ਸਰਕਾਰੀ  ਸਕੂਲ ਉਭਾਵਾਲ ਵਿਖੇ ਤਰਕਸ਼ੀਲ ਸੱਭਿਆਚਾਰਕ ਸਮਾਗਮ  ਹੋਇਆ 

 (ਸਮਾਜ ਵੀਕਲੀ) ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਸੰਬੰਧੀ  ਜਾਣਕਾਰੀ ਦਿੱਤੀ 

ਇਕਾਈ ਸੰਗਰੂਰ ਵੱਲੋਂ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਦੀ ਸੂਚੀਆਂ 25 ਜੁਲਾਈ ਤਕ ਹੀ ਪ੍ਰਾਪਤ ਕੀਤੀਆਂ ਜਾਣਗੀਆਂ 
 ਸੰਗਰੂਰ –-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹੈ।ਇਸ ਲਈ  ਤਰਕਸ਼ੀਲ ਕਾਰਕੁੰਨ  ਸਕੂਲਾਂ , ਕਾਲਜਾਂ,ਜਨਤਕ ਸਥਾਨਾਂ,ਵਿੱਦਿਅਕ ਤੇ ਸਿਹਤ ਅਦਾਰਿਆਂ ਵਿੱਚ ਜਾ ਕੇ ਵੱਖ ਵੱਖ ਢੰਗਾਂ ਨਾਲ ਯਤਨ ਜੁਟਾ ਰਹੇ ਹਨ ਤਾਂ ਜੋ ਦੇਸ਼  ਦਾ ਭਵਿੱਖ ਬੱਚੇ ਤੇ  ਨੌਜਵਾਨ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆ ਸਕਣ।ਇਹ ਚਾਨਣ ਸਰੀਰਕ, ਮਾਨਸਿਕ ਤੇ ਆਰਥਿਕ ਲੁੱਟ ਤੋਂ ਬਚਣ ਤੇ ਆਪਣੀ ਸ਼ਖ਼ਸੀਅਤ ਨਿਖ਼ਾਰਨ ਦਾ ਰਾਹ ਦਰਸਾਊ  ਹੈ। ਅਜ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰਰੂ ਨੇ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ ਤੇ ਵਨੀਤਾ ਰਾਣੀ ਅਧਾਰਿਤ ਤਰਕਸ਼ੀਲ  ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਭਾਵਾਲ ਵਿਖੇ ਤਰਕਸ਼ੀਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਮਾਸਟਰ ਲਾਭ ਸਿੰਘ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਹਾਜ਼ਰੀਨ ਨੂੰ ਆਪਣਾ ਨਜ਼ਰੀਆ ਵਿਗਿਆਨਕ  ਤੇ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਨ ਆਏ ਤਰਕਸ਼ੀਲਾਂ ਦੇ ਵਿਚਾਰ ਧਿਆਨ ਨਾਲ ਸੁਣਨ ਲਈ  ਪ੍ਰੇਰਿਤ ਅਪੀਲ ਕੀਤੀ ।ਇਸ ਮੌਕੇ  ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਤੇ ਸੀਤਾ ਰਾਮ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ  ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੀ ਦਲਦਲ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿਚ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਉਨ੍ਹਾਂ
ਚੇਤਨਾ ਪ੍ਰੀਖਿਆ ਸਬੰਧੀ  ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੀਖਿਆ ਸੰਸਾਰ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਸਮੱਰਪਿਤ ਹੈ ,ਇਸ ਦਾ ਉਦੇਸ਼ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ ਦਾ ਸੰਚਾਰ ਕਰਨਾ ਹੈ । ਉਨ੍ਹਾਂ ਅਧਿਆਪਕਾਂ ਨੂੰ ਵੱਧ ਤੋਂ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਦੀ ਅਪੀਲ ਕਰਦਿਆਂ ਜਾਣਕਾਰੀ  ਦਿੱਤੀ ਕਿ ਇਕਾਈ  ਵਿਦਿਆਰਥੀਆਂ ਦੀਆਂ ਸੂਚੀਆਂ ਸਿਰਫ 25 ਜੁਲਾਈ ਤਕ ਹੀ ਪ੍ਰਾਪਤ ਕਰੇਗੀ । ਇਸ ਮੌਕੇ ਤਰਕਸ਼ੀਲਾਂ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਵੀ ਵੰਡਿਆਂ ਗਿਆ।
 ਇੰਚਾਰਜ ਪ੍ਰਿੰਸੀਪਲ  ਸੀਮਾ  ਗੁਪਤਾ   ਨੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੰਦਿਆਂ ,ਵਿਗਿਆਨਕ ਵਿਚਾਰਾਂ  ਵਾਲੀਆਂ ਪੁਸਤਕਾਂ ਪੜ੍ਹਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਤੇ ਪ੍ਰੇਰਿਤ ਕਰਨ  ਤੇ ਤਰਕਸ਼ੀਲ ਵਿਚਾਰਾਂ ਦਾ ਚਾਨਣ ਵੰਡਣ ਲਈ  ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ । ਉਨ੍ਹਾਂ ਚੇਤਨਾ  ਪ੍ਰੀਖਿਆ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ  ਕਰਵਾਉਣ ਦਾ ਵਿਸ਼ਵਾਸ ਦਵਾਇਆ।ਇਸ ਸਮਾਗਮ  ਵਿੱਚ  ਸਤਿਕਾਰਤ ਕੁਲਦੀਪ ਬਸੀ, ਬਲਵਿੰਦਰ ਸੇਖੋਂ, ਅਵਤਾਰ ਸਿੰਘ,ਅਮਿਤ ਕੁਮਾਰ, ਪ੍ਰਭਜੋਤ ਸਿੰਘ,ਲਾਭ ਸਿੰਘ, ਰੇਨੂੰ ਬਾਲਾ, ਅਨੁਪਮਾ ਸੈਣੀ,ਸੋਨਲ ਗੋਇਲ,ਰੁਹੀ ਗੋਇਲ , ਮਨਦੀਪ ਕੌਰ,ਪੂਨੀਤ ਕੌਰ, ਹਰਪ੍ਰੀਤ ਕੌਰ,ਤਜਿੰਦਰ ਕੌਰ, ਗੁਰਪ੍ਰੀਤ ਕੌਰ, ਰਵਨੀਤ ਕੌਰ,ਅਣੂ,ਸ਼ਿਵਾਲੀ, ਸ਼ਿੰਦਰਪਾਲ ਕੌਰ, ਰੁਪਿੰਦਰ ਕੁਮਾਰੀ, ਗੁਰਮੀਤ ਕੌਰ,ਪੂਨਮਪਾਲ,ਨੀਲਮ ਰਾਣੀ, ਵਿੰਮੀ ਸਿਆਲ, ਰਵਿੰਦਰ ਕੌਰ, ਗਗਨਦੀਪ ਕੌਰ, ਸੁਭਾਸ਼ ਕੁਮਾਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ 
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleMore tourists deface Rome’s Colosseum
Next articleਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਬੱਡੀ ਕਲੱਬ ਬਣਿਆ ਚੈਪੀਅਨ- ਪਿੰਦੂ ਸੀਚੇਵਾਲ ਦੇ ਜੱਫਿਆਂ ਨੇ ਪਲਟੀ ਬਾਜੀ, ਬੰਟੀ ਟਿੱਬਾ ਬਣਿਆ ਸਰਵੋਤਮ ਧਾਵੀ-