ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਬੱਡੀ ਕਲੱਬ ਬਣਿਆ ਚੈਪੀਅਨ- ਪਿੰਦੂ ਸੀਚੇਵਾਲ ਦੇ ਜੱਫਿਆਂ ਨੇ ਪਲਟੀ ਬਾਜੀ, ਬੰਟੀ ਟਿੱਬਾ ਬਣਿਆ ਸਰਵੋਤਮ ਧਾਵੀ-

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਐਬਟਸਫੋਰਡ-ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਸੀਜ਼ਨ ਦੇ ਪੰਜਾਬ ਟਾਈਗਰਜ਼ ਕਬੱਡੀ ਕਲੱਬ ਵੱਲੋਂ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਬੱਡੀ ਕਲੱਬ ਵੈਨਕੂਵਰ ਨੇ ਪਿਛਲੇ ਦੋ ਕੱਪਾਂ ਦੀ ਜੇਤੂ ਯੂਨਾਈਟਡ ਬੀ ਸੀ ਫਰੈਂਡਜ਼ ਕਬੱਡੀ ਕਲੱਬ ਕੈਲਗਰੀ ਨੂੰ ਹਰਾਕੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਜੇਤੂ ਟੀਮ ਦੇ ਖਿਡਾਰੀ ਪਿੰਦੂ ਸੀਚੇਵਾਲ ਨੇ ਸਰਵੋਤਮ ਜਾਫੀ ਤੇ ਬੰਟੀ ਟਿੱਬਾ ਨੇ ਬਿਹਤਰੀਨ ਧਾਵੀ ਦੇ ਖਿਤਾਬ ਜਿੱਤੇ।

ਹਜ਼ਾਰਾਂ ਦਰਸ਼ਕਾਂ ਦੀ ਹਾਜਰੀ ‘ਚ ਹੋਏ ਇਸ ਕੱਪ ਦੌਰਾਨ ਐਬਟਸਫੋਰਡ ਤੋਂ ਐਮ.ਪੀ. ਵਰੈਡ ਬੈੱਸ ਤੇ ਸਰੀ ਤੋਂ ਐਮ.ਪੀ. ਰਣਦੀਪ ਸਰਾਏ ਉਚੇਚੇ ਤੌਰ ‘ਤੇ ਪੁੱਜੇ। ਇਸੇ ਦੌਰਾਨ ਨਾਮਵਰ ਖਿਡਾਰੀਆਂ ਤੇ ਕਬੱਡੀ ਸੰਚਾਲਕਾਂ ਦੇ ਸਨਮਾਨ ਕੀਤੇ ਗਏ। ਪੰਜਾਬ ਟਾਈਗਰਜ਼ ਕਲੱਬ ਐਬਟਸਫੋਰਡ ਵੱਲੋਂ ਨਿਰਮਲ ਸਿੰਘ ਬਰਾੜ ਲੰਗੇਆਣੀਆ ਪ੍ਰਧਾਨ, ਦੀਪ ਢਿੱਲੋਂ, ਹਰਦੀਪ ਢਿੱਲੋਂ ਤੇ ਬਿੰਦਰ ਜਗਰਾਓ ਦੀ ਅਗਵਾਈ ‘ਚ ਦੀਪ ਰਾਮੂਵਾਲੀਆ, ਸੁੱਖਾ ਧਾਲੀਵਾਲ, ਜਗਦੇਵ ਰਾਮੂਵਾਲੀਆ, ਲਾਲੀ ਫੱੱਕਰ ਵਾਲਾ, ਜੱਸਾ ਲੰਗੇਆਣਾ, ਅਮਨ ਰਾਉਕੇ, ਗੁਰਪ੍ਰੀਤ ਲੰਗੇਆਣਾ, ਰਾਜਾ ਸਰਪੰਚ ਘੱਲ ਕਲਾਂ, ਰਾਜੂ ਥਰੀਕੇ, ਬੌਬੀ ਭਿੰਡਰ, ਮਨਮੋਹਨ ਹੀਰ, ਜਸਵੀਰ ਬਨਵੈਤ, ਗੱਗੂ ਢਿੱਲੋਂ, ਅਮਰੀਕ ਫਤਹਿਗੜ੍ਹ ਛੰਨਾ, ਧਰਮ, ਲੱਕੀ ਢਿੱਲੋਂ, ਤਾਰੀ ਫੁੱਲਾਂਵਾਲ, ਗੋਲਡੀ ਬੰਮੀਆਂ, ਕਿੰਦਾ ਕਾਉਂਕੇ, ਗੈਰੀ ਭੰਡਾਲ ਚੀਮਾਂ, ਸ਼ੇਰਾ ਬਰਾੜ, ਲੱਭੀ ਧਾਲੀਵਾਲ, ਮੱਖਣ ਸੈਦੋਕੇ, ਗਗਨ ਢਿੱਲੋਂ ਐਡਮਿੰਟਨ, ਸ਼ਿਵ ਬੈਂਸ, ਸੁੱਖ ਧਾਲੀਵਾਲ ਰਾਉਕੇ, ਹੈਰੀ ਧਾਲੀਵਾਲ, ਹਰਦੀਪ ਗਰੇਵਾਲ, ਮੈਨੀ ਥਿੰਦ, ਗੈਵਿਨ ਗਰਚਾ, ਮੰਨਾ ਝਿੰਜਰ, ਅਮਨ ਗਿੱਲ, ਵਿਨੀਪੈੱਗ ਤੋਂ ਮਨਪ੍ਰੀਤ ਬਰਾੜ, ਦੀਪਇੰਦਰ ਸੰਧੂ, ਰਾਏ ਵਰਿੰਦਰ ਤੂਰ, ਜਤਿੰਦਰ ਸੰਧੂ, ਵਿੱਕੀ ਬਾਦਲ, ਗੁਰਪ੍ਰੀਤ ਬਰਾੜ, ਗੁਰਵਿੰਦਰ ਮੌੜ, ਸੁਖਵਿੰਦਰ ਤੂਰ, ਜਸਪਾਲ ਜਟਾਣਾ, ਮਨਪ੍ਰੀਤ ਗਿੱਲ, ਗੁਰਵਿੰਦਰ ਸਿੰਘ ਢਿੱਲੋਂ, ਟੋਰਾਂਟੋ ਪੰਜਾਬੀ ਕਲੱਬ ਤੋਂ ਸਰਬਜੀਤ ਬਾਸੀ, ਤਰਲੋਚਨ ਮੰਡ, ਹੈਰੀ ਨੰਗਲ, ਹੈਪੀ ਸੰਘਾ, ਬੂਟਾ ਚਾਹਲ, ਨਵ ਪੰਧੇਰ, ਅਮਨ ਤੂਰ, ਜਸਵੀਰ ਕੁਲਾਰ, ਅਮਨ ਸੰਘੇੜਾ, ਲਾਲੀ ਟਿਵਾਣਾ, ਜਸਵਿੰਦਰ ਢੀਂਡਸਾ, ਤੀਰਥ ਢੀਂਡਸਾ, ਜਰਨੈਲ ਮੰਡ ਤੇ ਕਰਨੈਲ ਮੰਡ ਹੋਰਾਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਮੇਲਾ ਸਜਾਇਆ ਗਿਆ।

ਕੱਪ ਦੌਰਾਨ ਸੂਝਵਾਨ ਕਬੱਡੀ ਪ੍ਰਮੋਟਰ ਬਿੰਦਰ ਜਗਰਾਓ, ਰਾਜਾ ਬਰਾੜ ਤੇ ਪੰਮੀ ਸਿੱਧੂ ਗੋਲੇਵਾਲੀਆ ਵੱਲੋਂ ਨਾਮਵਰ ਧਾਵੀ ਸੁਲਤਾਨ ਸਮਸਪੁਰ ਦਾ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਨਾਮਵਰ ਜਾਫੀ ਪਾਲਾ ਜਲਾਲਪੁਰ ਦਾ ਗਾਈਜ਼ਰ ਟਰਾਂਸਪੋਰਟ, ਪ੍ਰੀਤਮ ਜਿਊਲਰਜ਼ ਤੇ ਸੇਵਾ ਸਿੰਘ ਰਾਣਾ ਹੋਰਾਂ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਕਬੱਡੀ ਸੰਚਾਲਕ ਬਿੱਟੂ ਘੋਲੀਆ ਦਾ 1100 ਡਾਲਰ ਨਾਲ ਮਾਨਾ ਰੂੰਮੀ ਵੱਲੋਂ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਨਾਮਵਰ ਧਾਵੀ ਭੂਰੀ ਛੰਨਾ ਦਾ ਇੰਦਰਜੀਤ ਛੰਨਾ ਤੇ ਬਿੰਦਰ ਜਗਰਾਓ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਕਬੱਡੀ ਬੁਲਾਰਿਆਂ ਵੱਲੋਂ ਕਬੱਡੀ ਦੇ ਅੰਕੜਾਕਾਰ ਜਸਵੰਤ ਖੜਗ (ਉੱਤਮ ਖੇਡ ਕਬੱਡੀ) ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਜਾਫੀ ਬੱਬੂ ਭਿੰਡਰ ਤੇ ਬੁਲਾਰੇ ਪ੍ਰਿਤਾ ਸ਼ੇਰਗੜ੍ਹ ਦਾ ਸਨਮਾਨ ਵੀ ਕੀਤਾ ਗਿਆ । ਪੰਜਾਬ ਟਾਈਗਰਜ਼ ਕਬੱਡੀ ਕੱਪ ਦੇ ਪਹਿਲੇ ਦੌਰ ਦੇ ਪਹਿਲੇ ਮੈਚ ‘ਚ ਪਿਛਲੇ ਉਪ ਜੇਤੂ ਪੰਜਾਬ ਕੇਸਰੀ ਕਲੱਬ ਨੇ ਬੇਹੱਦ ਫਸਵੇਂ ਮੁਕਾਬਲੇ ‘ਚ ਰਿਚਮੰਡ-ਐਬਟਸਫੋਰਡ ਕਲੱਬ ਨੂੰ 35-34 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ‘ਚ ਪਿਛਲੇ ਕੱਪ ਜੇਤੂ ਬੀ ਸੀ ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਨੇ ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਨੂੰ ਇੱਕਪਾਸੜ ਮੁਕਾਬਲੇ ‘ਚ 43-21 ਨਾਲ ਹਰਾਇਆ। ਤੀਸਰੇ ਮੈਚ ‘ਚ ਸ਼ਾਨਦਾਰ ਖੇਡ ਦਿਖਾਉਂਦਿਆਂ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੇ ਮੇਜ਼ਬਾਨ ਪੰਜਾਬ ਟਾਈਗਰਜ਼ ਕਲੱਬ ਐਬਟਸਫੋਰਡ ਨੂੰ 43-30 ਅੰਕਾਂ ਨਾਲ ਹਰਾਇਆ। ਤੀਸਰੇ ਮੈਚ ‘ਚ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਲੱਬ ਵੈਨਕੂਵਰ ਨੇ ਸਰੀ ਸੁਪਰ ਸਟਾਰਜ਼ ਕਾਮਾਗਾਟਾਮਾਰੂ ਕਲੱਬ ਨੂੰ 42-26 ਅੰਕਾਂ ਨਾਲ ਹਰਾਕੇ ਧਾਕੜ ਸ਼ੁਰੂਆਤ ਕੀਤੀ। ਦੂਸਰੇ ਦੌਰ ਦੇ ਪਹਿਲੇ ਮੈਚ ‘ਚ ਰਿਚਮੰਡ-ਐਬਟਸਫੋਰਡ ਕਬੱਡੀ ਕਲੱਬ 41-29 ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ 41-29 ਅੰਕਾਂ ਨਾਲ ਹਰਾਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਅਗਲੇ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 35-29 ਅੰਕਾਂ ਨਾਲ ਹਰਾਕੇ ਆਖਰੀ ਚਾਰ ‘ਚ ਥਾਂ ਬਣਾਈ।ਪਹਿਲੇ ਸੈਮੀਫਾਈਨਲ ‘ਚ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਲੱਬ ਵੈਨਕੂਵਰ ਨੇ ਰਿਚਮੰਡ- ਐਬਟਸਫੋਰਡ ਕਲੱਬ 51-32 ਅੰਕਾਂ ਨਾਲ ਹਰਾਕੇ ਧੜੱਲੇਦਾਰ ਜਿੱਤ ਨਾਲ ਖਿਤਾਬੀ ਦੌੜ ‘ਚ ਨਾਮ ਲਿਖਾਇਆ।

ਜੇਤੂ ਟੀਮ ਲਈ ਧਾਵੀ ਸੁਲਤਾਨ ਸਮਸਪੁਰ, ਸੰਦੀਪ ਲੁੱਧਰ ਦਿੜਬਾ, ਕਮਲ ਨਵਾਂ ਪਿੰਡ ਤੇ ਬੰਟੀ ਟਿੱਬਾ, ਜਾਫੀ ਰਵੀ ਸਾਹੋਕੇ ਤੇ ਵਾਹਿਗੁਰੂ ਸੀਚੇਵਾਲ ਨੇ ਸ਼ਾਨਦਾਰ ਖੇਡ ਦਿਖਾਈ।  ਰਿਚਮੰਡ- ਐਬਟਸਫੋਰਡ ਕਲੱਬ ਲਈ ਧਾਵੀ ਮਲਿਕ ਬਿਨਯਾਮੀਨ, ਮੋਹਸਿਨ ਬਿਲਾਲ ਤੇ ਕਾਲਾ ਧਨੌਲਾ, ਜਾਫੀ ਖੁਸ਼ੀ ਗਿੱਲ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਸੈਮੀਫਾਈਨਲ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਨੇ ਪੰਜਾਬ ਕੇਸਰੀ ਕਲੱਬ ਨੂੰ ਬੇਹੱਦ ਰੋਚਕ ਮੁਕਾਬਲੇ ‘ਚ 49-43 ਅੰਕਾਂ ਨਾਲ ਹਰਾਕੇ ਫਾਈਨਲ ‘ਚ ਥਾਂ ਬਣਾਈ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ, ਭੂਰੀ ਛੰਨਾ ਤੇ ਦੀਪਕ ਕਾਸ਼ੀਪੁਰ, ਜਾਫੀ ਸ਼ੀਲੂ ਬਾਹੂ ਅਕਬਰਪੁਰ, ਨਿੰਦੀ ਬੇਨੜਾ ਤੇ ਯੋਧਾ ਸੁਰਖਪੁਰ ਨੇ ਧਾਕੜ ਖੇਡ ਦਿਖਾਈ।ਪੰਜਾਬ ਕੇਸਰੀ ਕਲੱਬ ਵੱਲੋਂ ਜਸਮਨਪ੍ਰੀਤ ਰਾਜੂ, ਮੇਸ਼ੀ ਹਰਖੋਵਾਲ ਤੇ ਰੁਪਿੰਦਰ ਦੋਦਾ, ਜਾਫੀ ਸੱਤੂ ਖਡੂਰ ਸਾਹਿਬ ਨੇ ਜਾਨਦਾਰ ਖੇਡ ਦਿਖਾਈ। ਫਾਈਨਲ ਮੁਕਾਬਲੇ ‘ਚ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਬੱਡੀ ਕਲੱਬ ਵੈਨਕੂਵਰ ਨੇ ਪਿਛਲੇ ਦੋ ਕੱਪਾਂ ਦੀ ਜੇਤੂ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਦੀ ਟੀਮ ਨੂੰ 55-43 ਅੰਕਾਂ ਨਾਲ ਹਰਾਕੇ ਮੌਜੂਦਾ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਿਆ। ਜੇਤੂ ਟੀਮ ਲਈ ਧਾਵੀ ਬੰਟੀ ਟਿੱਬਾ, ਸੁਲਤਾਨ ਸਮਸਪੁਰ, ਸੰਦੀਪ ਲੁੱਧਰ ਦਿੜਬਾ ਤੇ ਕਮਲ ਨਵਾਂ ਪਿੰਡ, ਜਾਫੀ ਪਿੰਦੂ ਸੀਚੇਵਾਲ, ਵਾਹਿਗੁਰੂ ਸੀਚੇਵਾਲ, ਅੰਮ੍ਰਿਤ ਛੰਨਾ ਤੇ ਰਵੀ ਸਾਹੋਕੇ ਨੇ ਸ਼ਾਨਦਾਰ ਖੇਡ ਦਿਖਾਈ। ਕੈਲਗਰੀ ਦੀ ਟੀਮ ਲਈ ਧਾਵੀ ਰਵੀ ਦਿਉਰਾ, ਬੁਲਟ ਖੀਰਾਂਵਾਲ, ਭੂਰੀ ਛੰਨਾ ਤੇ ਦੀਪਕ ਕਾਸ਼ੀਪੁਰ, ਜਾਫੀ ਨਿੰਦੀ ਬੇਨੜਾ ਤੇ ਯੋਧਾ ਸੁਰਖਪੁਰ ਨੇ ਸੰਘਰਸ਼ਪੂਰਨ ਖੇਡ ਦਿਖਾਈ। ਇਸ ਟੀਮ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਜਾਫੀ ਜਖਮੀ ਹੋਣ ਕਾਰਨ ਫਾਈਨਲ ‘ਚ ਪੂਰਾ ਮੈਚ ਨਾ ਖੇਡ ਸਕਿਆ।ਇਸ ਕੱਪ ਦੌਰਾਨ ਚੈਪੀਅਨ ਟੀਮ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਲੱਬ ਦੇ ਧਾਵੀ ਬੰਟੀ ਟਿੱਬਾ ਨੇ 18 ਅਜੇਤੂ ਧਾਵੇ ਬੋਲਕੇ ਸਰਵੋਤਮ ਧਾਵੀ ਦਾ ਖਿਤਾਬ ਆਪਣੇ ਨਾਮ ਕੀਤਾ।

ਗਲੇਡੀਏਟਰ ਕਲੱਬ ਦੇ ਹੀ ਪਿੰਦੂ ਸੀਚੇਵਾਲ ਨੇ 9 ਕੋਸ਼ਿਸ਼ਾਂ ਤੋਂ 4 ਜੱਫੇ ਲਗਾਕੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਕੈਨੇਡਾ ਦੀ ਧਰਤੀ ‘ਤੇ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਵਾਹਿਗੁਰੂ ਸੀਚੇਵਾਲ ਨੇ ਗਲੇਡੀਏਟਰ ਕਲੱਬ ਦੀ ਖਿਤਾਬੀ ਜਿੱਤ ‘ਚ ਵਧੀਆ ਯੋਗਦਾਨ ਪਾਇਆ। ਟੂਰਨਾਮੈਂਟ ਦੌਰਾਨ ਗੁੱਲੂ ਪੱਡਾ, ਮਾ. ਬਲਜੀਤ ਸਿੰਘ ਰਤਨਗੜ੍ਹ, ਮੰਦਰ ਗਾਲਿਬ, ਬੋਲਾ ਬਲੇਰ ਖਾਂ ਤੇ ਮੱਖਣ ਸਿੰਘ ਨੇ ਅੰਪਾਇਰਿੰਗ ਦੀ ਜਿੰਮੇਵਾਰੀ ਨਿਭਾਈ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਕਾਲਾ ਰਛੀਨ, ਮੱਖਣ ਅਲੀ, ਸੁਰਜੀਤ ਕਕਰਾਲੀ, ਇਕਬਾਲ ਗਾਲਿਬ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਲੱਖਾ ਸਿੱਧਵਾਂ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ। 1. ਪੰਜਾਬ ਟਾਈਗਰਜ਼ ਕਬੱਡੀ ਕੱਪ ਦੀ ਚੈਪੀਅਨ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਲੱਬ ਵੈਨਕੂਵਰ ਦੀ ਟੀਮ। 2. ਐਮ.ਪੀ. ਬਰੈਡ ਵੈਸ ਦਾ ਸਨਮਾਨ ਕਰਦੇ ਹੋਏ ਦੀਪ ਢਿੱਲੋਂ, ਬਿੰਦਰ ਜਗਰਾਓ ਤੇ ਸਾਥੀ। 3. ਕੱਪ ਜੇਤੂ ਕਲੱਬ ਦੇ ਅਹੁਦੇਦਾਰ ਟਰਾਫੀ ਨਾਲ 3. ਸਰਵੋਤਮ ਧਾਵੀ ਬੰਟੀ ਟਿੱਬਾ 4. ਸਰਵੋਤਮ ਜਾਫੀ ਪਿੰਦੂ ਸੀਚੇਵਾਲ 5. ਸੁਲਤਾਨ ਸਮਸਪੁਰ ਦਾ ਸਨਮਾਨ 6. ਭੂਰੀ ਛੰਨਾ ਦਾ ਸਨਮਾਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ  ਸਕੂਲ ਉਭਾਵਾਲ ਵਿਖੇ ਤਰਕਸ਼ੀਲ ਸੱਭਿਆਚਾਰਕ ਸਮਾਗਮ  ਹੋਇਆ 
Next article*ਤਬਾਹੀ ਝੱਲਣ ਦਾ ਹੌਸਲਾਂ*