HOME *ਤਬਾਹੀ ਝੱਲਣ ਦਾ ਹੌਸਲਾਂ*

*ਤਬਾਹੀ ਝੱਲਣ ਦਾ ਹੌਸਲਾਂ*

ਗੁਰਚਰਨ ਸਿੰਘ ਧੰਜੂ

 (ਸਮਾਜ ਵੀਕਲੀ)

ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇ ਗਾ
ਪਾਣੀ ਦੀ ਤਬਾਹੀ ਵਾਲਾ  ਡੂੰਘਾਂ ਜਖਮ
ਛੇਤੀ ਹੀ ਭਰ ਦੇਵੇ ਗਾ
ਹੜ ਪੀੜ ਨੂੰ ਝੱਲਣ ਵਾਲਾ ਹੌਸਲਾਂ
ਹੈ ਵਿੱਚ ਪੰਜਾਬੀਆਂ ਦੇ
ਦੁੱਖ ਵੰਡਾਉਣ ਸੇਵਾ ਕਰਨ ਦੀ ਵੀ
ਹੈ ਞਿੱਚ ਖਿੱਚ ਪੰਜਾਬੀਆਂ ਦੇ
ਪਰਮਾਤਮਾਂ ਛੇਤੀ ਹੀ ਆਪਣੀ
ਕਿਰਪਾ ਦਾ ਵਰ ਦੇਵੇਗਾ
ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਵਾਲਾ ਡੂੰਘਾਂ ਜਖਮ
ਛੇਤੀ ਹੀ ਭਰ ਦੇਵੇਗਾ
ਪਿਛਲੇ ਏਰੀਏ ਜੇ ਖਾਲੀ ਹੋ ਗਏ ਨੇਂ
ਜਲਦੀ ਮੂਣਕ ਜਾਖਲ ਦਾ ਵੀ ਹੋਵੇਗਾ
ਇਹ ਜੋ ਪਾਣੀ ਦੀ ਮਾਰ ਵਾਲਾ ਧੱਬਾ
ਇਹ ਜਲਦੀ  ਵਾਹਿਗੁਰੂ ਹੀ ਧੋਵੇਗਾ
ਇਸ ਆਫਤ ਨਾਲ ਨਜਿੱਠਣ ਦੀ
ਜਲਦੀ ਹੀ ਸਰ ਦੇਵੇਗਾ
ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਦਾ ਡੂੰਘਾਂ ਜਖਮ
ਛੇਤੀ ਹੀ ਭਰ ਦੇਵੇਗਾ
ਸਿਰੜੀ ਹੌਸਲੇਂ ਦੁੱਖ ਤਕਲੀਫਾ ਝੱਲਣ
ਹਿਸੇ ਸਾਡੇ ਆਈਆਂ ਨੇਂ
ਪਾਣੀ ਦੀ ਤਬਾਹੀ ਵਾਲੀਆਂ ਘੜੀਆਂ
ਸਹਿ ਕੇ ਗਲੇ ਨਾਲ ਲਾਈਆਂ ਨੇਂ
ਸਾਡੇ ਹੌਸਲੇਂ ਤੇ ਸੇਵਾ ਭਾਵਨਾਂ ਦੇਖ
ਪਾਣੀ ਮੰਜਰ ਤਬਾਹੀ ਨੂੰ ਵਾਹਿਗੁਰੂ
ਮੇਰਾ ਜਲਦੀ ਹੀ ਹਰ ਦੇਵੇ ਗਾ
ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਦਾ ਡੂੰਘਾਂ ਜਖਮ
ਛੇਤੀ ਹੀ ਭਰ ਦੇਵੇਗਾ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMore tourists deface Rome’s Colosseum
Next articleਪੰਜਾਬ