆਗੂ,ਕਿਸਾਨ ਆਗੂ ਸੁੱਖ ਗਿੱਲ ਮੋਗਾ,ਹਰਦੀਪ ਸਿੰਘ ਕਰਮੂੰਵਾਲਾ ਹਾਜਰ ਸਨ,ਮੁਲਾਜਮ ਯੂਨੀਅਨ ਦੀ ਆਗੂ ਸੁਖਦੀਪ ਕੌਰ ਸਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਕਿਹਾ ਕੇ ਅੱਜ ਜੋ ਮੀਟਿੰਗ ਸਿੱਖਿਆ ਸਕੱਤਰ ਨਾਲ ਹੋਈ ਹੈ ਉਸ ਵਿੱਚ ਉਹਨਾਂ ਨੇ ਸਾਰੇ ਟੀਚਰਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਪਵਾਉਣ ਦੇ ਲਿਖਤੀ ਹੁਕਮ ਜਾਰੀ ਕੀਤੇ ਅਤੇ ਅਦਰਸ਼ ਸਕੂਲ ਦੇ ਟੀਚਰਾਂ ਦੀਆਂ ਤਨਖਾਹਾਂ ਬਹੁਤ ਜਲਦ ਵਧਾਉਣ ਦਾ ਭਰੋਸਾ ਵੀ ਦਿੱਤਾ,ਜਾਣਕਾਰੀ ਦੇਂਦਿਆਂ ਆਗੂਆਂ ਨੇ ਦੱਸਿਆ ਕੇ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕੇ ਅਦਰਸ਼ ਸਕੂਲ ਹਰਦਾਸਾ ਫਿਰੋਜਪੁਰ ਵਿੱਚ ਜੋ ਵੀ ਕਮੀਆਂ ਹਨ ਜਾਂ ਜਿਹੜੀਆਂ ਵੀ ਸਹੂਲਤਾਂ ਦੀ ਜਰੂਰਤ ਹੈ ਉਹਨਾਂ ਨੂੰ ਪੂਰਾ ਕਰਨ ਲਈ ਬਹੁਤ ਜਲਦ ਹਰਦਾਸਾ ਸਕੂਲ ਨੂੰ ਵੱਡੇ ਫੰਡ ਵੀ ਜਾਰੀ ਕੀਤੇ ਜਾਣਗੇ ਅਤੇ ਸੀ ਐਮ ਭਗਵੰਤ ਮਾਨ ਨਾਲ ਮੀਟਿੰਗ ਕਰਨ ਤੋਂ ਬਾਅਦ ਜਲਦ ਟੀਚਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ,ਸੁਖਦੀਪ ਕੌਰ ਸਰਾਂ ਨੇ ਜਾਣਕਾਰੀ ਦਿੱਤੀ ਕੇ ਐਮ ਐਲ ਏ ਨਰੇਸ਼ ਕਟਾਰੀਆ ਅਤੇ ਉਹਨਾਂ ਦੇ ਬੇਟੇ ਸ਼ੰਕਰ ਕਟਾਰੀਆ ਅਤੇ ਮਾਨਯੋਗ ਸਿਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਜੀ ਦੇ ਭਰੋਸੇ ਕਰਕੇ ਅਸੀਂ ਆਪਣਾ ਧਰਨਾਂ ਸਮਾਪਤ ਕਰਨ ਲੱਗੇ ਹਾਂ ਅਗਰ ਕੁਝ ਸਮੇਂ ਦੌਰਾਨ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਅਦਰਸ਼ ਸਕੂਲ ਮੁਲਾਜ਼ਮ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਵੱਡਾ ਐਕਸ਼ਨ ਉਲੀਕ ਸਕਦਾ ਹੈ।ਇਸ ਮੌਕੇ ਦਰਸ਼ਨ ਸਿੰਘ ਮੀਆਂ ਸਿੰਘ ਵਾਲਾ,ਗੁਰਮੀਤ ਸਿੰਘ ਮਹਿਮਾਂ,ਸੁਖਮੰਦਰ ਸਿੰਘ ਬੂਈਆਂ ਵਾਲਾ,ਕੁਲਦੀਪ ਸਿੰਘ ਸਨੇਰ,ਬਲਰਾਜ ਸਿੰਘ ਫੇਰੋਕੇ,ਗੁਰਿੰਦਰ ਸਿੰਘ ਡੀਪੀ,ਮਨਪ੍ਰੀਤ ਕੌਰ ਹਰਦਾਸਾ,ਰਜਵੰਤ ਕੌਰ,ਸਵਰਨਜੀਤ ਕੌਰ,ਕੁਲਵਿੰਦਰ ਕੌਰ,ਗੁਰਵਿੰਦਰ ਕੌਰ,ਪ੍ਰਗਟ ਸਿੰਘ ਲਹਿਰਾ,ਗੁਰਦੇਵ ਸਿੰਘ ਵਾਰਿਸ ਵਾਲਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ  ਸੰਗੋਵਾਲ ਟੋਲ ਪਲਾਜ਼ਾ ਟੋਲ ਫ੍ਰੀ ਕੀਤਾ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਐਲਾਨ 
Next articleਮਹਿਤਪੁਰ ਮੈਡੀਕਲ ਸਟੋਰ ਅੱਜ 12 ਵਜੇ ਤੱਕ ਬੰਦ ਰਹਿਣਗੇ  – ਜਗਦੀਸ਼ ਚੰਦਰ ਕਵਾਤਰਾ